ਦੇਸ਼ ਦੇ ਸਭ ਤੋਂ ਵੱਡੇ ਪਬਲਿਕ ਸੈਕਟਰ ਦੇ ਬੈਂਕ ਭਾਵ ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ SBI ਨੇ ਸਾਰੇ ਕਾਰਜਕਾਲਾਂ ਲਈ ਆਪਣੀ ਮਾਰਜੀਨਲ ਕਾਸਟ ਬੇਸਟ ਲੇਂਡਿੰਗ ਰੇਤ ਭਾਵ MCLR ਵਿੱਚ 10 ਅਧਾਰ ਅੰਕਾਂ ਦਾ ਵਾਧਾ ਕੀਤਾ ਹੈ। ਹੁਣ ਬੈਂਕ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਜਾਵੇਗਾ। ਬੈਂਕ ਦੀਆਂ ਨਵੀਆਂ ਦਰਾਂ 15 ਫਰਵਰੀ 2023 ਤੋਂ ਲਾਗੂ ਹੋ ਗਈਆਂ ਹਨ। ਦੱਸ ਦੇਈਏ ਕਿ ਰੇਪੋ ਰੇਟ ਵਧਾਉਣ ਤੋਂ ਬਾਅਦ ਕਈ ਬੈਂਕਾਂ ਨੇ MCLR ਵਧਾ ਦਿੱਤਾ ਹੈ।
ਜ਼ਿਆਦਾਤਰ ਖਪਤਕਾਰ ਲੋਨ ਇੱਕ ਸਾਲ ਦੀ ਮਾਰਜੀਨਲ ਕਾਸਟ ਲੇਂਡਿੰਗ ਰੇਟ ਦੇ ਆਧਾਰ ‘ਤੇ ਹੁੰਦਾ ਹੈ। ਅਜਿਹੇ ‘ਚ MCLR ਵਧਣ ਨਾਲ ਪਰਸਨਲ ਲੋਨ, ਆਟੋ ਅਤੇ ਹੋਮ ਲੋਨ ਮਹਿੰਗਾ ਹੋ ਸਕਦਾ ਹੈ। ਹੁਣ ਤੁਹਾਨੂੰ ਲੋਨ ਲੈਣ ‘ਤੇ ਪਹਿਲਾਂ ਨਾਲੋਂ ਜ਼ਿਆਦਾ EMI ਅਦਾ ਕਰਨੀ ਪਵੇਗੀ। ਇਸ ਦਾ ਸਿੱਧਾ ਅਸਰ ਗਾਹਕਾਂ ਦੀਆਂ ਜੇਬਾਂ ‘ਤੇ ਪਵੇਗਾ।
SBI ਨੇ ਰਾਤੋ-ਰਾਤ MCLR ਦਰ ਨੂੰ 7.95 ਫੀਸਦੀ, 1 ਮਹੀਨੇ ਲਈ MCLR ਦਰ ਨੂੰ 8.10 ਫੀਸਦੀ ਅਤੇ 3 ਮਹੀਨਿਆਂ ਲਈ MCLR ਦਰ ਨੂੰ 8.10 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬੈਂਕ ਦੀ MCLR ਦਰ 6 ਮਹੀਨਿਆਂ ਲਈ 10 ਆਧਾਰ ਅੰਕ ਵਧ ਕੇ 8.40 ਫੀਸਦੀ, 1 ਸਾਲ ਲਈ MCLR 8.40 ਫੀਸਦੀ ਤੋਂ 8.50 ਫੀਸਦੀ, 2 ਸਾਲ ਲਈ MCLR 8.50 ਫੀਸਦੀ ਤੋਂ 8.60 ਫੀਸਦੀ ਅਤੇ 3 ਸਾਲ ਲਈ MCLR 8.60 ਫੀਸਦੀ ਤੋਂ 8.70 ਫੀਸਦੀ ਹੋ ਗਈ ਹੈ।
ਜ਼ਿਕਰਯੋਗ ਹੈ ਕਿ MCLR ਭਾਰਤੀ ਰਿਜ਼ਰਵ ਬੈਂਕ ਵੱਲੋਂ ਵਿਕਸਿਤ ਇੱਕ ਪ੍ਰਣਾਲੀ ਹੈ, ਜਿਸ ਦੇ ਆਧਾਰ ‘ਤੇ ਬੈਂਕ ਕਰਜ਼ਿਆਂ ਲਈ ਵਿਆਜ ਦਰ ਤੈਅ ਕਰਦੇ ਹਨ। ਇਸ ਤੋਂ ਪਹਿਲਾਂ ਸਾਰੇ ਬੈਂਕ ਆਧਾਰ ਦਰ ਦੇ ਆਧਾਰ ‘ਤੇ ਹੀ ਗਾਹਕਾਂ ਲਈ ਵਿਆਜ ਦਰ ਤੈਅ ਕਰਦੇ ਸਨ।
ਇਹ ਵੀ ਪੜ੍ਹੋ : 3 ਸਾਲਾਂ ਅੰਦਰ ਪੰਜਾਬ ਦੇ ਸਾਰੇ ਸ਼ਹਿਰ ਹੋਣਗੇ ਕੂੜਾ ਮੁਕਤ, ਕੇਂਦਰ ਵੱਲੋਂ ਕਰੋੜਾਂ ਦਾ ਬਜਟ ਜਾਰੀ
ਤੁਹਾਨੂੰ ਦੱਸ ਦੇਈਏ ਕਿ 8 ਫਰਵਰੀ ਨੂੰ ਆਰਬੀਆਈ ਨੇ ਇੱਕ ਵਾਰ ਫਿਰ ਰੇਪੋ ਰੇਟ ਵਿੱਚ 25 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਇਹ ਲਗਾਤਾਰ ਛੇਵੀਂ ਵਾਰ ਰੇਪੋ ਦਰ ਵਿੱਚ ਵਾਧਾ ਹੈ। ਮੁਦਰਾ ਨੀਤੀ ਦੀ ਬੈਠਕ ਤੋਂ ਬਾਅਦ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਦੁਨੀਆ ‘ਚ ਵਧਦੀ ਮਹਿੰਗਾਈ ਦਾ ਦਬਾਅ ਭਾਰਤ ‘ਤੇ ਵੀ ਹੈ ਅਤੇ ਇਸ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਇਕ ਵਾਰ ਫਿਰ ਕਰਜ਼ਿਆਂ ਦੀਆਂ ਵਿਆਜ ਦਰਾਂ ਨੂੰ ਵਧਾਉਣਾ ਜ਼ਰੂਰੀ ਹੋ ਗਿਆ ਹੈ। ਹਾਲਾਂਕਿ ਇਸ ਵਾਰ ਰੇਪੋ ਰੇਟ ‘ਚ ਸਿਰਫ 0.25 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: