ਭਾਰਤੀ ਸ਼ੇਅਰ ਬਾਜ਼ਾਰ ਵਿਚ ਹਫਤੇ ਦੇ ਦੂਜੇ ਦਿਨ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 600 ਅੰਕਾਂ ਦੀ ਤੇਜ਼ੀ ਨਾਲ 61,032 ਦੇ ਪੱਧਰ ‘ਤੇ ਬੰਦ ਹੋਇਆ। ਨਿਫਟੀ ਵਿਚ 158 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ। ਇਹ 17,929 ਦੇ ਪੱਧਰ ‘ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ 19 ਸ਼ੇਅਰਾਂ ਵਿਚ ਤੇਜ਼ੀ ਤੇ 11 ਸ਼ੇਅਰਾਂ ਵਿਚ ਗਿਰਾਵਟ ਰਹੀ।
ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਗਰੁੱਪ ਦੀ ਫੈਲਗਸ਼ਿਪ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ ਵਿਚ 1.88 ਫੀਸਦੀ ਦੀ ਤੇਜ਼ੀ ਰਹੀ। ਇਸ ਤੋਂ ਇਲਾਵਾ ਅਡਾਨੀ ਪੋਰਟਸ ਵਿਚ 1.86 ਫੀਸਦੀ ਤੇ ਏਸੀਸੀ ਵਿਚ 0.57 ਫੀਸਦੀ ਦੀ ਤੇਜੀ ਦੇਖਣ ਨੂੰ ਮਿਲੀ।
ਅਡਾਨੀ ਟ੍ਰਾਂਸਮਿਸ਼ਨ, ਵਿਲਮਰ, ਪਾਵਰ, ਟੋਟਲ ਗੈਸ, ਗ੍ਰੀਨ ਐਨਰਜੀ ਤੇ NDTV ਦੇ ਸ਼ੇਅਰਾਂ ਵਿਚ 5-5 ਫੀਸਦੀ ਦੀ ਗਿਰਾਵਟ ਰਹੀ। ਅੰਬੂਜਾ ਸੀਮੈਂਟ ਵਿਚ 2.06 ਫੀਸਦੀ ਦੀ ਗਿਰਾਵਟ ਆਈ। 24 ਜਨਵਰੀ ਨੂੰ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਦੇ ਬਾਅਦ ਤੋਂ ਅਡਾਨੀ ਗਰੁੱਪ ਦੇ ਸ਼ੇਅਰਾਂ ਵਿਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।
UPL ITC, ਰਿਲਾਇੰਸ, HCL ਟੈੱਕ, ਇੰਫੋਸਿਸ, ਬਜਾਜ ਫਾਈਨਾਂਸ, ਟੇਕ ਮਹਿੰਦਰਾ, M & M ਤੇ ICICI ਬੈਂਕ ਸਣੇ ਨਿਫਟੀ-50 ਦੇ 34 ਸ਼ੇਅਰਾਂ ਵਿਚ ਤੇਜ਼ੀ ਦਿਖ ਰਹੀ ਹੈ। ਅਡਾਨੀ ਐਂਟਰਪ੍ਰਾਈਜ਼ਿਜ਼, ਅਪੋਲੋ ਹਸਪਤਾਲ, NTPC, ਪਾਵਰ ਗਰਿੱਡ, ਐੱਸਬੀਆਈ ਲਾਈਫ ਤੇ BPCL ਸਣੇ ਨਿਫਟੀ ਦੇ 16 ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ DC ਦਫਤਰ ਨੇੜੇ ATM ‘ਚ ਫਸੀ ਮਹਿਲਾ, 2 ਘੰਟੇ ਬਾਅਦ ਸ਼ਟਰ ਕੱਟ ਕੇ ਕੱਢਿਆ ਬਾਹਰ
NSE ਦੇ 11 ਸੈਕਟੋਰਲ ਇੰਡੈਕਸ ਵਿਚੋਂ 8 ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਆਈਟੀ ਸੈਕਟਰ ਵਿਚ ਸਭ ਤੋਂ ਜ਼ਿਆਦਾ 1.32 ਫੀਸਦੀ ਦੀ ਤੇਜ਼ੀ ਆਈ ਹੈ। FMCG ਸੈਕਟਰ ਵਿਚ 1.20 ਫੀਸਦੀ ਦੀ ਬੜ੍ਹਤ ਦਿਖ ਰਹੀ ਹੈ। ਬੈਂਕ, ਆਟੋ ਫਾਈਨੈਂਸ਼ੀਅਲ ਸਰਵਿਸਿਜ਼ ਮੈਟਲ, PSU ਬੈਂਕ ਤੇ ਪ੍ਰਾਈਵੇਟ ਬੈਂਕ ਸੈਕਟਰ ਵਿਚ ਵੀ ਮਾਮੂਲੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸਿਰਫ ਮੀਡੀਆ, ਫਾਰਮਾ ਤੇ ਰਿਐਲਟੀ ਸੈਕਟਰ ਵਿਚ ਗਿਰਾਵਟ ਆਈ ਹੈ।
ਇਸ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿਚ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਨੂੰ ਗਿਰਾਵਟ ਦੇਖਣ ਨੂੰ ਮਿਲੀ ਸੀ। ਸੈਂਸੈਕਸ 250 ਅੰਕ ਡਿੱਗ ਕੇ 60432 ਦ ਪੱਧਰ ‘ਤੇ ਬੰਦ ਹੋਇਆ ਸੀ। ਦੂਜੇ ਪਾਸੇ ਨਿਟੀ ਵੀ 93 ਅੰਕ ਦੀ ਗਿਰਾਵਟ ਨਾਲ 17763 ਦੇ ਪੱਧਰ ‘ਤੇ ਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: