ਜਵਾਨ ਪੁੱਤ ਦੀ ਲਾਸ਼ ਮਹਾਰਾਸ਼ਟਰ ਤੋਂ ਝਾਰਖੰਡ ਲਿਆਉਣ ਲਈ ਇਕ ਪਿਤਾ ਨੂੰ ਆਪਣੀ ਜ਼ਮੀਨ ਵੇਚਣੀ ਪਈ ਕਿਉਂਕਿ ਉਸ ਕੋਲ ਐਂਬੂਲੈਂਸ ਦਾ ਕਿਰਾਇਆ ਦੇਣ ਲਈ ਪੈਸੇ ਨਹੀਂ ਸਨ। ਬੇਟਾ ਕੰਮ ਦੀ ਭਾਲ ਵਿਚ ਮਹਾਰਾਸ਼ਟਰ ਗਿਆ ਹੋਇਆ ਸੀ ਜਿਥੇ ਨੌਕਰੀ ਮਿਲਣ ਦੇ ਬਾਅਦ ਉਸ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਉਸ ਨੇ ਦਮ ਤੋੜ ਦਿੱਤਾ।
ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਤੋਂ ਇਕ ਰੂਹ ਕੰਬਾਊਂ ਘਟਨਾ ਸਾਹਮਣੇ ਆਈ ਹੈ। ਸਗਮਾ ਪਿੰਡ ਦੇ ਰਹਿਣ ਵਾਲੇ ਇਕ ਬੇਵੱਸਪਿਤਾ ਨੇ ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਨੂੰ ਮਹਾਰਾਸ਼ਟਰ ਤੋਂ ਮੰਗਵਾਉਣ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ। ਜ਼ਮੀਨ ਵੇਚ ਕੇ 60,000 ਰੁਪਏ ਵਿਚ ਇਕ ਐਂਬੂਲੈਂਸ ਬੁੱਕ ਕਰਵਾ ਕੇ ਆਪਣੇ ਪੁੱਤਰ ਦੀ ਲਾਸ਼ ਨੂੰ ਘਰ ਮੰਗਵਾਇਆ।
ਸਗਮਾ ਪ੍ਰਖੰਡ ਦੇ ਘਘਰੀ ਵਾਸੀ ਨਾਰਾਇਣ ਯਾਦਵ ਦਾ ਬੇਟਾ ਯੋਗੇਂਦਰ ਯਾਦਵ (32 ਸਾਲ) ਰੋਜ਼ਗਾਰ ਦੀ ਭਾਲ ਵਿਚ ਮਹਾਰਾਸ਼ਟਰ ਦੇ ਸੋਲਾਪੁਰ ਗਿਆ ਸੀ। ਯੋਗੇਂਦਰ ਉਥੇ ਇਕ ਕੰਪਨੀ ਵਿਚ ਮਜ਼ਦੂਰੀ ਦਾ ਕੰਮ ਕਰਦਾ ਸੀ। ਕੰਮ ਦੌਰਾਨ ਉਸ ਦੀ ਤਬੀਅਤ ਵਿਗੜ ਗਈ ਤੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : 75 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋ ਸਕਦੀ ਦੁਕਾਨਾਂ, ਦਫਤਰਾਂ ਦੀ ਬਿਜਲੀ, ਪਾਵਰਕਾਮ ਨੇ ਰੈਗੂਲੇਟਰੀ ਕਮਿਸ਼ਨ ਨੂੰ ਲਿਖੀ ਚਿੱਠੀ
ਮ੍ਰਿਤਕ ਦੇਹ ਨੂੰ ਘਰ ਲਿਆਉਣ ਲਈ ਪਿਤਾ ਨੇ ਕੰਪਨੀ ਸਣੇ ਹੋਰ ਕਈ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਆਖਿਰਕਾਰ ਬਹੁਤ ਗਰੀਬ ਨਾਰਾਇਣ ਯਾਦਵ ਨੂੰ ਪ੍ਰਾਈਵੇਟ ਐਂਬੂਲੈਂਸ ਬੁੱਕ ਕਰਨ ਲਈ ਆਪਣੀ ਜ਼ਮੀਨ ਵੇਚਣੀ ਪਈ ਤਾਂ ਜਾ ਕੇ ਪੁੱਤਰ ਦੀ ਲਾਸ਼ ਘਰ ਆ ਸਕੀ। ਦੂਜੇ ਪਾਸੇ ਜਵਾਨ ਬੇਟੇ ਦੀ ਲਾਸ਼ ਐਂਬੂਲੈਂਸ ਤੋਂ ਉਤਰਦੇ ਹੀ ਮਾਤਮ ਛਾ ਗਿਆ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਗਰੀਬ ਪਰਿਵਾਰ ਦੀ ਮਦਦ ਲਈ ਗੁਹਾਰ ਲਗਾਈ ਹੈ।
ਵੀਡੀਓ ਲਈ ਕਲਿੱਕ ਕਰੋ -: