ਫਿਰੋਜ਼ਪੁਰ ਮੰਡਲ ਦੀ ਸੀਬੀਆਈ ਟੀਮ ਨੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਤਤਕਾਲ ਟਿਕਟਾਂ ਨੂੰ ਬਲੈਕ ਕਰਦੇ ਸਨ। ਫੜੇ ਗਏ ਮੁਲਜ਼ਮਾਂ ਵਿਚੋਂ ਦੋ ਰੇਲਵੇ ਮੁਲਾਜ਼ਮ ਹਨ ਤੇ ਇਕ ਦੁਕਾਨਦਾਰ ਹੈ। ਦੁਕਾਨਦਾਰ ਦੀ ਸੈਟਿੰਗ ਰੇਲਵੇ ਮੁਲਾਜ਼ਮਾਂ ਨਾਲ ਸੀ, ਜੋ ਉਸ ਨੂੰ ਤਤਕਾਲ ਟਿਕਟ ਲਿਆ ਕੇ ਦਿੰਦੇ ਸਨ।
ਫੜੇ ਰੇਲਵੇ ਮੁਲਾਜ਼ਮਾਂ ਦੀ ਪਛਾਣ ਪ੍ਰਕਾਸ਼ ਕੁਮਾਰ ਯਾਦਵ (48) ਵਾਸੀ ਰੇਲਵੇ ਕਾਲੋਨੀ ਤੇ ਮੁਕੇਸ਼ (31) ਵਜੋਂ ਹੋਈ ਹੈ। ਤੀਜਾ ਮੁਲਜ਼ਮ ਜਸਪਾਲ ਸਿੰਘ ਹੈ ਜੋ ਦੁਕਾਨਦਾਰ ਹੈ।ਸੀਬੀਆਈ ਟੀਮ ਨੂੰ ਪਹਿਲਾਂ ਤੋਂ ਹੀ ਗੁਪਤ ਸੂਚਨਾ ਸੀ ਕਿ ਦੋਵੇਂ ਰੇਲਵੇ ਮੁਲਾਜ਼ਮ ਟਿਕਟ ਬਲੈਕ ਕਰਨ ਦਾ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰਦੇ ਹਨ।
ਦੋਵੇਂ ਰੇਲਵੇ ਮੁਲਾਜ਼ਮ ਤਤਕਾਲ ਟਿਕਟ ਕਢਵਾਉਣ ਲਈ ਸਵੇਰੇ ਹੀ ਰਿਜ਼ਰਵੇਸ਼ਨ ਸੈਂਟਰ ‘ਤੇ ਪਹੁੰਚ ਜਾਂਦੇ ਸਨ। ਰੋਜ਼ਾਨਾ 1-1 ਕਰਕੇ ਉਹ ਟਿਕਟ ਕਢਵਾਉਣ ਜਾਂਦੇ ਸਨ। ਹਰ ਵਾਰ ਕਿਸੇ ਅਧਿਕਾਰੀ ਦੇ ਨਾਂ ਦੀ ਵਰਤੋਂ ਕਰਦੇ ਸਨ ਕਿ ਸਾਹਿਬ ਦੇ ਰਿਸ਼ਤੇਦਾਰਾਂ ਦੀ ਟਿਕਟ ਹੈ। ਉਹ ਹਰੇਕ ਟਿਕਟ ਪ੍ਰਤੀ 500 ਰੁਪਏ ਵੱਧ ਵਸੂਲਦੇ ਸਨ। ਦੁਕਾਨਦਾਰ ਤੋਂ ਦੋ ਟਿਕਟ ਮਿਲੀ ਹੈਜਿਨ੍ਹਾਂ ਦੀ ਕੀਮਤ 5940 ਤੇ 2410 ਰੁਪਏ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮੋਗਾ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਰੈਕੇਟ ਦਾ ਕੀਤਾ ਪਰਦਾਫਾਸ਼, 4 ਖਿਲਾਫ ਮਾਮਲਾ ਦਰਜ
ਰੇਲਵੇ ਸਟੇਸ਼ਨ ਦੇ ਆਸ-ਪਾਸ ਵੱਡੇ ਪੱਧਰ ‘ਤੇ ਟਿਕਟ ਬਲੈਕ ਦਾ ਕੰਮ ਚੱਲਦਾ ਹੈ ਪਰ ਕਦੇ ਲੁਧਿਆਣਾ ਆਰਪੀਐੱਫ ਨੇ ਮਿਲੀਭੁਗਤ ਦੀ ਵਜ੍ਹਾ ਨਾਲ ਇਸ ਨੂੰ ਬੰਦ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ। ਹੁਣ ਜਦੋਂ ਉੱਤਰ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦਾ ਇਸ ਵੱਲ ਧਿਆਨ ਪਿਆ ਤਾਂ ਸੀਆਈਬੀ ਨੇ ਵੀ ਛਾਪਾ ਮਾਰ ਕੇ ਤਿੰਨ ਵਿਅਕਤੀ ਫੜੇ ਹਨ।
ਵੀਡੀਓ ਲਈ ਕਲਿੱਕ ਕਰੋ -: