ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿਚ ਸਕੂਲ ਵੈਨ ਮਾਲਕ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ ਜਿਥੇ ਚੱਲਦੀ ਵੈਨ ਵਿਚੋਂ ਇਕ ਬੱਚੀ ਡਿੱਗ ਗਈ। ਗਨੀਮਤ ਰਹੀ ਕਿ ਪਿੱਛੇ ਤੋਂ ਕੋਈ ਵਾਹਨ ਨਹੀਂ ਆ ਰਿਹਾ ਸੀ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਸਕੂਲੀ ਵੈਨ ਤੋਂ ਇਸ ਤਰ੍ਹਾਂ ਬੱਚੀ ਦੇ ਬਾਹਰ ਡਿਗਣ ਨਾਲ ਬਠਿੰਡਾ ਟ੍ਰੈਫਿਕ ਪੁਲਿਸ ‘ਤੇ ਵੀ ਸਵਾਲ ਉਠਦਾ ਹੈ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਇਨ੍ਹਾਂ ਓਵਰਲੋਡਿੰਗ ਕਰਨ ਵਾਲੇ ਆਟੋ ਜਾਂ ਵੈਨ ਚਾਲਕਾਂ ‘ਤੇ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ।
ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੁਝ ਪੈਸਿਆਂ ਜਾਂ ਦੁਬਾਰਾ ਚੱਕਰ ਲਗਾਉਣ ਤੋਂ ਬਚਣ ਲਈ ਇਹ ਸਕੂਲੀ ਵਾਹਨ ਚਾਲਕ ਬੱਚਿਆਂ ਨੂੰ ਮੌਤ ਦੇ ਮੂੰਹ ਵਿਚ ਧੱਕ ਰਹੇ ਹਨ। ਗੱਲ ਕੀਤੀ ਜਾਵੇ ਸਕੂਲ ਪ੍ਰਸ਼ਾਸਨ ਦੀ ਤਾਂ ਪ੍ਰਾਈਵੇਟ ਸਕੂਲ ਪ੍ਰਸ਼ਾਸਨ ਨੇ ਵੀ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਪ੍ਰਬੰਧਕਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਵੈਨ ਓਵਰਲੋਡ ਬੱਚੇ ਲੈ ਕੇ ਸਫਰ ਕਰ ਰਹੀ ਹੈ।
ਵੀਡੀਓ ਵਿਚ ਬੱਚੀ ਡਿਗਣ ਦੇ ਬਾਅਦ ਖੁਦ ਹੀ ਫਿਰ ਤੋਂ ਖੜ੍ਹੀ ਹੋ ਜਾਂਦੀ ਹੈ ਪਰ ਵੈਨ ਚਾਲਕ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੱਚੇ ਪਿੱਛੇ ਤੋਂ ਡਿੱਗ ਗਈ ਹੈ। ਬੱਚੀ ਖੁਦ ਵੈਨ ਦੇ ਪਿੱਛੇ ਭੱਜਦੀ ਤੇ ਵੈਨ ਵਿਚ ਬਾਕੀ ਬੈਠੇ ਬੱਚੇ ਜਦੋਂ ਡਰਾਈਵਰ ਨੂੰ ਦੱਸਦੇ ਹਨ ਤਾਂ ਡਰਾਈਵਰ ਵੈਨ ਰੋਕਦਾ ਹੈ। ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਇਹ ਘਟਨਾ ਕੈਦ ਹੋ ਗਈ ਜਿਸ ਤੋਂ ਬਾਅਦ ਲੋਕ ਬਠਿੰਡਾ ਟ੍ਰੈਫਿਕ ਪੁਲਿਸ ਦੀ ਕਲਾਸ ਲਗਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: