ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹੋ ਗਏ ਹਨ। ਇਸ ਵਾਰ ਲੜਾਈ ਗੁਪਤ ਨਹੀਂ ਸਗੋਂ ਜਨਤਕ ਹੋ ਗਈ ਹੈ। ਦੋਵਾਂ ਨੇ ਇਕ ਦੂਜੇ ਪ੍ਰਤੀ ਮੋਰਚਾ ਖੋਲ੍ਹ ਦਿੱਤਾ ਹੈ। ਰਾਜਪਾਲ ਨੇ ਬਹੁਤ ਹੀ ਸਖਤ ਲਹਿਜ਼ੇ ਵਿਚ ਚਿੱਠੀ ਲਿਖ ਕੇ ਕਿਹਾ ਕਿ ਮੈਂ ਕੁਝ ਸਵਾਲ ਪੁੱਛੇ ਹਨ 15 ਦਿਨਾਂ ਵਿਚ ਇਨ੍ਹਾਂ ਦਾ ਜਵਾਬ ਨਾ ਮਿਲਿਆ ਤਾਂ ਉਹ ਲੀਗਲ ਐਕਸ਼ਨ ਲਈ ਕਾਨੂੰਨੀ ਸਲਾਹ ਲੈਣ ਲਈ ਮਜਬੂਰ ਹੋਣਗੇ।
ਇਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਵੀ ਜਵਾਹ ਦਿੱਤਾ। CM ਮਾਨ ਨੇ ਕਿਹਾ ਕਿ ਮਾਣਯੋਗ ਰਾਜਪਾਲ ਸਾਹਬ, ਤੁਹਾਡੀ ਚਿੱਠੀ ਮੀਡੀਆ ਜ਼ਰੀਏ ਮਿਲੀ, ਜਿੰਨੇ ਵੀ ਵਿਸ਼ੇ ਚਿੱਠੀ ਵਿਚ ਲਿਖੇ ਗਏ ਹਨ, ਉਹ ਸਾਰੇ ਸੂਬੇ ਦੇ ਵਿਸ਼ੇ ਹਨ। ਮੈਂ ਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹਨ, ਨਾ ਕਿ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਕਿਸੇ ਰਾਜਪਾਲ ਨੂੰ… ਇਸ ਨੂੰ ਹੀ ਮੇਰਾ ਜਵਾਬ ਸਮਝੋ।
ਵੀਡੀਓ ਲਈ ਕਲਿੱਕ ਕਰੋ -: