ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸਿਆਸਤ ਤੋਂ ਆਪਣੇ ਸੰਨਿਆਸ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾ ਉਹ ਕਦੇ ਰਿਟਾਇਰ ਹੋਈ ਸੀ ਤੇ ਨਾ ਕਦੇ ਹੋਵੇਾਂਗੀ। ਕਾਂਗਰਸ ਨੇਤਾ ਅਲਕਾ ਲਾਂਬਾ ਨੇ ਇਹ ਜਾਣਕਾਰੀ ਦਿੱਤੀ।
ਅਲਕਾ ਲਾਂਬਾ ਨੇ ਕਿਹਾ ਕਿ ਉਨ੍ਹਾਂ ਦੀ ਸੋਨੀਆ ਗਾਂਧੀ ਤੋਂ ਇਸ ਮੁੱਦੇ ‘ਤੇ ਉਨ੍ਹਾਂ ਦੀ ਗੱਲ ਹੋਈ। ਅਲਕਾ ਨੇ ਕਿਹਾ ਮੈਂ ਮੀਡੀਆ ਵਿਚ ਆ ਰਹੀ ਮੈਡਮ ਦੀ ਰਿਟਾਇਰਮੈਂਟ ਨਾਲ ਜੁੜੀਆਂ ਖਬਰਾਂ ਬਾਰੇ ਉਨ੍ਹਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਹੱਸਦੇ ਹੋਏ ਕਿਹਾ ਕਿ ਮੈਂ ਕਦੇ ਰਿਟਾਇਰ ਨਹੀਂ ਹੋਈ ਸੀ ਤੇ ਅੱਗੇ ਵੀ ਕਦੇ ਨਹੀਂ ਹੋਵਾਂਗੀ।
ਸੋਨੀਆ ਗਾਂਧੀ ਦਾ ਇਹ ਸਟੇਟਮੈਂਟ ਇਸ ਲਈ ਆਇਆ ਹੈ ਕਿਉਂਕਿ ਰਾਏਪੁਰ ਵਿਚ ਦਿੱਤੇ ਭਾਵੁਕ ਭਾਸ਼ਣ ਦੇ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸੋਨੀਆ ਹੁਣ ਸਿਆਸਤ ਤੋਂ ਸੰਨਿਆਸ ਲੈ ਸਕਦੀ ਹੈ। ਇਨ੍ਹਾਂ ਅਟਕਲਾਂ ‘ਤੇ ਰੋਕ ਲਗਾਉਣ ਲਈ ਹੀ ਉਨ੍ਹਾਂ ਦਾ ਬਿਆਨ ਆਇਆ ਹੈ।
ਇਹ ਵੀ ਪੜ੍ਹੋ : ਲੀਬੀਆ ‘ਚ ਫਸੇ 8 ਭਾਰਤੀ ਨੌਜਵਾਨਾਂ ਦੀ 2 ਮਾਰਚ ਨੂੰ ਹੋਵੇਗੀ ਦੇਸ਼ ਵਾਪਸੀ
ਰਾਏਪੁਰ ਵਿਚ ਪ੍ਰੋਗਰਾਮ ਦੌਰਾਨ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਭਾਸ਼ਣ ਦਿੰਦੇ ਸਮੇਂ ਭਾਵੁਕ ਹੋ ਗਈ ਸੀ ਸੋਨੀਆ ਗਾਂਧੀ ਨੇ ਕਾਂਗਰਸ ਪ੍ਰਧਾਨ ਵਜੋਂ ਆਪਣੀ ਯਾਤਰਾ ਦਾ ਜ਼ਿਕਰ ਕਰਦੇ ਹੋਏ ਸਹਿਯੋਗੀਆਂ ਨੂੰ ਧੰਨਵਾਦ ਕੀਤਾ ਸੀ। ਇਸ ਦੌਰਾਨ ਬਤੌਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਫਰ ਤੇ ਪਾਰਟੀ ਦੇ ਲਈ ਯੋਗਦਾਨ ਨੂੰ ਦਰਸਾਉਂਦਾ ਇਕ ਵੀਡੀਓ ਵੀ ਪਲੇਅ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: