ਕੈਨੇਡਾ ਦੇ ਓਨਟਾਰੀਓ ‘ਚ ਡਾਕਟਰਾਂ ਵੱਲੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਈ ਲੋਕ ਇਸ ਨੂੰ ਚਮਤਕਾਰ ਵੀ ਕਹਿ ਰਹੇ ਹਨ। ਦਰਅਸਲ, ਇਹ ਘਟਨਾ 24 ਜਨਵਰੀ ਦੀ ਹੈ, ਜਦੋਂ ਪੈਟਰੋਲੀਆ ‘ਚ ਡੇ-ਕੇਅਰ ਦੇ ਬਾਹਰ ਪਾਣੀ ਨਾਲ ਭਰੇ ਤਲਾਬ ‘ਚ 20 ਮਹੀਨੇ ਦਾ ਬੱਚਾ ਡਿੱਗ ਗਿਆ ਸੀ। ਵੇਲਨ ਨਾਂ ਦਾ ਇਹ ਬੱਚਾ ਕੜਾਕੇ ਦੀ ਠੰਡ ‘ਚ ਪਾਣੀ ‘ਚ ਡਿੱਗਣ ‘ਤੋਂ ਬਾਅਦ ਪੰਜ ਮਿੰਟ ਤੱਕ ਬੇਹੋਸ਼ ਰਿਹਾ। ਜਦੋਂ ਤੱਕ ਮੈਡੀਕਲ ਟੀਮ ਬੱਚੇ ਨੂੰ ਬਚਾਉਣ ਲਈ ਪਹੁੰਚੀ, ਉਦੋਂ ਤੱਕ ਉਸ ਦੇ ਦਿਲ ਦੀ ਧੜਕਣ ਬੰਦ ਹੋ ਚੁੱਕੀ ਸੀ। ਇਸ ਦੇ ਬਾਵਜੂਦ ਡਾਕਟਰਾਂ ਨੇ ਆਪਣੀ ਹਿੰਮਤ ਅਤੇ ਲਗਾਤਾਰ ਕੋਸ਼ਿਸ਼ਾਂ ਨਾਲ ਬੱਚੇ ਦੀ ਜਾਨ ਬਚਾਈ।
ਦੱਸ ਦੇਈਏ ਪੈਟਰੋਲੀਆ ਸ਼ਹਿਰ ਜਿੱਥੇ ਇਹ ਘਟਨਾ ਵਾਪਰੀ ਹੈ, ਉਹ ਮੈਡੀਕਲ ਸਹੂਲਤਾਂ ਅਤੇ ਸਾਧਨਾਂ ਦੇ ਮਾਮਲੇ ਵਿੱਚ ਬਹੁਤ ਪਛੜਿਆ ਹੋਇਆ ਹੈ। ਇਸ ਦੇ ਬਾਵਜੂਦ ਜਦੋਂ ਇੱਥੋਂ ਦੇ ਸ਼ਾਰਲੋਟ ਐਲੇਨੋਰ ਐਂਗਲਹਾਰਟ ਹਸਪਤਾਲ ਪ੍ਰਸ਼ਾਸਨ ਨੂੰ ਬੱਚੇ ਨਾਲ ਹੋਏ ਹਾਦਸੇ ਬਾਰੇ ਪਤਾ ਲੱਗਾ ਅਤੇ ਉਸ ਦੇ ਦਿਲ ਦੀ ਧੜਕਣ ਰੁਕ ਗਈ ਤਾਂ ਹਰ ਕੋਈ ਆਪਣਾ ਕੰਮ ਛੱਡ ਕੇ ਬੱਚੇ ਨੂੰ ਬਚਾਉਣ ਲਈ ਮੈਡੀਕਲ ਟੀਮ ਨਾਲ ਜੁੜ ਗਿਆ। ਡਾਕਟਰੀ ਟੀਮ ਨੇ ਬੱਚੇ ਨੂੰ ਬਚਾਉਣ ਲਈ ਲਗਾਤਾਰ ਤਿੰਨ ਘੰਟੇ ਤੱਕ CPR ਦਿੱਤਾ। ਇਸ ਦੌਰਾਨ ਹਸਪਤਾਲ ਦੇ ਸਾਰੇ ਡਾਕਟਰ-ਨਰਸਾਂ ਨੇ ਆਪਣੀ ਲਗਾਤਾਰ ਕੋਸ਼ਿਸ਼ਾਂ ਰਾਹੀਂ ਬੱਚੇ ਨੂੰ ਬਚਾ ਲਿਆ।
ਇਹ ਵੀ ਪੜ੍ਹੋ : ਅੰਬਾਲਾ ‘ਚ ਨਸ਼ਾ ਸਪਲਾਈ ਕਰਨ ਵਾਲੇ 2 ਤਸਕਰ ਕਾਬੂ, 520 ਗ੍ਰਾਮ ਅਫੀਮ ਵੀ ਬਰਾਮਦ
ਜਾਣਕਾਰੀ ਅਨੁਸਾਰ ਲੰਡਨ ਵਿੱਚ ਵੀ ਡਾਕਟਰੀ ਟੀਮ ਹਸਪਤਾਲ ਦੇ ਡਾਕਟਰਾਂ ਨਾਲ ਜੁੜ ਕੇ ਉਨ੍ਹਾਂ ਦਾ ਮਾਰਗਦਰਸ਼ਨ ਕਰਦੀ ਰਹੀ। ਇਸ ਮਗਰੋਂ ਬੱਚੇ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ 6 ਫਰਵਰੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਹ ਪਿਛਲੇ ਦੋ ਹਫ਼ਤਿਆਂ ਤੋਂ ਬਿਲਕੁਲ ਠੀਕ ਹੈ। ਡਾਕਟਰਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਦਾ ਵੀ ਮੰਨਣਾ ਹੈ ਕਿ ਇਹ ਪੂਰੀ ਘਟਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਬੱਚੇ ਦੇ ਪਰਿਵਾਰ ਨੇ ਪੂਰੇ ਹਸਪਤਾਲ ਦੇ ਪ੍ਰਸ਼ਾਸ਼ਨ ਦਾ ਬੱਚੇ ਦੀ ਜਾਨ ਬਚਾਉਣ ਲਈ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: