ਫਿਰੋਜ਼ਪੁਰ ਸੈਕਟਰ ਦੇ ਇਲਾਕੇ ਵਿਚ ਡ੍ਰੋਨ ਜ਼ਰੀਏ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਇਕ ਵਾਰ ਫਿਰ ਤੋਂ ਨਾਕਾਮ ਕਰ ਦਿੱਤਾ ਹੈ। ਵੀਰਵਾਰ ਨੂੰ ਦੇਰ ਰਾਤ ਪਾਕਿਸਤਾਨ ਨਾਲ ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਭਾਰਤੀ ਖੇਤਰ ਵਿਚ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲੇ ਡ੍ਰੋਨ ਦਾ ਪਤਾ ਲਗਾਇਆ।
ਬੀਐੱਸਐੱਫ ਜਵਾਨਾਂ ਨੇ ਇਸ ਡ੍ਰੋਨ ‘ਤੇ ਫਾਇਰਿੰਗ ਕੀਤੀ ਜਿਸ ਦੇ ਬਾਅਦ ਉਹ ਵਾਪਸ ਪਰਤ ਗਿਆ। ਬਾਅਦ ਵਿਚ ਬੀਐੱਸਐੱਫ ਜਵਾਨਾਂ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਡ੍ਰੋਨ ਵੱਲੋਂ ਡੇਗੀ ਗਈ 3 ਕਿਲੋ ਹੈਰੋਇਨ ਦੇ ਪੈਕੇਟ ਤੇ ਇਕ ਚੀਨ ਦੀ ਬਣੀ ਹੋਈ ਪਿਸਤੌਲ, ਕਾਰਤੂਸ ਤੇ ਇਕ ਮੈਗਜ਼ੀਨ ਬਰਾਮਦ ਕੀਤੀ।
ਇਹ ਵੀ ਪੜ੍ਹੋ : ISRO ਨੇ ਲਾਂਚ ਕੀਤਾ ਆਪਣਾ ਸਭ ਤੋਂ ਛੋਟਾ ਰਾਕੇਟ ‘SSLV-D2’, 3 ਸੈਟੇਲਾਈਟਾਂ ਨਾਲ ਭਰੀ ਪੁਲਾੜ ਦੀ ਉਡਾਣ
ਦੱਸ ਦੇਈਏ ਕਿ ਬੀਤੇ ਦਿਨੀਂ ਗੁਰਦਾਸਪੁਰ ਵਿਚ ਵੀ ਕੌਮਾਂਤਰੀ ਸਰਹੱਦ ਕੋਲ ਇਕ ਪਾਕਿਸਤਾਨੀ ਡ੍ਰੋਨ ਦੇਖਿਆ ਗਿਆ ਸੀ। BSF ਦੀ ਫਾਇਰਿੰਗ ਦੇ ਬਾਅਦ ਉਹ ਵਾਪਸ ਪਰਤ ਗਿਆ। ਬੁੱਧਵਾਰ ਨੂੰ ਰਾਤ ਲਗਭਗ 10 ਵਜੇ ਗੁਰਦਾਸਪੁਰ ਵਿਚ ਆਦਿਆ ਸੀਮਾ ਚੌਕੀ ਨੇੜੇ ਡ੍ਰੋਨ ਦਿਖਾਈ ਦਿੱਤਾ। ਜਵਾਨਾਂ ਵੱਲੋਂ ਗੋਲੀਆਂ ਚਲਾਏ ਜਾਣ ਦੇ ਬਾਅਦ ਉਹ ਪਾਕਿਸਤਾਨ ਪਰਤ ਗਿਆ। ਬੀਐੱਸਐੱਫ ਜਵਾਨਾਂ ਨੇ ਪਾਕਿਸਤਾਨੀ ਡ੍ਰੋਨ ‘ਤੇ 16 ਰਾਊਂਡ ਫਾਇਰ ਕੀਤੇ।
ਵੀਡੀਓ ਲਈ ਕਲਿੱਕ ਕਰੋ -: