ਮੋਗਾ ਪੁਲਿਸ ਨੇ ਧਰਮਕੋਟ ਸਬ-ਡਵੀਜ਼ਨ ਵਿਚ ਪੰਚਾਇਤ ਦੀ ਜ਼ਮੀਨ ‘ਤੇ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਤੇ ਮੌਕੇ ਤੋਂ 6 ਟਰੈਕਟਰ-ਟ੍ਰੇਲਰ ਤੇ ਇਕ ਪੋਕਲੇਨ ਮਸ਼ੀਨ ਜ਼ਬਤ ਕੀਤੀ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਕੋਟ ਈਸੇ ਖਾਂ ਥਾਣੇ ਦੀ ਇਕ ਪੁਲਿਸ ਪਾਰਟੀ ਨੇ ਦੌਲੇਵਾਲਾ ਪਿੰਡ ਵਿਚ ਇਕ ਪੰਚਾਇਤੀ ਜ਼ਮੀਨ ‘ਤੇ ਛਾਪਾ ਮਾਰਿਆ ਜਿਥੇ ਕੁਝ ਸਥਾਨਕ ਲੋਕਾਂ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਸੀ। ਏਐੱਸਆਈ ਪੂਰਨ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਟੀਮ ਨਾਲ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਲਗਭਗ 1 ਵਜੇ ਮਾਈਨਿੰਗ ਵਾਲੀ ਥਾਂ ‘ਤੇ ਛਾਪਾ ਮਾਰਿਆ ਤੇ ਦੇਖਿਆ ਕਿ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਸੀ।
ਪੁਲਿਸ ਪਾਰਟੀ ਨੂੰ ਦੇਖਦੇ ਹੀ ਦੇਖਦੇ ਚਾਰ ਵਿਅਕਤੀ ਜਿਨ੍ਹਾਂ ਵਿਚੋਂ 3 ਦੀ ਪਛਾਣ ਅਵਤਾਰ ਸਿੰਘ ਫੌਜੀ, ਸੂਬਾ ਸਿੰਘ, ਬੂਟਾ ਸਿੰਘ ਵਜੋਂ ਹੋਈ ਹੈ। 6 ਟਰੈਕਟਰ-ਟ੍ਰੇਲਰ ਤੇ ਇਕ ਪੋਲਕੇਨ ਮਸ਼ੀਨ ਛੱਡ ਕੇ ਭੱਜ ਗਏ। ਏਐੱਸਆਈ ਨੇ ਦੱਸਿਆ ਕਿ ਪੁਲਿਸ ਨੇ ਸਾਰੇ ਵਾਹਨਾਂ ਨੂੰ ਜ਼ਬਤ ਕਰ ਲਿਆ ਹੈ। ਇਕ ਟ੍ਰੇਲਰ ਵਿਚ ਪੰਚਾਇਤ ਦੀ ਜ਼ਮੀਨ ਤੋਂ ਨਿਕਲੀ ਰੇਤਾ ਲੱਦੀ ਹੋਈ ਸੀ।
ਉਨ੍ਹਾਂ ਕਿਹਾ ਕਿ ਆਈਪੀਸੀ ਦੀ ਧਾਰਾ 379 ਤੇ 411 ਤੇ ਖਾਣ ਤੇ ਖਣਿਜ ਅਧਿਨਿਯਮ 1957 ਦੀ ਧਾਰਾ 21 ਤਹਿਤ ਕੋਟ ਈਸੇ ਖਾਂ ਪੁਲਿਸ ਸਟੇਸ਼ਨ ਵਿਚ ਉੁਨ੍ਹਾਂ ਖਿਲਾਫ ਇਕ ਅਪਰਾਧਕ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: