ਹਰਿਆਣਾ ਦੇ ਪਾਨੀਪਤ ਦੇ ਪਿੰਡ ਗੜ੍ਹੀ ਨਵਾਬ ਵਿਚ ਦੂਜਾ ਵਿਆਹ ਕਰਦੇ ਹੋਏ ਪਤੀ ਨੂੰ ਪਤਨੀ ਨੇ ਫੜ ਲਿਆ। ਇਥੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੁਰਲੀ ਦਾ ਪਰਮਜੀਤ ਸਿੰਘ ਆਪਣੀ ਦੂਜੀ ਵਿਆਹ ਰਚਾਉਣ ਪਹੁੰਚਿਆ ਸੀ। ਵਿਆਹ ਦੇ ਰੰਗ ਵਿਚ ਭੰਗ ਉਦੋਂ ਪੈ ਗਿਆ, ਜਦੋਂ ਪਹਿਲੀ ਪਤਨੀ ਚਰਨਜੀਤ ਕੌਰ ਵੀ ਮੌਕੇ ‘ਤੇ ਪਹੁੰਚ ਗਈ।
ਮਹਿਲਾ ਨੇ ਮੌਕੇ ‘ਤੇ ਹੰਗਾਮਾ ਕੀਤਾ। ਡਾਇਲ 112 ‘ਤੇ ਕਾਲ ਕਰਕੇ ਪੁਲਿਸ ਬੁਲਾ ਲਈ। ਬਾਪੌਲੀ ਥਾਣਾ ਪੁਲਿਸ ਦੋਵੇਂ ਧਿਰਾਂ ਨੂੰ ਥਾਣੇ ਲੈ ਗਈ ਪਰ ਕਾਰਵਾਈ ਦੇ ਨਾਂ ‘ਤੇ ਪਹਿਲਾਂ ਪਤਨੀ ਪੱਖ ਨੂੰ ਦੇਰ ਰਾਤ 11 ਵਜੇ ਤੱਕ ਥਾਣੇ ਵਿਚ ਬਿਠਾਏ ਰੱਖਿਆ ਤੇ ਬਾਅਦ ਵਿਚ ਕੋਈ ਕਾਰਵਾਈ ਨਹੀਂ ਬਣਦੀ ਹੈ ਉਥੋਂ ਕੱਢ ਦਿੱਤਾ।
ਜੀਂਦ ਜ਼ਿਲ੍ਹੇ ਦੇ ਪਿੰਡ ਰੋਡ ਦੀ ਰਹਿਣ ਵਾਲੀ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 6 ਫਰਵਰੀ 2012 ਨੂੰ ਪਿੰਡ ਮੁਰਲੀ ਵਾਸੀ ਪਰਮਜੀਤ ਨਾਲ ਹੋਇਆ ਸੀ। ਇਸੇ ਦਿਨ ਉਸ ਦੀ ਭੈਣ ਕੁਲਵੰਤ ਕੌਰ ਦਾ ਵੀ ਵਿਆਹ ਪਤੀ ਪਰਮਜੀਤ ਦੇ ਭਰਾ ਬਲਵਿੰਦਰ ਸਿੰਘ ਨਾਲ ਹੋਇਆ ਸੀ।
ਵਿਆਹ ਦੇ ਬਾਅਦ ਦੋਵਾਂ ਵਿਚ ਮਤਭੇਦ ਰਹਿਣ ਲੱਗੇ। 3 ਸਾਲ ਬਾਅਦ ਚਰਨਜੀਤ ਕੌਰ ਦੀ ਧੀ ਪੈਦਾ ਹੋਈ ਪਰ ਭੈਣ ਕੁਲਵੰਤ ਨੂੰ ਬੱਚਾ ਨਹੀਂ ਹੋਇਆ। ਦੋਵਾਂ ਭੈਣਾਂ ਦੇ ਚਰਿੱਤਰ ‘ਤੇ ਸਵਾਲ ਚੁੱਕਿਆ ਜਾਣ ਲੱਗਾ। ਇਸ ਦੇ ਬਾਅਦ ਦੋਵੇਂ ਭੈਣਾਂ ਨੂੰ ਬੱਚੀ ਸਣੇ ਘਰ ਤੋਂ ਬਾਹਰ ਕੱਢ ਦਿੱਤਾ। ਲਗਭਗ 7 ਸਾਲ ਉਹ ਆਪਣੇ ਪੇਕੇ ਰਹਿ ਰਹੀ ਹੈ।
ਚਰਨਜੀਤ ਕੌਰ ਮੁਤਾਬਕ ਰੋਜ਼ਾਨਾ ਵਿਵਾਦ ਵਧਣ ਨਾਲ ਉਸ ਨੇ ਪਤੀ ਪਰਮਜੀਤ ਸਿੰਘ ਖਿਲਾਫ ਸਫੀਦਾਂ ਥਾਣਾ ਵਿਚ ਕੇਸ ਦਰਜ ਕਰਵਾ ਦਿੱਤਾ ਸੀ। ਹੁਣ ਉਨ੍ਹਾਂ ਵਿਚ ਦਾਜ ਤੇ ਖਰਚੇ ਦਾ ਕੋਰਟ ਵਿਚ ਕੇਸ ਚੱਲਿਆ ਹੋਇਆ ਹੈ। ਕੋਰਟ ਨੇ ਕਾਫੀ ਸੁਣਵਾਈ ਦੇ ਬਾਅਦ ਦੋਵੇਂ ਭੈਣਾਂ ਦਾ ਮਾਮੂਲੀ ਖਰਚਾ ਵੀ ਤੈਅ ਕੀਤਾ।
ਕੁਝ ਸਮੇਂ ਤੱਕ ਤਾਂ ਦੋਵੇਂ ਦੋਸ਼ੀ ਪਤੀਆਂ ਨੇ ਖਰਚਾ ਦਿੱਤਾ ਫਿਰ ਬੰਦ ਕਰ ਦਿੱਤਾ ਜਿਸ ਦੇ ਬਾਅਦ ਉਹ ਜੇਲ੍ਹ ਵੀ ਗਏ। ਦੋਵੇਂ ਪਾਸੇ ਤੋਂ ਕਿਸੇ ਨੇ ਵੀ ਤਲਾਕ ਦੇ ਕੇਸ ਨਹੀਂ ਪਾਇਆ। ਚਰਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੇ ਭੈਣ ਦੇ ਪਤੀ ਬਲਵਿੰਦਰ ਨੇ ਲਗਭਗ 1 ਸਾਲ ਪਹਿਲਾਂ ਦੂਜਾ ਵਿਆਹ ਕਰ ਲਿਆ ਹੈ।
ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ ‘ਚ 8 ਲੁਟੇਰੇ ਕਾਬੂ, ਮੁਲਜ਼ਮਾਂ ਕੋਲੋਂ ਪਿਸਤੌਲ, ਕਾਰ ਸਣੇ 22 ਮੋਬਾਈਲ ਬਰਾਮਦ
ਪਰਮਜੀਤ ਆਪਣੇ ਪਰਿਵਾਰ ਤੇ ਸਗੇ-ਸਬੰਧੀਆਂ ਨਾਲ ਮਿਲ ਕੇਦੂਜਾ ਵਿਆਹ ਰਚਾਉਣ 10 ਫਰਵਰੀ ਨੂੰ ਪਾਨੀਪਤ ਦੇ ਪਿੰਡ ਗੜ੍ਹੀ ਨਵਾਬ ਪਹੁੰਚ ਗਿਆ। ਉਸ ਨੇ ਆਪਣੀ ਧੀ ਤੇ ਪਤਨੀ ਬਾਰੇ ਕੁਝ ਨਹੀਂ ਸੋਚਿਆ। ਦੂਜਾ ਵਿਆਹ ਰਚਾਉਣ ਦਾ ਪਤਾ ਲੱਗਦੇ ਹੀ ਚਰਨਜੀਤ ਕੌਰ ਪੇਕੇ ਵਾਲਿਆਂ ਨਾਲ ਮੌਕੇ ‘ਤੇ ਪਹੁੰਚੀ ਜਿਥੇ ਪਤੀ ਦੂਜੇ ਵਿਆਹ ਦੀਆਂ ਰਸਮਾਂ ਨਿਭਾ ਰਿਹਾ ਸੀ। ਗੁਰਦੁਆਰੇ ਵਿਚ ਫੇਰੇ ਹੋ ਰਹੇ ਸਨ। ਇਸ ‘ਤੇ ਚਰਨਜੀਤ ਕੌਰ ਨੇ ਹੰਗਾਮਾ ਕਰਕੇ 112 ਡਾਇਲ ਕਰਕੇ ਪੁਲਿਸ ਨੂੰ ਬੁਲਾ ਕੇ ਵਿਆਹ ਰੁਕਵਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: