ਗੁਜਰਾਤ ਵਿਚ ਸਾਬਕਾ ਸਰਪੰਚ ਦੇ ਭਤੀਜੇ ਦੇ ਵਿਆਹ ‘ਚ ਲੱਖਾਂ ਰੁਪਏ ਦੀ ਵਰਖਾ ਕੀਤੀ ਗਈ। ਇਹ ਮਾਮਲਾ ਮਹਿਸਾਣਾ ਜ਼ਿਲ੍ਹੇ ਦੇ ਅਗੋਲ ਪਿੰਡ ਦਾ ਹੈ। ਇਸ ਵਿਆਹ ਦੀ ਖੁਸ਼ੀ ‘ਚ 100 ਅਤੇ 500 ਰੁਪਏ ਦੇ ਨੋਟ ਉਡਾਏ ਗਏ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਘਰ ਦੀ ਛੱਤ ‘ਤੇ ਖੜ੍ਹੇ ਲੋਕ ਨੋਟ ਉਡਾ ਰਹੇ ਹਨ ਅਤੇ ਹੇਠਾਂ ਭਾਰੀ ਭੀੜ ਹੈ, ਜੋ ਨੋਟ ਫੜਨ ਲਈ ਖੜ੍ਹੀ ਹੈ।
ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਕਰੀਮ ਯਾਦਵ ਦੇ ਭਰਾ ਰਸੂਲ ਦੇ ਬੇਟੇ ਦਾ ਵਿਆਹ ਸੀ। ਇਸ ਵਿਆਹ ਦੀ ਖੁਸ਼ੀ ‘ਚ ਗੁਜਰਾਤ ਦੇ ਮਹਿਸਾਣਾ ‘ਚ ਕੇਕਰੀ ਤਹਿਸੀਲ ਦੇ ਅੰਗੋਲ ਪਿੰਡ ਦੇ ਸਾਬਕਾ ਸਰਪੰਚ ਕਰੀਮ ਯਾਦਵ ਨੇ ਆਪਣੇ ਭਤੀਜੇ ਦੇ ਵਿਆਹ ‘ਤੇ ਆਪਣੇ ਘਰ ਦੀ ਛੱਤ ‘ਤੇ ਖੜ੍ਹੇ ਹੋ ਕੇ 100 ਅਤੇ 500 ਰੁਪਏ ਦੇ ਲੱਖਾਂ ਨੋਟਾਂ ਦੀ ਵਰਖਾ ਕੀਤੀ। ਜਿਸ ਨੂੰ ਇਕੱਠਾ ਕਰਨ ਲਈ ਘਰ ਦੇ ਹੇਠਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਨੋਟਾਂ ਨੂੰ ਚੁੱਕਣ ਲਈ ਕਈ ਲੋਕਾਂ ਵਿੱਚ ਹੱਥੋਪਾਈ ਵੀ ਹੋਈ।
ਇਹ ਵੀ ਪੜ੍ਹੋ : ਬਰਨਾਲਾ : CIA ਸਟਾਫ਼ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਜਾਇਜ਼ ਹਥਿਆਰਾਂ ਸਣੇ 10 ਬਦਮਾਸ਼ ਕਾਬੂ
ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ 16 ਫਰਵਰੀ ਨੂੰ ਸੀ। ਜਿਸ ਸਮੇਂ ਕਰੀਮ ਯਾਦਵ ਨੋਟ ਉਡਾ ਰਿਹਾ ਸੀ, ਉਸ ਸਮੇਂ ਉਸ ਦਾ ਭਤੀਜਾ ਰਜ਼ਾਕ ਜਲੂਸ ਲੈ ਕੇ ਪਿੰਡ ਤੋਂ ਜਾ ਰਿਹਾ ਸੀ। ਕਰੀਮ ਯਾਦਵ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੂਰੇ ਪਿੰਡ ਨੂੰ ਵਿਆਹ ਦੇ ਜਸ਼ਨ ਵਿੱਚ ਸ਼ਾਮਲ ਕਰਨ ਲਈ ਨੋਟ ਵੰਡੇ। ਇਸ ਦੌਰਾਨ ਬੈਕਗ੍ਰਾਊਂਡ ‘ਚ ਫਿਲਮ ਜੋਧਾ-ਅਕਬਰ ਦਾ ਗੀਤ ਅਜ਼ੀਮੋ-ਸ਼ਾਨ ਸ਼ਹਿਨਸ਼ਾਹ ਵੱਜ ਰਿਹਾ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: