ਟਾਟਾ ਗਰੁੱਪ ਦੀ ਏਅਲਰਾਈਨ ਏਅਰ ਇੰਡੀਆ ਨੇ 2 ਦਿਨ ਪਹਿਲਾਂ ਏਅਰਬਸ ਤੇ ਬੋਇੰਗ ਨਾਲ 470 ਏਅਰਕ੍ਰਾਫਟ ਦੀ ਦੁਨੀਆ ਦੀ ਸਭ ਤੋਂ ਵੱਡੀ ਸਿਵਲ ਏਵੀਏਸ਼ਨ ਡੀਲ ਸਾਈਨ ਕੀਤੀ ਹੈ। ਹੁਣ ਇਨ੍ਹਾਂ 470 ਏਅਰਕ੍ਰਾਫਟ ਨੂੰ ਆਪ੍ਰੇਟ ਕਰਨ ਲਈ ਏਅਰ ਇੰਡੀਆ ਨੂੰ 6500 ਤੋਂ ਜ਼ਿਆਦਾ ਪਾਇਲਟਾਂ ਨੂੰ ਹਾਇਰ ਕਰਨ ਦੀ ਲੋੜ ਹੋਵੇਗੀ।
ਏਅਰ ਇੰਡੀਆ ਦੇ ਏਅਰਬੱਸ ਨੂੰ ਦਿੱਤੇ ਆਰਡਰ ਵਿਚ 210 A330/321 ਨਿਓ/XLR ਤੇ 40 A350-900/1000 ਸ਼ਾਮਲ ਹਨ। ਦੂਜੇ ਪਾਸੇ ਬੋਇੰਗ ਫਰਮ ਨੂੰ ਦਿੱਤੇ ਗਏ ਆਰਡਰ ਵਿਚ 190 737-ਮੈਕਸ, 20 787s ਤੇ 10 777s ਸ਼ਾਮਲ ਹਨ।
ਮੌਜੂਦਾ ਸਮੇਂ ਏਅਰ ਇੰਡੀਆ ਕੋਲ ਆਪਣੇ 113 ਏਅਰਕ੍ਰਾਫਟਸ ਦੀ ਫਲੀਟ ਨੂੰ ਆਪ੍ਰੇਟ ਕਰਨ ਲਈ ਲਗਭਗ 16000 ਪਾਇਲਟ ਹਨ। ਕੁਝ ਦਿਨਾਂ ਤੋਂ ਕਰੂਅ ਮੈਂਬਰਾਂ ਦੀ ਕਮੀ ਕਾਰਨ ਅਲਟਰਾ ਲੌਂਗ ਹਾਲ ਫਲਾਈਟਸ ਕੈਂਸਲ ਜਾਂ ਡਿਲੇਅ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਟਾਟਾ ਗਰੁੱਪ ਦੀ ਹੀ ਏਅਰਲਾਈਨ ਏਅਰ ਇੰਡੀਆ ਐਕਸਪ੍ਰੈਸ ਤੇ ਏਅਰ ਏਸ਼ੀਆ ਇੰਡੀਆ ਕੋਲ ਆਪਣੇ 54 ਏਅਰਕ੍ਰਾਫਟਸ ਨੂੰ ਉਡਾਉਣ ਲਈ ਲਗਭਗ 850 ਪਾਇਲਟ ਹਨ ਜਦੋਂ ਕਿ ਵਿਸਤਾਰਾ ਕੋਲ 53 ਏਅਰਕ੍ਰਾਫਟਸ ਲਈ 600 ਤੋਂ ਜ਼ਿਆਦਾ ਪਾਈਲਟ ਹਨ। ਏਅਰ ਇੰਡੀਆ ਐਕਸਪ੍ਰੈਸ, ਵਿਸਤਾਰਾ ਤੇ ਏਅਰ ਏਸ਼ੀਆ ਇੰਡੀਆ ਦੇ ਕੁੱਲ 220 ਏਅਰਕ੍ਰਾਫਟਸ ਲਈ 3000 ਤੋਂ ਜ਼ਿਆਦਾ ਪਾਇਲਟ ਹਨ।
ਏਅਰ ਇੰਡੀਆ 40 A350 ਨੂੰ ਮੁੱਖ ਤੌਰ ‘ਤੇ ਆਪਣੀ ਲੰਬੀ ਦੂਰੀ ਦੇ ਰਸਤਿਆਂ ਜਾਂ 16 ਘੰਟੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੀਆਂ ਉਡਾਣਾਂ ਲਈ ਲੈ ਰਹੀ ਹੈ। ਏਅਰਲਾਈਨ ਨੂੰ ਹਰ ਜਹਾਜ਼ ਲਈ 30 ਪਾਇਲਟਾਂ, 15 ਕਮਾਂਡਰਾਂ ਤੇ 15 ਫਸਟ ਆਫਿਸਰਾਂ ਦੀ ਲੋੜ ਹੋਵੇਗੀ ਜਿਸ ਦਾ ਮਤਲਬ ਕਿ ਏਅਰ ਇੰਡੀਆ ਨੂੰ ਸਿਰਫ A350s ਲਈ ਲਗਭਗ 1200 ਪਾਇਲਟ ਚਾਹੀਦੇ ਹੋਣਗੇ।
ਇਕ ਬੋਇੰਗ 777 ਜਹਾਜ਼ ਲਈ 26 ਪਾਇਲਟਾਂ ਦੀ ਲੋੜ ਹੁੰਦੀ ਹੈ। ਜੇਕਰ ਏਅਰਲਾਈਨ ਅਜਿਹੇ 10 ਜਹਾਜ਼ਾਂ ਨੂੰ ਆਪਣੀ ਫਲੀਟ ਵਿਚ ਸ਼ਾਮਲ ਕਰਦੀ ਹੈ ਤਾਂ ਉਸ ਨੂੰ 260 ਪਾਇਲਟਾਂ ਦੀ ਲੋੜ ਹੋਵੇਗੀ ਜਦੋਂ ਕਿ 20 ਬੋਇੰਗ, 787 ਲਈ ਲਗਭਗ 400 ਪਾਇਲਟਾਂ ਦੀ ਲੋੜ ਹੋਵੇਗੀ ਕਿਉਂਕਿ ਹਰ ਇਕ ਬੋਇੰਗ 787 ਜਹਾਜ਼ ਲਈ 20 ਪਾਇਲਟਾਂ ਦੀ ਲੋੜ ਹੁੰਦੀ ਹੈ ਜਿਸ ਵਿਚ 10 ਕਮਾਂਡਰ ਤੇ 10 ਫਸਟ ਆਫਿਸਰ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ਭਾਰਤ ‘ਚ ਟਵਿੱਟਰ ਦੇ 3 ‘ਚੋਂ 2 ਆਫਿਸ ਬੰਦ, ਦਿੱਲੀ-ਮੁੰਬਈ ਦੇ ਕਰਮਚਾਰੀਆਂ ਨੂੰ ਭੇਜਿਆ ਘਰ
ਕੁੱਲ ਮਿਲਾ ਕੇ ਏਅਰਲਾਈਨ ਨੂੰ 30 ਵਾਈਡ ਬਾਡੀ ਦੇ ਬੋਇੰਗ ਜਹਾਜ਼ਾਂ ਨੂੰ ਫਲੀਟ ਵਿਚ ਸ਼ਾਮਲ ਕਰਨ ਲਈ ਕੁੱਲ 660 ਪਾਇਲਟਾਂ ਦੀ ਲੋੜ ਹੋਵੇਗੀ। ਦੂਜੇ ਪਾਸੇ ਏਅਰਲਾਈਨ ਨੂੰ ਹਰ ਨੈਰੋ ਬਾਡੀ ਪਲੇਨ ਲਈ 12 ਪਾਇਲਟ ਦੀ ਲੋੜ ਹੋਵੇਗੀ ਜਿਸ ਦਾ ਮਤਲਬ ਹੈ ਕਿ ਏਅਰਲਾਈਨ ਨੂੰ ਅਜਿਹੇ 400 ਜਹਾਜ਼ਾਂ ਨੂੰ ਆਪ੍ਰੇਟ ਕਰਨ ਲਈ 4800 ਪਾਇਲਟਾਂ ਦੀ ਲੋੜ ਪਏਗੀ।
ਵੀਡੀਓ ਲਈ ਕਲਿੱਕ ਕਰੋ -: