ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਇੰਡਸਟ੍ਰੀਅਲ ਖੇਤਰ ਵਿਚ ਨਿਵੇਸ਼ ਤੇ ਵਿਕਾਸ ਸਬੰਧੀ ਅੱਜ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੀਤੇ 10 ਮਹੀਨਿਆਂ ਵਿਚ ਕੁੱਲ 38,175 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਵਿਚ ਕੁੱਲ 2,43,248 ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਹ ਨਿਵੇਸ਼ ਰੀਅਲ ਅਸਟੇਟ, ਹਾਊਸਿੰਗ, ਇੰਫ੍ਰਾਸਟ੍ਰਕਚਰ ਵਿਚ ਸਭ ਤੋਂ ਵਧ 11,853 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਨਾਲ ਕੁੱਲ 1,22,225 ਪੰਜਾਬੀਆਂ ਨੂੰ ਰੋਜ਼ਗਾਰ ਮਿਲ ਸਕੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਨਿਰਮਾਣ ਖੇਤਰ ਵਿਚ 5981 ਕਰੋੜ ਰੁਪਏ ਦੇ ਨਿਵੇਸ਼ ਨਾਲ 39,952 ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਸਟੀਲ ਐਂਡ ਸਟੀਲ ਵਿਚ 3889 ਰੁਪਏ ਦੇ ਨਿਵੇਸ਼ ਨਾਲ 9257 ਰੋਜ਼ਗਾਰ, ਟੈਕਨੀਕਲ ਟੈਕਸਟਾਈਲ ਐਂਡ ਮੇਡਅਪਸ ਵਿਚ 3305 ਕਰੋੜ ਰੁਪਏ ਦੇ ਨਿਵੇਸ਼ ਨਾਲ 13753 ਰੋਜ਼ਗਾਰ, ਐਗਰੋ ਫੂਡ ਪ੍ਰੋਸੈਸਿੰਗ ਐਂਡ ਬੈਵਰੇਜ ਵਿਚ 2854 ਕਰੋੜ ਰੁਪਏ ਦੇ ਨਿਵੇਸ਼ ਨਾਲ 16638 ਲੜਕੇ-ਲੜਕੀਆਂ ਤੇ ਹੈਲਥਕੇਅਰ ਵਿਚ 2157 ਕਰੋੜ ਰੁਪਏ ਦੇ ਨਿਵੇਸ਼ ਨਾਲ 4510 ਲੋਕਾਂ ਨੂੰ ਰੋਜ਼ਗਾਰ ਮਿਲੇਗਾ।
ਇਹ ਵੀ ਪੜ੍ਹੋ : CM ਮਾਨ ਦਾ ਰਾਜਪਾਲ ‘ਤੇ ਪਲਟਵਾਰ, ਕਿਹਾ-“ਮੈਂ 3 ਕਰੋੜ ਪੰਜਾਬੀਆਂ ਦਾ ਜਵਾਬਦੇਹ, ਤੁਹਾਡਾ ਨਹੀਂ’
CM ਮਾਨ ਨੇ ਦੱਸਿਆ ਕਿ ਐੱਸਏਐੱਸ ਨਗਰ ਵਿਚ 9794 ਕਰੋੜ ਰੁਪਏ ਦੇ ਨਿਵੇਸ਼ ਨਾਲ 68061 ਲੋਕਾਂ ਨੂੰ, ਲੁਧਿਆਣਾ ਵਿਚ 3919 ਕਰੋੜ ਦੇ ਨਿਵੇਸ਼ ਨਾਲ 33172 ਰੋਜ਼ਗਾਰ, ਫਤਿਹਗੜ੍ਹ ਸਾਹਿਬ ਵਿਚ 4246 ਕਰੋੜ ਰੁਪਏ ਨਾਲ 13840 ਰੋਜ਼ਗਾਰ, ਅੰਮ੍ਰਿਤਸਰ ਵਿਚ 4079 ਨਿਵੇਸ਼ ਨਾਲ 85419 ਲੋਕਾਂ ਨੂੰ ਰੋਜ਼ਗਾਰ, ਪਟਿਆਲਾ ਵਿਚ 2821 ਕਰੋੜ ਨਾਲ 9927 ਤੇ ਰੂਨਗਰ ਵਿਚ 1200 ਕਰੋੜ ਰੁਪਏ ਦੇ ਨਿਵੇਸ਼ ਨਾਲ 3172 ਲੋਕਾਂ ਨੂੰ ਰੋਜ਼ਗਾਰ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: