ਲੁਧਿਆਣਾ ਵਿਚ ਸਸਪੈਂਡ ਮੁਲਾਜ਼ਮ ਨੇ ਸਾਥੀਆਂ ਸਣੇ ਐੱਸਟੀਐੱਫ ਦੇ ਨਾਂ ‘ਤੇ ਨੌਜਵਾਨ ਨੂੰ ਲੁੱਟ ਲਿਆ। ਦੋਸ਼ੀਆਂ ਨੇ 30,000 ਰੁਪਏ ਲੁੱਟ ਲਏ ਤੇ ਧਮਕੀਆਂ ਦੇ ਕੇ ਫਰਾਰ ਹੋ ਗਏ। ਘਟਨਾ ਸ਼ੁੱਕਰਵਾਰ ਸ਼ਾਮ 4.30 ਵਜੇ ਦੀ ਦੱਸੀ ਜਾ ਰਹੀ ਹੈ। ਪੀੜਤ ਧਰੁਵ ਕੁਮਾਰ ਆਪਣੀ ਮਾਂ ਲਈ ਜਵੈਲਰ ਦੀ ਦੁਕਾਨ ਤੋਂ ਵਾਲੀਆਂ ਲੈਣ ਜਾ ਰਿਹਾ ਸੀ। ਜਦੋਂ ਉਹ ਬਾਲ ਸਿੰਘ ਨਗਰ ਦੀ ਗਲੀ ਨੰਬਰ 9 ਕੋਲ ਪਹੁੰਚਿਆ ਤਾਂ ਦੋਸ਼ੀਆਂ ਨੇ ਉਸ ਨੂੰ ਰੋਕ ਲਿਆ।
ਬਦਮਾਸ਼ ਖੁਦ ਨੂੰ ਸਪੈਸ਼ਲ ਟਾਸਕ ਫੋਰਸ ਦਾ ਮੁਲਾਜ਼ਮ ਦੱਸਣ ਲੱਗੇ। ਦੋਸ਼ੀ ਉਸ ‘ਤੇ ਚਿੱਟਾ ਵੇਚਣ ਦਾ ਦੋਸ਼ ਲਗਾਉਂਦੇ ਹੋਏ ਤਲਾਸ਼ੀ ਲੈਣ ਲੱਗੇ। ਤਲਾਸ਼ੀ ਦੇ ਬਹਾਨੇ ਬਦਮਾਸ਼ਾਂ ਨੇ ਉਸ ਦੀ ਜੇਬ ਤੋਂ 30,000 ਰੁਪਏ ਕੱਢ ਲਏ। ਧਰੁਵ ਨੂੰ ਦੋਸ਼ੀ ਆਪਣੀ ਬਾਈਕ ‘ਤੇ ਬਿਠਾ ਕੇ ਤਾਜਪੁਰ ਰੋਡ ਪੁਲ ‘ਤੇ ਲੈ ਗਏ। ਉਕਤ ਥਾਂ ‘ਤੇ ਲਿਜਾ ਕੇ ਦੋਸ਼ੀਆਂ ਨੇ ਉਸ ਨੂੰ ਧਮਕਾਇਆ ਕਿ ਜੇਕਰ ਪੈਸੇ ਉਸ ਨੇ ਉਨ੍ਹਾਂ ਨੂੰ ਨਾ ਦਿੱਤੇ ਤਾਂ ਉਸ ‘ਤੇ ਚਿੱਟੇ ਦਾ ਪਰਚਾ ਦਰਜ ਕਰਵਾ ਦੇਣਗੇ ਜਿਸ ਦੇ ਬਾਅਦ ਮੁਲਜ਼ਮ ਧਮਕੀਆਂ ਦੇ ਕੇ ਪੈਸੇ ਲੈ ਕੇ ਫਰਾਰ ਹੋ ਗਏ।
ਘਟਨਾ ਦੇ ਬਾਅਦ ਨੌਜਵਾਨ ਨੇ ਥਾਣਾ ਦਰੇਸੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਮਿਲਦੇ ਹੀ ਪੁਲਿਸ ਹਰਕਤ ਵਿਚ ਆਈ। ਪੁਲਿਸ ਨੇ ਘਟਨਾ ਵਾਲੀ ਥਾਂ ਤੇ ਜਿਥੇ ਦੋਸ਼ੀਆਂ ਨੇ ਲੁੱਟਿਆ ਸੀ ਉਕਤ ਥਾਂ ‘ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਸੁਰਾਗ ਹਾਸਲ ਕਰਦੇ ਹੋਏ ਪੁਲਿਸ ਨੇ ਜਾਂਚ ਪੜਤਾਲ ਦੇ ਬਾਅਦ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕਰ ਲਿਆ ਹੈ ਜਿਨ੍ਹਾਂ ਖਿਲਾਫ ਕੇਸ ਦਰਜ ਕੀਤਾ ਹੈ।
ਐੱਸਐੱਚਓ ਦਰੇਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਸਸਪੈਂਡ ਪੁਲਿਸ ਮੁਲਾਜ਼ਮ ਇੰਦਰਜੀਤ ਸਿੰਘ ਵੀ ਹੈ, ਜੋ ਜਮਾਲਪੁਰ ਕਾਲੋਨੀ ਪੁਲਿਸ ਕੁਆਰਟਰ ਵਿਚ ਰਹਿੰਦਾ ਹੈ। ਬਾਕੀ ਉਸ ਦੇ ਤਿੰਨ ਸਾਥੀ ਹੈ। ਦੋਸ਼ੀਆਂ ਵਿਚ ਗੁਰੂ ਅਰਜਨ ਦੇਵ ਮਾਰਕੀਟ ਸਮਰਾਲਾ ਚੌਕ ਦਾ ਜਤਿਨ ਸ਼ਰਮਾ, ਵਿਜੇ ਨਗਰ ਦਾ ਰਣਜੀਤ ਸਿੰਘ ਤੇ ਰਵੀ ਕੁਮਾਰ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਐੱਸਐੱਚਓ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਇੰਦਰਜੀਤ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਦੋਸ਼ੀ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਦੋਸ਼ੀਆਂ ਦੀ ਭਾਲ ਜਾਰੀ ਹੈ।