ਦਿੱਲੀ ਦੇ ਮਹਿਰੌਲੀ ‘ਚ ਸ਼ਰਧਾ ਵਾਕਰ ਦੇ ਕਤਲ ਵਰਗੀ ਘਟਨਾ ਮੁੰਬਈ ‘ਚ ਸਾਹਮਣੇ ਆਈ ਹੈ। ਇੱਥੇ ਪਾਲਘਰ ਦੇ ਤੁਲਿੰਜ ਇਲਾਕੇ ‘ਚ ਲਿਵ-ਇਨ ‘ਚ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਬੈੱਡ ‘ਚ ਲੁਕਾ ਦਿੱਤਾ। ਪੁਲਿਸ ਮੁਤਾਬਕ ਨੌਜਵਾਨ ਨੇ ਗੁੱਸੇ ‘ਚ ਆ ਕੇ ਲੜਕੀ ਦਾ ਕਤਲ ਕੀਤਾ ਅਤੇ ਫ਼ਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ ਮੇਘਾ (37) ਜੋ ਕਿ ਪੇਸ਼ੇ ਤੋਂ ਨਰਸ ਹੈ। ਉਨ੍ਹਾਂ ਦੱਸਿਆ ਮੇਘ ਕਿਰਾਏ ਦੇ ਕਮਰੇ ਵਿਚ ਰਹਿੰਦੀ ਸੀ। ਸੋਮਵਾਰ ਨੂੰ ਜਦੋਂ ਉਸ ਦੇ ਘਰ ਅੰਦਰੋਂ ਬਦਬੂ ਆਉਣ ਲੱਗੀ ‘ਤਾਂ ਗੁਆਂਢੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਦੀ ਟੀਮ ਮੌਕੇ ‘ਤੇ ਪੁੱਜੀ ‘ਤਾਂ ਮੇਘ ਦੀ ਲਾਸ਼ ਬੈੱਡ ਦੇ ਅੰਦਰ ਗੱਦੇ ਨਾਲ ਲਪੇਟੀ ਹੋਈ ਮਿਲੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹੱਤਿਆ ਪਿਛਲੇ ਹਫ਼ਤੇ ਕੀਤੀ ਗਈ ਹੈ । ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਅਤੇ ਮੇਘ ਤੁਲਿੰਜ ‘ਚ ਰਹਿੰਦੇ ਸਨ। ਦੋਸ਼ੀ ਅਨੁਸਾਰ ਉਹ ਬੇਰੁਜ਼ਗਾਰ ਸੀ ਅਤੇ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਲੜਾਈ-ਝਗੜੇ ਹੁੰਦੇ ਰਹਿੰਦੇ ਸਨ। ਇਸ ਤਰ੍ਹਾਂ ਦੇ ਆਪਸੀ ਝਗੜੇ ਤੋਂ ਬਾਅਦ ਦੋਸ਼ੀ ਨੇ ਗੁੱਸੇ ‘ਚ ਆ ਕੇ ਆਪਣੀ ਪ੍ਰੇਮਿਕਾ ਮੇਘਾ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਬੈੱਡ ਦੇ ਅੰਦਰ ਰੱਖ ਦਿੱਤਾ। ਨੌਜਵਾਨ ਨੇ ਦੱਸਿਆ ਕਿ ਉਸ ਨੇ ਕਤਲ ਬਾਰੇ ਆਪਣੀ ਭੈਣ ਨੂੰ ਵੀ ਮੈਸੇਜ ਕੀਤਾ ਸੀ ਅਤੇ ਘਰ ਛੱਡਣ ਤੋਂ ਪਹਿਲਾਂ ਸਾਰਾ ਫਰਨੀਚਰ ਵੇਚ ਦਿੱਤਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ GMSH ਦੀ ਕੰਟੀਨ ‘ਚ ਸ਼ਾਕਾਹਾਰੀ ਖਾਣੇ ‘ਚ ਮਿਲਿਆ ਮੀਟ ਦਾ ਟੁਕੜਾ, ਪਲੇਟ ਦੀ ਜਾਂਚ ਸ਼ੁਰੂ
ਇਸ ਕਤਲ ਸਬੰਧੀ ਜਾਣਕਾਰੀ ਦਿੰਦੇ ਹੋਏ ਤੁਲਿੰਜ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਸ਼ੈਲੇਂਦਰ ਨਾਗਰਕਰ ਨੇ ਦੱਸਿਆ ਕਿ ਉਨ੍ਹਾਂ ਕੋਲ ਥਾਣੇ ‘ਚ ਕਤਲ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਮਾਮਲੇ ਸਬੰਧੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਜਵਾਨਾਂ ਨੇ ਮੱਧ ਪ੍ਰਦੇਸ਼ ਦੇ ਨਗਦਾ ਤੋਂ ਰੇਲਗੱਡੀ ਤੋਂ ਫੜ ਲਿਆ ਹੈ। ਤੁਲਿੰਜ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ IPC ਦੀ ਧਾਰਾ 302 ਤਹਿਤ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: