ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਅੱਜ ਜਹਾਜ਼ ਦੀ ਲੈਂਡਿੰਗ ਲਈ ਫੁੱਲ ਐਮਰਜੈਂਸੀ ਲਗਾ ਦਿੱਤੀ ਗਈ ਸੀ। ਕਾਲੀਕਟ ਤੋਂ ਸਾਊਦੀ ਅਰਬ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦਾ ਹਾਈਡ੍ਰੌਲਿਕ ਫੇਲ ਹੋਣ ਦਾ ਸ਼ੱਕ ਸੀ। ਇਸ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ IX 385 ਨੂੰ ਤਿਰੂਵਨੰਤਪੁਰਮ ਵੱਲ ਮੋੜ ਦਿੱਤਾ ਗਿਆ। ਇਸ ਵਿੱਚ 168 ਯਾਤਰੀ ਸਵਾਰ ਸਨ।
ਕਾਲੀਕਟ ਤੋਂ ਟੇਕਆਫ ਸਮੇਂ ਜਹਾਜ਼ ਦਾ ਪਿਛਲਾ ਹਿੱਸਾ ਰਨਵੇ ਨਾਲ ਟਕਰਾ ਗਿਆ ਸੀ। ਲੈਂਡਿੰਗ ਤੋਂ ਪਹਿਲਾਂ ਅਹਿਤਿਆਤਨ ਅਰਬ ਸਾਗਰ ਵਿਚ ਜਹਾਜ਼ ਦਾ ਐਕਟ੍ਰਾ ਫਿਊਲ ਡੇਗ ਦਿੱਤਾ ਗਿਆ ਸੀ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਲੈਂਡਿੰਗ ਸਮੇਂ ਜਹਾਜ਼ ਵਿਚ ਅੱਗ ਲੱਗਣ ਦੀ ਸ਼ੰਕਾ ਨੂੰ ਘੱਟ ਕੀਤਾ ਜਾ ਸਕੇ।
ਏਅਰ ਇੰਡੀਆ ਐਕਸਪ੍ਰੈਸ ਨੇ ਦੱਸਿਆ ਕਿ ਜਹਾਜ਼ ਦੁਪਿਹਰ 12.15 ਵਜੇ ਤਿਰੂਵਨੰਤਪੁਰਮ ਏਅਰਪੋਰਟ ‘ਤੇ ਸੁਰੱਖਿਅਤ ਲੈਂਡ ਹੋ ਗਿਆ। ਜਹਾਜ਼ ਵਿਚ 168 ਯਾਤਰੀ ਸਵਾਰ ਸਨ ਸਾਰੇ ਸੁਰੱਖਿਅਤ ਹਨ। ਯਾਤਰੀਆਂ ਨੂੰ ਸਾਢੇ ਤਿੰਨ ਵਜੇ ਦੀ ਦੂਜੀ ਫਲਾਈਟ ਤੋਂ ਸਾਊਦੀ ਦੇ ਦਮਮਾਮ ਲਈ ਰਵਾਨਾ ਹੋਵੇਗਾ।
ਇਹ ਵੀ ਪੜ੍ਹੋ : ਲਾੜੇ ਨੂੰ ਹਲਦੀ ਲਗਾ ਰਿਹਾ ਸੀ ਸ਼ਖਸ, ਹਾਰਟ-ਅਟੈਕ ਨਾਲ ਕੁਝ ਸਕਿੰਟਾਂ ‘ਚ ਹੋਈ ਮੌਤ
ਪਲੇਨ ਦੇ ਲੈਂਡਿੰਗ ਗੀਅਰਸ ਯਾਨੀ ਪਹੀਏ ਹਾਈਡ੍ਰੋਲਿਕ ਪ੍ਰੈਸ਼ਰ ‘ਤੇ ਕੰਮ ਕਰਦੇ ਹਨ। ਇਸ ਲਈ ਵੱਖ0ਵੱਖ ਪਿਸਟਨ ਤੇ ਸਿਲੰਡਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਤੇਲ ਨਾਲ ਭਰੇ ਹੁੰਦੇ ਹਨ। ਜਦੋਂ ਇਕ ਪਾਸੇ ਤੋਂ ਪਿਸਟਨ ਵਿਚ ਤੇਲ ਨੂੰ ਪ੍ਰੈਸ਼ਰ ਨਾਲ ਦਬਾਇਆ ਜਾਂਦਾ ਹੈ ਤਾਂ ਦੂਜੇ ਪਾਸੇ ਦੇ ਪਿਸਟਨ ਵਿਚ ਓਨਾ ਹੀ ਪ੍ਰੈਸ਼ਰ ਪਹੁੰਚ ਜਾਂਦਾ ਹੈ। ਜਦੋਂ ਇਸ ਸਿਸਟਮ ਵਿਚ ਖਰਾਬੀ ਆਉਂਦੀ ਹੈ ਤਾਂ ਲੈਂਡਿੰਗ ਦੌਰਾਨ ਜਹਾਜ਼ ਦੇ ਪਹੀਏ ਠੀਕ ਤਰ੍ਹਾਂ ਤੋਂ ਨਹੀਂ ਖੁੱਲਦੇ ਹਨ, ਜਿਸ ਨਾਲ ਸਥਿਤੀ ਖਤਰਨਾਕ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: