ਭਾਰਤੀ ਕ੍ਰਿਕਟਰ ਖੁਦ ਨੂੰ ਫਿੱਟ ਰੱਖਣ ਲਈ ਇੰਜੈਕਸ਼ਨ ਲੈਂਦੇ ਹਨ। ਇਹ ਖੁਲਾਸਾ ਟੀਮ ਇੰਡੀਆ ਦੇ ਚੀਫ ਸਿਲੈਕਟਰ ਚੇਤਨ ਸ਼ਰਮਾ ਨੇ ਸਟਿੰਗ ਆਪ੍ਰੇਸ਼ਨ ਵਿਚ ਕੀਤਾ ਹੈ।
57 ਸਾਲ ਦੇ ਸਾਬਕਾ ਭਾਰਤੀ ਕ੍ਰਿਕਕਟਰ ਚੇਤਨ ਸ਼ਰਮਾ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਇੰਜੈਕਸ਼ਨ ਲੈਂਦੇ ਹਨ ਤੇ 80 ਫੀਸਦੀ ਫਿਟ ਹੋਣ ‘ਤੇ 100 ਫੀਸਦੀ ਫਿਟ ਹੋ ਜਾਂਦੇ ਹਨ। ਇਹ ਪੇਨ ਕਿਲਰ ਨਹੀਂ ਹਨ। ਇਨ੍ਹਾਂ ਇੰਜੈਕਸ਼ਨਾਂ ਵਿਚ ਅਜਿਹੀ ਦਵਾਈ ਹੁੰਦੀ ਹੈ ਜੋ ਡੋਪ ਟੈਸਟ ਵਿਚ ਨਹੀਂ ਫੜੀ ਜਾਂਦੀ ਹੈ।
ਸ਼ਰਮਾ ਨੇ ਅੱਗੇ ਕਿਹਾ ਕਿ ਨਕਲੀ ਫਿਟਨੈੱਸ ਲਈ ਇੰਜੈਕਸ਼ਨ ਲੈਣ ਵਾਲੇ ਇਨ੍ਹਾਂ ਸਾਰੇ ਖਿਡਾਰੀਆਂ ਕੋਲ ਕ੍ਰਿਕਟ ਦੇ ਬਾਹਰ ਆਪਣੇ ਡਾਕਟਰ ਹਨ ਜੋ ਉਨ੍ਹਾਂ ਨੂੰ ਸ਼ਾਟਸ ਮੁਹੱਈਆ ਕਰਾਉਂਦੇ ਹਨ ਤਾਂ ਕਿ ਉਨ੍ਹਾਂ ਨੂੰ ਮਹੱਤਵਪੂਰਨ ਟੂਰਨਾਮੈਂਟ ਤੋਂ ਪਹਿਲਾਂ ਪੂਰੀ ਤਰ੍ਹਾਂ ਤੋਂ ਫਿੱਟ ਮੰਨਿਆ ਜਾ ਸਕੇ।
ਚੇਤਨ ਸ਼ਰਮਾ ਨੇ ਕਿਹਾ ਕਿ ਕੁਝ ਸਟਾਰ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਤੋਂ ਫਿਟ ਨਾ ਹੋਣ ‘ਤੇ ਵੀ NCA ਨੈਸ਼ਨਲ ਕ੍ਰਿਕਟ ਅਕਾਦਮੀ ਵੱਲੋਂ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਤੇ ਸਿਲੈਕਸ਼ਨ ‘ਤੇ ਫਾਈਨਲ ਕਾਲ ਲੈਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੱਡੇ ਖਿਡਾਰੀਆਂ ਨੂੰ ਬ੍ਰੇਕ ਦੇ ਨਾਂ ‘ਤੇ ਬਾਹਰ ਬਿਠਾਇਆ ਜਾ ਰਿਹਾ ਹੈ। ਜਿਵੇਂ ਹੀ ਕਿਸੇ ਵੱਡੇ ਖਿਡਾਰੀ ਦੀ ਜਗ੍ਹਾ ਨਵੇਂ ਨੂੰ ਮੌਕਾ ਦੇਣਾ ਹੁੰਦਾ ਹੈ, ਵੱਡੇ ਖਿਡਾਰੀ ਨੂੰ ਆਰਾਮ ਦੇ ਦਿੰਦੇ ਹਨ।
ਚੇਤਨ ਸ਼ਰਮਾ ਇਕ ਮਹੀਨੇ ਪਹਿਲਾਂ ਦੂਜੀ ਵਾਰ ਕ੍ਰਿਕਟ ਟੀਮ ਦੇ ਚੀਫ ਸਿਲੈਕਟਰ ਬਣੇ ਸਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਨਵੀਂ ਸੀਨੀਅਰ ਸਿਲਕਸ਼ਨ ਕਮੇਟੀ ਵਿਚ ਸ਼ਰਮਾ ਤੋਂ ਇਾਲਵਾ ਸ਼ਿਵ ਸੁੰਦਰ ਦਾਸ, ਸਲਿਲ ਅੰਕੋਲਾ, ਸੁਬ੍ਰਤੋ ਬਰਨਜੀ ਤੇ ਸ਼੍ਰੀਧਰਨ ਸ਼ਰਤ ਚਾਰ ਹੋਰ ਮੈਂਬਰ ਹਨ। ਉਹ ਨਵੰਬਰ ਵਿਚ ਟੀ-20 ਵਰਲਡ ਕੱਪ ਤੋਂ ਟੀਮ ਦੇ ਬਾਹਰ ਹੋਣ ਦੇ ਬਾਅਦ ਚੀਫ ਸਿਲੈਕਟਰ ਅਹੁਦੇ ਤੋਂ ਹਟਾਏ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: