ਗੁਜਰਾਤ ‘ਚ ਕ੍ਰਿਕਟ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅਹਿਮਦਾਬਾਦ ਦੇ ਸ਼ਾਂਤੀਨਿਕੇਤਨ ਮੈਦਾਨ ‘ਤੇ ਕ੍ਰਿਕਟ ਮੈਚ ਦੌਰਾਨ GST ਅਧਿਕਾਰੀ ਹੇਠਾਂ ਡਿੱਗ ਗਿਆ। ਜਿਸ ‘ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮੈਚ ਦੌਰਾਨ ਕੁਝ ਲੜਕੇ ਵੀਡੀਓ ਬਣਾ ਰਹੇ ਸਨ, ਜਿਸ ਕਰਕੇ ਇਹ ਪੂਰੀ ਘਟਨਾ ਕੈਮਰੇ ‘ਚ ਕੈਦ ਹੋ ਗਈ।
GST ਅਧਿਕਾਰੀ ਵਸੰਤ ਰਾਠੌੜ ਐਤਵਾਰ ਸਵੇਰੇ ਅਹਿਮਦਾਬਾਦ ਵਿੱਚ ਦੋਸਤਾਂ ਨਾਲ ਕ੍ਰਿਕਟ ਖੇਡ ਰਹੇ ਸਨ। ਅਚਾਨਕ ਗੇਂਦਬਾਜ਼ੀ ਦੌਰਾਨ ਉਨ੍ਹਾਂ ਦੀ ਛਾਤੀ ‘ਚ ਤੇਜ਼ ਦਰਦ ਸ਼ੁਰੂ ਹੋ ਗਿਆ ਅਤੇ ਉਹ ਜ਼ਮੀਨ ‘ਤੇ ਡਿੱਗ ਗਏ। ਕੁਝ ਦੋਸਤਾਂ ਨੇ ਉਸ ਨੂੰ CPR ਦੇਣ ਦੀ ਕੋਸ਼ਿਸ਼ ਕੀਤੀ, ਪਰ GST ਅਧਿਕਾਰੀ ਦੀ ਸਾਹ ਰੁਕ ਚੁਕੀ ਸੀ। ਇਸ ‘ਤੋਂ ਬਾਅਦ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪ੍ਰੇਮਿਕਾ ਨੂੰ ਮੈਸੇਜ ਕਰਨ ‘ਤੇ ਦੋਸਤ ਦੀ ਰੂਹ ਕੰਬਾਊ ਹੱਤਿਆ, ਕ.ਤਲ ਕਰ GF ਨੂੰ ਭੇਜੀ ਫੋਟੋ ਫਿਰ… ਥਾਣੇ ‘ਚ ਕੀਤਾ ਸਰੈਂਡਰ
ਦੱਸ ਦੇਈਏ ਬੀਤੇ ਐਤਵਾਰ ਨੂੰ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸੀ। ਰਾਜਕੋਟ ਅਤੇ ਸੂਰਤ ‘ਚ ਕ੍ਰਿਕਟ ਖੇਡਣ ਦੇ ਕੁਝ ਸਮੇਂ ਬਾਅਦ ਹੀ ਦੋ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਖੇਡਣ ਦੇ ਕੁਝ ਦੇਰ ਬਾਅਦ ਹੀ ਦੋਹਾਂ ਦੀ ਛਾਤੀ ‘ਚ ਦਰਦ ਹੋਣ ਲੱਗਾ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: