ਫੂਡ ਡਲਿਵਰੀ ਕੰਪਨੀ ਜੋਮੈਟੋ ਨੇ ਆਪਣੀ ਤੀਜੀ ਤਿਮਾਹੀ ਦੀ ਵਿੱਤੀ ਆਮਦਨ ਰਿਪੋਰਟ ਵਿਚ ਕਿਹਾ ਕਿ ਸਾਡਾ ਘਾਟਾ ਵਧ ਗਿਆ ਹੈ। ਕੰਪਨੀ ਨੇ ਇਹ ਵੀ ਐਲਾਨ ਕੀਤਾ ਕਿ ਉਸ ਨੇ 225 ਛੋਟੇ ਸ਼ਹਿਰਾਂ ਵਿਚ ਨੁਕਸਾਨ ਨੂੰ ਦੇਖਦੇ ਹੋਏ ਉਥੇ ਆਪਣਾ ਕੰਮ ਬੰਦ ਕਰ ਦਿੱਤਾ ਹੈ। ਫੂਡ ਡਲਿਵਰੀ ਬਿਜ਼ਨੈੱਸ ਵਿਚ ਦਸੰਬਰ ਵਿਚ ਖਤਮ ਹੋਈ ਤਿਮਾਹੀ ਵਿਚ ਕੰਪਨੀ ਨੂੰ 346.6 ਕਰੋੜ ਦਾ ਘਾਟਾ ਹੋਇਆ ਹੈ।
ਰਿਪੋਰਟ ਵਿਚ ਕੰਪਨੀ ਨੇ ਕਿਹਾ ਕਿ ਡਿਮਾਂਡ ਵਿਚ ਕਮੀ ਬਿਲਕੁਲ ਉਮੀਦ ਤੋਂ ਪਰੇ ਸੀ, ਜੋ ਫੂਡ ਡਲਿਵਰੀ ਪ੍ਰੋਫਿਟ ਨੂੰ ਪ੍ਰਭਾਵਿਤ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਸਾਨੂੰ ਲੱਗਦਾ ਹੈ ਕਿ ਅਸੀਂ ਆਪਣੇ ਪ੍ਰੋਫਿਟ ਟਾਰਗੈੱਟ ਨੂੰ ਪੂਰਨ ਕਰਨ ਲਈ ਚੰਗੀ ਸਥਿਤੀ ਵਿਚ ਹੈ।
ਜ਼ਿਕਰਯੋਗ ਹੈ ਕਿ ਜੋਮੈਟੋ ਭਾਰਤ ਵਿਚ ਸਭ ਤੋਂ ਵਧ ਇਸਤੇਮਾਲ ਕੀਤੇ ਜਾਣ ਵਾਲੇ ਫੂਡ ਡਲਿਵਰੀ ਐਪ ਵਿਚੋਂ ਇਕ ਹੈ ਤੇ ਹੁਣੇ ਜਿਹੇ ਮੁਨਾਫੇ ਨੂੰ ਵਧਾਉਣ ਦੀ ਕੋਸ਼ਿਸ਼ ਵਿਚ ਉਸ ਨੇ ਆਪਣੇ ਗੋਲਡ ਸਬਸਕ੍ਰਿਪਸ਼ਨ ਨੂੰ ਫਿਰ ਤੋਂ ਲਾਂਚ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਕੰਪਨੀ ਨੇ 225 ਛੋਟੇ ਸ਼ਹਿਰਾਂ ਤੋਂ ਹਟਣ ਦਾ ਫੈਸਲਾ ਅਜਿਹੇ ਸਮੇਂ ਕੀਤਾ ਹੈ ਜਦੋਂ ਉਹ ਲਗਭਗ 800 ਲੋਕਾਂ ਨੂੰ ਹਾਇਰ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ : ਸੈਨਿਕ ਸਕੂਲ ਕਪੂਰਥਲਾ ਐਲਾਨਿਆ ਗਿਆ ਸਰਵਸ਼੍ਰੇਸ਼ਠ, ਰੱਖਿਆ ਮੰਤਰੀ ਨੇ ਟਰਾਫੀ ਨਾਲ ਕੀਤਾ ਸਨਮਾਨਿਤ
ਕੰਪਨੀ ਨੇ ਆਪਣੇ ਫਾਇਦੇ ਨੂੰ ਵਧਾਉਣ ਲਈ ਕੀਤੇ ਜਾ ਰਹੇ ਉਪਾਵਾਂ ਬਾਰੇ ਵੀ ਗੱਲ ਕੀਤੀ। ਇਸ ਨੇ ਹੁਣੇ ਜਿਹੇ ਭਾਰਤ ਵਿਚ ਗੋਲਡ ਸਬਸਕ੍ਰਿਪਸ਼ਨ ਨੂੰ ਫਿਰ ਤੋਂ ਲਾਂਚ ਕੀਤਾ ਹੈ। ਉਸੇ ਬਾਰੇ ਗੱਲ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਅਸੀਂ ਜਨਵਰੀ ਦੇ ਅਖੀਰ ਵਿਚ ਇਕ ਨਵਾਂ ਮੈਂਬਰਸ਼ਿਪ ਪ੍ਰੋਗਰਾਮ ਜੋਮੈਟੋ ਗੋਲਡ ਲਾਂਚ ਕੀਤਾ ਸੀ। ਅਸੀਂ ਉਮੀਦ ਕਰਦੇ ਹਾਂ ਕਿ ਇਹ ਮੁਨਾਫੇ ਨੂੰ ਵਧਾਏਗਾ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਕਿ ਹੁਣ ਤੱਕ 9 ਲੱਖ ਤੋਂ ਵੱਧ ਮੈਂਬਰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: