ਲੁਧਿਆਣਾ ਵਿਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਮਹਾਨਗਰ ਵਿਚ ਲੋਕ ਪ੍ਰਦੂਸ਼ਿਤ ਹਵਾ ਵਿਚ ਸਾਹ ਲੈ ਰਹੇ ਹਨ ਕਿਉਂਕਿ ਹਵਾ ਗੁਣਵੱਤਾ ਸੂਚਕਾਂਕ ਖਰਾਬ ਸ਼੍ਰੇਣੀ ਵਿਚ ਪਹੁੰਚ ਗਿਆ ਹੈ। ਅੰਕੜਿਆਂ ਮੁਤਾਬਕ 2018 ਦੇ ਬਾਅਦ ਫਰਵਰੀ ਮਹੀਨੇ ਵਿਚ ਹਵਾ ਦੀ ਗੁਣਵੱਤਾ ਖਰਾਬ ਰਹੀ ਹੈ। ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿਚ ਹਵਾ ਇੰਨੀ ਪ੍ਰਦੂਸ਼ਿਤ ਨਹੀਂ ਹੁੰਦੀ ਸੀ।
ਕੇਂਦਰੂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਰਿਪੋਰਟ ਮੁਤਾਬਕ ਅੱਜ ਲੁਧਿਆਣਾ ਵਿਚ AQI 274 ਸੀ ਤੇ ਸ਼ਨੀਵਾਰ ਨੂੰ 199 ਤੱਕ ਆ ਗਿਆ ਸੀ। ਅਜਿਹਾ AQI ਸਿਹਤ ਲਈ ਖਰਾਬ ਹੁੰਦਾ ਹੈ। ਜੇਕਰ ਇਸ ਗੁਣਵੱਤਾ ਵਾਲੀ ਹਵਾ ਵਿਚ ਲੋਕ ਲੰਮੇ ਸਮੇਂ ਤੱਕ ਸੰਪਰਕ ਵਿਚ ਰਹਿੰਦੇ ਹਨ ਤਾਂ ਸਾਹ ਲੈਣ ਵਿਚ ਤਕਲੀਫ ਵਰਗੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਲੁਧਿਆਣਾ ਵਿਚ AQI 282 ਦਰਜ ਕੀਤਾ ਗਿਆ ਸੀ।
ਹਾਲਾਂਕਿ ਚਾਲੂ ਸਾਲ ਵਿਚ ਉੱਚਤਮ AQI 1 ਜਨਵਰੀ ਨੂੰ 314 ਦਰਜ ਕੀਤਾ ਗਿਆ ਸੀ। 2022 ਵਿਚ ਉਚਤਮ AQI 9 ਨਵੰਬਰ ਨੂੰ ਲੁਧਿਆਣਾ ਵਿਚ ਦੇਖਿਆ ਗਿਆ ਸੀ ਜਦੋਂ ਇਹ 408 ਦਰਜ ਕੀਤਾ ਗਿਆ ਸੀ ਜੋ 14 ਜੂਨ 2018 ਦੇ ਬਾਅਦ ਦੂਜਾ ਉੱਚ ਹੈ। ਜਦੋਂ ਲੁਧਿਆਣਾ ਦਾ ਏਕਿਊਆਈ 488 ਸੀ।
ਇਹ ਵੀ ਪੜ੍ਹੋ : ਭਾਰਤੀ ਸਰਹੱਦ ਵਿਚ ਫਿਰ ਦਿਖੀ ਪਾਕਿਸਤਾਨੀ ਡ੍ਰੋਨ ਦੀ ਹਲਚਲ, ਸਰਚ ਆਪ੍ਰੇਸ਼ਨ ਜਾਰੀ
ਲੁਧਿਆਣਾ ਸ਼ੁੱਕਰਵਾਰ ਨੂੰ 274 AQI ਲੈਵਲ ਨਾਲ ਨੰਬਰ ਇਕ ‘ਤੇ ਸੀ। ਅੰਮ੍ਰਿਤਸਰ 261 AQI ਨਾਲ ਦੂਜੇ ਸਥਾਨ ‘ਤੇ ਸੀ ਜਦੋਂ ਰੂਪਨਗਰ ਤੀਜੇ ਸਥਾਨ ‘ਤੇ ਸੀ। 2018 ਤੋਂ ਫਰਵਰੀ ਮਹੀਨੇ ਵਿਚ ਲੁਧਿਆਣਾ ਵਿਚ AQI ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲਾਂ ਦੀ ਤੁਲਨਾ ਵਿਚ ਇਸ ਸਾਲ ਫਰਵਰੀ ਵਿਚ ਸਭ ਤੋਂ ਵਧ ਖਰਾਬ ਹਵਾ ਗੁਣਵੱਤਾ ਵਾਲੇ ਦਿਨ ਰਹੇ। 2018 ਤੇ 2020 ਵਿਚ ਫਰਵਰੀ ਮਹੀਨੇ ਵਿਚ ਕੋਈ ਦਿਨ ਅਜਿਹਾ ਨਹੀਂ ਸੀ ਜਦੋਂ AQI ਖਰਾਬ ਹਵਾ ਗੁਣਵੱਤਾ ਵਿਚ ਨਾ ਹੋਵੇ। 2018 ਦੇ ਬਾਅਦ ਮਹਨੇ ਵਿਚ ਸਿਰਫ 11 ਜਨਵਰੀ 2019 ਨੂੰ ਸ਼ਹਿਰ ਵਿਚ ਹਵਾ ਦੀ ਗੁਣਵੱਤਾ ਖਰਾਬ ਦੇਖੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: