ਅੰਮ੍ਰਿਤਸਰ ਵਿਚ ਮੁਕਾਬਲੇ ਦੇ ਬਾਅਦ ਪੁਲਿਸ ਨੇ ਦੋਵੇਂ ਗੈਂਗਸਟਰਾਂ ਨੂੰ ਫੜਨ ਵਿਚ ਸਫਲਤਾ ਹਾਸਲ ਕਰ ਲਈ। ਪੁਲਿਸ ਨੇ ਦੋਵੇਂ ਗੈਂਗਸਟਰਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿਚੋਂ ਇਕ ਅਪਰਾਧੀ ਹੈ ਜਿਸ ‘ਤੇ ਪਹਿਲਾਂ ਤੋਂ ਹੀ 5 ਮਾਮਲੇ ਦਰਜ ਹਨ, ਦੂਜੇ ਖਿਲਾਫ ਇਹ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਫੜਿਆ ਗਿਆ ਇਕ ਮੁਲਜ਼ਮ ਪਿੰਡ ਮੱਤੇਵਾਲ ਵਾਸੀ ਅਰਸ਼ਜੋਤ ਸਿੰਘ ਉਰਫ ਘੁੱਗੀ ਹੈ ਤੇ ਦੂਜਾ ਉਸ ਦਾ ਸਾਥੀ ਮੁਸਤਫਾਬਾਦ ਵਾਸੀ ਅਵਿਨਾਸ਼ ਹੈ। ਥਾਣਾ ਸਦਰ ਅਧੀਨ ਆਉਂਦੀ ਵਿਜੇ ਨਗਰ ਚੌਕੀ ਨੂੰ ਸੂਚਨਾ ਮਿਲੀ ਸੀ ਕਿ ਕੋਈ ਦੋ ਸ਼ੱਕੀ ਵਿਅਕਤੀ ਵਰਨਾ ਕਾਰ ਵਿਚ 88 ਫੁੱਟ ਰੋਡ ‘ਤੇ ਘੁੰਮ ਰਹੇ ਹਨ ਜਿਸ ਦੇ ਬਾਅਦ ਪੁਲਿਸ ਐਕਸ਼ਨ ਵਿਚ ਆਈ।
ਏਸੀਪੀ ਨਾਰਥ ਵਰਿੰਦਰ ਖੋਸਾ ਨੇ ਜਾਣਕਾਰੀ ਦਿੱਤੀ ਕਿ ਜਿਵੇਂ ਹੀ ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਸ਼ੁਰੂ ਕੀਤਾ, ਦੋਸ਼ੀ ਭੱਜਣ ਲੱਗੇ। ਦੋਸ਼ੀਆਂ ਨੇ ਆਪਣੀ ਵਰਨਾ ਕਾਰ 88 ਫੁੱਟ ਰੋਡ ‘ਤੇ ਤੰਗ ਗਲੀਆਂ ਵੱਲ ਘੁਮਾ ਦਿੱਤੀ ਪਰ ਉੁਸ ਦੀ ਕਾਰ ਇਕ ਹੋਰ ਕਾਰ ਨਾਲ ਟਕਰਾ ਕੇ ਰੁਕ ਗਈ ਜਿਸ ਦੇ ਬਾਅਦ ਮੁਲਜ਼ਮ ਕਾਰ ਨੂੰ ਉਥੇ ਛੱਡ ਕੇ ਭੱਜਣ ਲੱਗੇ ਪਰ ਫੜੇ ਗਏ।
ਇਹ ਵੀ ਪੜ੍ਹੋ : CM ਮਾਨ ਅੱਜ ਜਲੰਧਰ ਦੌਰੇ ‘ਤੇ, ਮਹਾਲਕਸ਼ਮੀ ਤੇ ਸ਼੍ਰੀ ਦੇਵੀ ਤਾਲਾਬ ਮੰਦਰ ਹੋਣਗੇ ਨਤਮਸਤਕ
ਮੁਲਜ਼ਮਾਂ ਕੋਲੋਂ .32 ਬੋਰ ਦੀ ਇਕ ਪਿਸਤੌਲ ਤੇ 7 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਦੋਵਾਂ ਖਿਲਾਫ ਆਰਮਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਕਾਰ ਅਰਸ਼ਜੋਤ ਸਿੰਘ ਦੇ ਨਾਂ ‘ਤੇ ਹੈ ਜਿਸ ਨੂੰ ਬਾਬਾ ਬਕਾਲਾ ਸਾਹਿਬ ਵਿਚ ਰਜਿਸਟਰ ਕਰਵਾਇਆ ਗਿਆ ਹੈ। ਪੁਲਿਸ ਨੇ ਜਦੋਂ ਅਵਿਨਾਸ਼ ਦਾ ਰਿਕਾਰਡ ਖੰਗਾਲਿਆ ਤਾਂ ਉਸ ‘ਤੇ ਇਹ ਪਹਿਲਾ ਮਾਮਲਾ ਸੀ। ਦੂਜੇ ਪਾਸੇ ਅਰਸ਼ਜੋਤ ‘ਤੇ ਪਹਿਲਾਂ ਤੋਂ ਹੀ 5 ਮਾਮਲੇ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: