ਲਗਭਗ ਦੋ ਸਾਲ ਪਹਿਲਾਂ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿਚ ਡਬਲ ਮਰਡਰ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਹੈਰੀ ਦੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਸੀਆਈਏ ਵਨ ਦੀ ਪੁਲਿਸ ਟੀਮ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਤੋਂ ਤਿੰਨ ਵਿਦੇਸ਼ੀ ਮਹਿੰਗੇ ਹਥਿਆਰ ਬਰਾਮਦ ਕੀਤੇ ਹਨ। ਤਿੰਨੋਂ ਦੋਸ਼ੀਆਂ ਖਿਲਾਫ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਸੀਆਈਏ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਕੈਂਟ ਕੋਲ ਰਿੰਗ ਰੋਡ ‘ਤੇ ਤਿੰਨ ਸ਼ੂਟਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਸੀਆਈਏ ਪੁਲਿਸ ਦੀ ਸੂਚਨਾ ਦੇ ਆਧਾਰ ‘ਤੇ ਜਦੋਂ ਛਾਪੇਮਾਰੀ ਕੀਤੀ ਤਾਂ ਪੁਲਿਸ ਨੇ ਸ਼ੂਟਰ ਹਨੀ ਲੱਡੂ ਵਾਸੀ ਖੇਤਾ ਸਿੰਘ ਬਸਤੀ ਬਠਿੰਡਾ ਤੇ ਹੇਮੰਤ ਵਾਸੀ ਮੋੜ ਨੂੰ ਤਿੰਨ ਵੱਖ-ਵੱਖ ਵਿਦੇਸ਼ੀ ਮਹਿੰਗੇ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ। ਫੜੇ ਗਏ ਤਿੰਨੋਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਤੋਂ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ਤਾਲਿਬਾਨ ਨੇ ਗਰਭ ਨਿਰੋਧਕਾਂ ਦੀ ਵਿਕਰੀ ‘ਤੇ ਲਗਾਈ ਰੋਕ, ਦੱਸਿਆ ਪੱਛਮੀ ਦੇਸ਼ਾਂ ਦੀ ਸਾਜ਼ਿਸ਼
ਸੀਆਈਏ ਪੁਲਿਸ ਵੱਲੋਂ ਫੜੇ ਗਏ ਸ਼ੂਟਰ ਹਨੀ, ਹੇਮੰਤ ਲੱਡੂ ਨੇ ਮੋਗਾ ਵਿਚ ਇਕ ਵੱਡੇ ਵਪਾਰੀ ਦੀ ਹੱਤਿਆ ਕਰਨੀ ਸੀ। ਇਸ ਲਈ ਮੁਲਜ਼ਮਾਂ ਨੇ ਕੋਰੀਅਰ ਡਲਵਿਰੀਮੈਨ ਬਣ ਕੇ ਮੋਗਾ ਦੇ ਇਕ ਵੱਡੇ ਵਿਅਕਤੀ ਦੇ ਘਰ ਸ਼ਾਮ ਸਮੇਂ ਜਾਣਾ ਸੀ ਤੇ ਜਦੋਂ ਉਹ ਵਿਅਕਤੀ ਕੋਰੀਅਰ ਲੈਣ ਬਾਹਰ ਆਉਂਦਾ ਤਾਂ ਮੁਲਜ਼ਮਾਂ ਨੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਮੁਲਜ਼ਮਾਂ ਤੋਂ ਪੁਲਿਸ ਨੇ ਇਕ 455 ਬੋਰ ਦਾ ਪਿਸਤੌਲ, 30 ਬੋਰ ਤੁਰਕੀ ਮੇਡ, 9mm ਦਾ ਵਿਦੇਸ਼ੀ ਮਹਿੰਗਾ ਹਥਿਆਰ ਬਰਾਮਦ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: