ਪੰਜਾਬ ਵਿਚ ਹੁਣ ਸਰਕਾਰੀ ਬੱਸ ਵਿਚ ਸਫਰ ਕਰਨਾ ਮਹਿੰਗਾ ਹੋਵੇਗਾ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਬੱਸ ਦਾ ਕਿਰਾਇਆ 10 ਪੈਸੇ ਪ੍ਰਤੀ ਕਿਲੋਮੀਟਰ ਵਧਾਉਣ ਦੀ ਤਿਆਰੀ ਕਰ ਲਈ ਹੈ। ਜਲਦ ਹੀ ਕਾਰਪੋਰੇਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾ ਰਿਹਾ ਹੈ। ਜਿਸ ਨੂੰ ਹਰੀ ਝੰਡੀ ਮਿਲਦੇ ਹੀ ਵਧਿਆ ਕਿਰਾਇਆ ਲਾਗੂ ਕਰ ਦਿੱਤਾ ਜਾਵੇਗਾ। ਪੀਆਰਟੀਸੀ ਦੇ ਜਨਰਲ ਮੈਨੇਜਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਡੀਜ਼ਲ ਦੇ ਰੇਟ ਵਧਣ ਕਾਰਨ ਕਾਰਪੋਰੇਸ਼ਨ ‘ਤੇ ਆਰਥਿਕ ਬੋਝ ਵਧਿਆ ਹੈ। ਸਰਕਾਰ ਨੂੰ ਬੱਸ ਦਾ ਕਿਰਾਇਆ ਵਧਾਉਣ ਦਾ ਪ੍ਰਪੋਜ਼ਲ ਭੇਜਿਆ ਜਾ ਰਿਹਾ ਹੈ। ਉਮੀਦ ਹੈ ਕਿ ਸਰਕਾਰ ਇਸ ਨੂੰ ਮਨਜ਼ੂਰੀ ਦੇਵੇਗੀ।
ਹੁਣ ਜਿਹੇ ਪੰਜਾਬ ਸਰਕਾਰ ਵੱਲੋਂ ਡੀਜ਼ਲ ਦਾ ਰੇਟ 90 ਪੈਸੇ ਪ੍ਰਤੀ ਲੀਟਰ ਵਧਾਇਆ ਗਿਆ ਹੈ ਜਿਸ ਦੇ ਬਾਅਦ ਡੀਜ਼ਲ ਦਾ ਰੇਟ ਪ੍ਰਤੀ ਲੀਟਰ 88.34 ਰੁਪਏ ਤੱਕ ਪਹੁੰਚ ਗਿਆ ਹੈ। ਇਸ ਨਾਲ ਪੀਆਰਟੀਸੀ ‘ਤੇ ਆਰਥਿਕ ਬੋਝ ਵਧਿਆ ਹੈ। ਪੀਆਰਟੀਸੀ ਕੋਲ ਇਸ ਸਮੇਂ 1238 ਬੱਸਾਂ ਹਨ, ਜਿਨ੍ਹਾਂ ਨੂੰ ਰੂਟਾਂ ‘ਤੇ ਚਲਾਉਣ ਵਿਚ ਰੋਜ਼ਾਨਾ ਦਾ ਡੀਜ਼ਲ ਦਾ ਖਰਚ ਲਗਭਗ 86 ਲੱਖ ਰੁਪਏ ਬਣਦਾ ਹੈ ਪਰ ਡੀਜਲ ਦੇ ਰੇਟ ਵਧਣ ਨਾਲ ਹੁਣ ਇਹ ਖਰਚ ਰੋਜ਼ ਦਾ 80 ਹਜ਼ਾਰ ਰੁਪਏ ਤੱਕ ਹੋਰ ਵਧ ਗਿਆ ਹੈ ਜੋ ਹਰ ਮਹੀਨੇ ਦਾ 24 ਲੱਖ ਰੁਪਏ ਬਣੇਗਾ। ਅਜਿਹੇ ਵਿਚ ਪਹਿਲਾਂ ਤੋਂ ਆਰਥਿਕ ਤੰਗੀ ਨਾਲ ਜੂਝ ਰਹੇ ਕਾਰਪੋਰੇਸ਼ਨ ਲਈ ਇਸ 24 ਲੱਖ ਦੇ ਵਧੇ ਡੀਜਲ ਦਾ ਖਰਚਾ ਚੁੱਕਣਾ ਭਾਰੀ ਪਵੇਗਾ।
ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਜੁਲਾਈ 2020 ਵਿਚ ਸੂਬੇ ਵਿਚ ਸਰਕਾਰੀ ਬੱਸਾਂ ਦਾ ਕਿਰਾਇਆ 6 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਸੀ। ਉਸ ਸਮੇਂ ਡੀਜ਼ਲ ਦਾ ਰੇਟ ਪ੍ਰਤੀ ਲੀਟਰ 70 ਰੁਪਏ ਸੀ ਜਦੋਂ ਕਿ ਡੀਜਲ ਦਾ ਰੇਟ 90 ਰੁਪਏ ਨੂੰ ਛੂਹ ਰਹੇ ਹਨ। ਇਸ ਸਮੇਂ ਬੱਸ ਦਾ ਕਿਰਾਇਆ 1.22 ਰੁਪਏ ਪ੍ਰਤੀ ਕਿਲੋਮੀਟਰ ਹੈ। ਪੀਆਰਟੀਸੀ ਵੱਲੋਂ ਸਰਕਾਰ ਨੂੰ ਪ੍ਰਸਤਾਵ ਭੇਜ ਕੇ ਕਿਰਾਏ ਵਿਚ 10 ਰੁਪਏ ਪ੍ਰਤੀ ਕਿਲੋਮੀਟਰ ਦਾ ਵਾਧਾ ਕਰਕੇ ਇਸ ਨੂੰ 1.32 ਰੁਪਏ ਕਰਨ ਦੀ ਮੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਝਾਰਖੰਡ ਦਾ ਕੋਲਾ ਹੁਣ ਅਡਾਨੀ ਪੋਰਟ ਜ਼ਰੀਏ ਆਏਗਾ ਪੰਜਾਬ, ਬਿਜਲੀ ਮੰਤਰੀ ਬੋਲੇ-‘ਕੇਂਦਰ ਕਰ ਰਿਹੈ ਧੱਕਾ’
ਪੰਜਾਬ ਸਰਕਾਰ ‘ਤੇ ਪੀਆਰਟੀਸੀ ਦੇ 350 ਕਰੋੜ ਰੁਪਏ ਪੈਂਡਿੰਗ ਹਨ। ਇਨ੍ਹਾਂ ਵਿਚ 250 ਕਰੋੜ ਤਾਂ ਮਹਿਲਾਵਾਂ ਦੇ ਮੁਫਤ ਬੱਸ ਸਫਰ ਦੇ ਹਨ। ਇਸ ਸਹੂਲਤ ਦੇ ਬਦਲੇ ਕਾਰਪੋਰੇਸ਼ਨ ਨੂੰ ਸਰਕਾਰ ਵੱਲੋਂ ਜੁਲਾਈ 2022 ਤੋਂ ਕੋਈ ਅਦਾਇਗੀ ਨਹੀਂ ਹੋ ਰਹੀ ਹੈ ਜਦੋਂ ਕਿ ਹਰ ਮਹੀਨੇ ਪੀਆਰਟੀਸੀ ਦੀਆਂ ਬੱਸਾਂ ਵਿਚ ਸਫਰ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਪੈਸੇ ਦੀ ਅਦਾਇਗੀ ਨਾ ਹੋਣ ਕਾਰਨ ਕਾਰਪੋਰੇਸ਼ਨ ਲਈ ਮੁਲਾਜ਼ਮਾਂ ਨੂੰ ਤਨਖਾਹ ਦੇ ਪਾਉਣਾ ਮੁਸ਼ਕਲ ਹੋ ਰਿਹਾ ਹੈ। ਜਨਵਰੀ ਮਹੀਨੇ ਦੀ ਤਨਖਾਹ ਤੇ ਪੈਨਸ਼ਨ ਹੁਣ ਤੱਕ ਮੁਲਾਜ਼ਮਾਂ ਨੂੰ ਨਹੀਂ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -: