ਸਭ ਤੋਂ ਖਤਰਨਾਕ ਥਾਵਾਂ ਵਿਚੋਂ ਇਕ ਆਪ੍ਰੇਸ਼ਨ ਥੀਏਟਰ ਹੁੰਦੀ ਹੈ। ਇਥੇ ਜਾਣ ਤੋਂ ਹਰ ਕੋਈ ਡਰਦਾ ਹੈ। ਫਿਰ ਵੀ ਮਜਬੂਰੀ ਕਾਰਨ ਲੋਕਾਂ ਨੂੰ ਉਥੇ ਜਾਣਾ ਪੈਂਦਾ। ਕਦੇ ਪ੍ਰੀ ਪਲਾਨਡ ਤਾਂ ਕਦੇ ਐਮਰਜੈਂਸੀ ਵਿਚ। ਆਪ੍ਰੇਸ਼ਨ ਥੀਏਟਰ ਵਿਚ ਜਾਣ ਤੋਂ ਜ਼ਿਆਦਾਤਰ ਲੋਕ ਘਬਰਾ ਜਾਂਦੇ ਹਨ। ਫਿਰ ਵੀ ਕੁਝ ਲੋਕ ਜ਼ਿੰਦਾਦਿਲ ਹੁੰਦੇ ਹਨ ਜੋ ਇਸ ਘਬਰਾਹਟ ਨੂੰ ਆਪਣੇ ਤਰੀਕੇ ਨਾਲ ਦੂਰ ਕਰ ਲੈਂਦੇ ਹਨ।
ਅਜਿਹੀ ਹੀ ਇਕ ਖਬਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਰਹੀ ਹੈ। ਵੀਡੀਓ ਬਿਹਾਰ ਦੇ ਸਿਵਾਨ ਸਦਰ ਹਸਪਤਾਲ ਦਾ ਦੱਸਾ ਜਾ ਰਿਹਾ ਹੈ। ਇਸ ਵਿਚ ਮਰੀਜ਼ ਆਪਣੇ ਆਪ੍ਰੇਸ਼ਨ ਦੌਰਾਨ ਹੀ ਗਾਣਾ ਗਾ ਰਿਹਾ ਹੈ। ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਵਿਚ ਡਾਕਟਰ ਮਰੀਜ਼ ਦਾ ਆਪ੍ਰੇਸ਼ਨ ਕਰ ਰਹੇ ਹਨ। ਮਰੀਜ਼ ਦੀਆਂ ਅੱਖਾਂ ਦਾ ਆਪ੍ਰੇਸ਼ਨ ਚੱਲ ਰਿਹਾ ਹੈ। ਇਸ ਦੌਰਾਨ ਡਾਕਟਰ ਨੇ ਕਿਹਾ ਕਿ ਕੋਈ ਗਾਣਾ ਗਾਵੇ ਤਾਂ ਮਰੀਜ਼ ਨੇ ‘ਬਹਾਰੋਂ ਫੂਲ ਬਰਸਾਓ, ਮੇਰਾ ਮਹਿਬੂਬ ਆਇਆ ਹੈ’ ਗਾਣਾ ਗਾਇਆ। ਆਪ੍ਰੇਸਨ ਸਦਰ ਹਸਪਤਾਲ ਦੇ ਨੇਤਰ ਰੋਗ ਮਾਹਿਰ ਡਾ. ਐੱਮਏ ਅਕਬਰ ਨੇ ਕੀਤਾ ਸੀ।
ਇਹ ਵੀ ਪੜ੍ਹੋ : ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪਤੀ ਦਾ 88 ਸਾਲ ਦੀ ਉਮਰ ‘ਚ ਦੇਹਾਂਤ, ਪੁਣੇ ‘ਚ ਲਏ ਆਖਰੀ ਸਾਹ
ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ 70 ਸਾਲ ਦਾ ਇਕ ਬਜ਼ੁਰਗ ਵਿਅਕਤੀ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਆਏ ਤਾਂ ਉਹ ਘਬਰਾਏ ਹੋਏ ਸਨ। ਮੈਂ ਉਨ੍ਹਾਂ ਦਾ ਧਿਆਨ ਦੂਜੇ ਪਾਸੇ ਦਿਵਾਉਣ ਲਈ ਉਨ੍ਹਾਂ ਨੂੰ ਗਾਣਾ ਗਾਉਣ ਲਈ ਕਿਹਾ ਤਾਂ ਉਹ ਗਾਣ ਲੱਗ ਗਏ। ਫਿਰ ਸਟਾਫ ਦੇ ਕਿਸੇ ਮੈਂਬਰ ਨੇ ਇਸ ਨੂੰ ਰਿਕਾਰਡ ਕਰ ਲਿਆ। ਉਨ੍ਹਾਂ ਦੱਸਿਆ ਕਿ ਉਹ ਮੁਹੰਮਦ ਰਫੀ ਤੇ ਕਿਸ਼ੋਰ ਕੁਮਾਰ ਦੇ ਗਾਣੇ ਸੁਣਦੇ ਸਨ। ਸਾਲ 1966 ਵਿਚ ਆਈ ਫਿਲਮ ਸੂਰਜ ਦਾ ਗਾਣਾ ‘ਬਹਾਰੋਂ ਫੂਲ ਬਰਸਾਓ’ ਗਾਉਣ ਲੱਗੇ। ਲੋਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਪੁਰਾਣੇ ਲੋਕਾਂ ਵਿਚ ਹੀ ਅਜਿਹੀ ਜ਼ਿੰਦਾਦਿਲੀ ਹੁੰਦੀ ਸੀ। ਕੁਝ ਲੋਕਾਂ ਨੇ ਡਾਕਟਰ ਦੀ ਸਮਝਦਾਰੀ ਦੀ ਤਾਰੀਫ ਕੀਤੀ। ਲੋਕਾਂ ਨੇ ਇਸ ਮਾਮਲੇ ‘ਤੇ ਆਪਣੀ ਵੱਖ-ਵੱਖ ਪ੍ਰਤੀਕਿਰਿਆ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: