ਵਿਜੀਲੈਂਸ ਵਿਭਾਗ ਫਿਰੋਜ਼ਪੁਰ ਦੀ ਟੀਮ ਨੇ ਅਬੋਹਰ ਤਹਿਸੀਲ ਵਿਚ ਕੰਮ ਕਰ ਰਹੇ ਇਕ ਬਿੱਲ ਕਲਰਕ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਡੀਐੱਸਪੀ ਵਿਜੀਲੈਂਸ ਫਿਰੋਜ਼ਪੁਰ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਬਿੱਲ ਕਲਰਕ ਰੋਹਿਤ ਕੁਮਾਰ ਪਹਿਲਾਂ ਡੀਸੀ ਆਫਿਸ ਫਾਜ਼ਿਲਕਾ ਵਿਚ ਕੰਮ ਕਰਦਾ ਸੀ ਤੇ ਹੁਣ ਅਬੋਹਰ ਐੱਸਡੀਐੱਮ ਆਫਿਸ ਵਿਚ ਡਿਊਟੀ ਕਰ ਰਿਹਾ ਹੈ। ਰੋਹਿਤ ਨੇ ਸ਼ਿਕਾਇਤਕਰਤਾ ਤੋਂ ਬਿੱਲ ਪਾਸ ਕਰਨ ਦੇ ਬਦਲੇ 21,000 ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਸੌਦਾ 20,000 ਰੁਪਏ ਵਿਚ ਤੈਅ ਹੋਇਆ ਸੀ।
ਸ਼ਿਕਾਇਤਕਰਤਾ ਨੇ 10,000 ਪਹਿਲਾਂ ਦੇ ਦਿੱਤੇ ਸਨ ਤੇ ਬਾਅਦ ਵਿਚ ਉਸ ਨੇ ਸ਼ਿਕਾਇਤ ਦਰਜ ਕਰਵਾਈ। ਜਿਵੇਂ ਹੀ ਰੋਹਿਤ ਕੁਮਾਰ ਨੇ ਸ਼ਿਕਾਇਤਕਰਤਾ ਤੋਂ 10,000 ਰੁਪਏ ਲਏ ਤਾਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਇਹ ਵੀ ਪੜ੍ਹੋ : CM ਮਾਨ ਦਾ ਰਾਜਪਾਲ ‘ਤੇ ਇਕ ਹੋਰ ਪਲਟਵਾਰ, ਬੋਲੇ-‘ਪੰਜਾਬ ਦੇ ਫੈਸਲੇ ਇਲੈਕਟਿਡ ਲੋਕ ਲੈਣਗੇ, ਸਿਲੈਕਟਿਡ ਨਹੀਂ’
ਇਸ ਮੌਕੇ ‘ਤੇ ਉਨ੍ਹਾਂ ਨਾਲ ਇੰਸਪੈਕਟਰ ਨਵਨੀਤ ਕੌਰ ਵੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕੀਤੀ ਜਾਵੇਗੀ ਜਿਸ ਦੇ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਾਂਦੀ ਜਾਵੇਗੀ। ਵਿਭਾਗ ਦੀ ਟੀਮ ਨੇ ਆਫਿਸ ਤੋਂ ਕੁਝ ਰਿਕਾਰਡ ਵੀ ਆਪਣੇ ਕਬਜ਼ੇ ਵਿਚ ਲਿਆ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਬਿੱਲ ਕਲਰਕ ਨੇ ਇਸ ਤੋਂ ਪਹਿਲਾਂ ਕਿੰਨੇ ਬਿੱਲਾਂ ਨੂੰ ਪਾਸ ਕਰਨ ਲਈ ਰਿਸ਼ਵਤ ਲਈ ਹੈ।
ਵੀਡੀਓ ਲਈ ਕਲਿੱਕ ਕਰੋ -: