ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ। ਬੀਤੀ ਸ਼ਨੀਵਾਰ ਨੂੰ ਕਾਨਪੁਰ-ਸਾਗਰ ਹਾਈਵੇ ‘ਤੇ ਇਕ ਸਕੂਟੀ ਨੂੰ ਤੇਜ਼ ਰਫਤਾਰ ਡੰਪਰ ਨੇ ਟੱਕਰ ਮਾਰ ਦਿੱਤੀ ਅਤੇ 2 ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। ਇਸ ਦੌਰਾਨ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਪਰ 6 ਸਾਲਾ ਪੋਤਾ ਡੰਪਰ ਦੇ ਅਗਲੇ ਹਿੱਸੇ ‘ਚ ਸਕੂਟੀ ਸਮੇਤ ਫਸ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੱਥਰ ਸੁੱਟ ਕੇ ਡੰਪਰ ਨੂੰ ਰੋਕਿਆ। ਪੁਲਿਸ ਨੇ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਹਮੀਰਪੁਰ ਚੁੰਗੀ ਨੇੜੇ ਰਹਿਣ ਵਾਲਾ ਸੇਵਾਮੁਕਤ ਅਧਿਆਪਕ ਉਦਿਤ ਨਰਾਇਣ (67) ਆਪਣੇ 6 ਸਾਲਾ ਪੋਤੇ ਸਾਤਵਿਕ ਪੁੱਤਰ ਨੀਰਜ ਨੂੰ ਲੈ ਕੇ ਸਕੂਟੀ ‘ਤੇ ਸੈਰ ਕਰਨ ਲਈ ਨਿਕਲਿਆ ਸੀ। ਉਦੋਂ ਮਹੋਬਾ ਤੋਂ ਕਬਰਾਏ ਵੱਲ ਜਾ ਰਹੇ ਤੇਜ਼ ਰਫਤਾਰ ਡੰਪਰ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਘਟਨਾ ਦੌਰਾਨ ਆਸਪਾਸ ਦੇ ਲੋਕਾਂ ਡੰਪਰ ਦਾ ਪਿੱਛਾ ਕੀਤਾ ਅਤੇ ਰੁਕਣ ਲਈ ਰੌਲਾ ਪਾਇਆ, ਪਰ ਡਰਾਈਵਰ ਨਹੀਂ ਰੁਕਿਆ। ਇਸ ਦਰਦਨਾਕ ਹਾਦਸੇ ‘ਚ ਉਦਿਤ ਨਰਾਇਣ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪੋਤਾ ਸਾਤਵਿਕ ਸਕੂਟੀ ਸਮੇਤ ਡੰਪਰ ਹੇਠਾਂ ਫਸ ਗਿਆ। ਜਿਸ ਨੂੰ ਡੰਪਰ ਚਾਲਕ ਨੇ ਕਰੀਬ 2 ਕਿਲੋਮੀਟਰ ਤੱਕ ਘਸੀਟਿਆ।
ਦੱਸਿਆ ਜਾ ਰਿਹਾ ਹੈ ਹਾਦਸੇ ਸਮੇਂ ਲੋਕਾਂ ਨੇ ਟਰੱਕ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਅਣਦੇਖਿਆ ਕਰਦਾ ਰਿਹਾ। ਇਸ ਦੌਰਾਨ ਲੋਕਾਂ ਨੇ ਟਰੱਕ ‘ਤੇ ਪਥਰਾਅ ਕੀਤਾ, ਜਿਸ ਤੋਂ ਬਾਅਦ ਡੰਪਰ ਡਰਾਈਵਰ ਹੇਠਾਂ ਉਤਰ ਕੇ ਖੇਤਾਂ ‘ਚ ਭੱਜਣ ਲੱਗਾ। ਲੋਕਾਂ ਨੇ ਕਰੀਬ 500 ਮੀਟਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਸਬੰਧੀ ਡੰਪਰ ਚਾਲਕ ਨੇ ਦੱਸਿਆ ਕਿ ਰੌਲਾ ਪਾਉਣ ਅਤੇ ਪਥਰਾਅ ਕਰਨ ਤੋਂ ਬਾਅਦ ਜਦੋਂ ਟਰੱਕ ਰੁਕਿਆ ਤਾਂ ਉਸ ਨੂੰ ਸਕੂਟੀ ਸਮੇਤ ਮਾਸੂਮ ਦੇ ਫਸੇ ਹੋਣ ਦਾ ਪਤਾ ਲੱਗਾ।
ਇਹ ਵੀ ਪੜ੍ਹੋ : ਲੁਧਿਆਣਾ ‘ਚ 2 ਦੁਕਾਨਦਾਰਾਂ ‘ਚ ਗਾਹਕਾਂ ਨੂੰ ਲੈ ਕੇ ਝੜਪ, ਇਕ ਨੇ ਕੈਂਚੀ ਨਾਲ ਦੂਜੇ ‘ਤੇ ਕੀਤਾ ਹਮਲਾ
ਸੂਚਨਾ ਮੁਤਾਬਕ ਸਾਤਵਿਕ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਕੇਜੀ ਦਾ ਵਿਦਿਆਰਥੀ ਸੀ। ਸਾਤਵਿਕ ਦੀ ਮਾਂ ਰੁਚੀ ਸਰਕਾਰੀ ਅਧਿਆਪਕ ਹੈ, ਜਦੋਂ ਕਿ ਪਿਤਾ ਨੀਰਜ ਗਲੋਬਲ ਹਸਪਤਾਲ ਵਿੱਚ ਫਾਰਮਾਸਿਸਟ ਹਨ। ਸਾਤਵਿਕ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਰੁਚੀ ਨੇ ਦੱਸਿਆ ਕਿ ਉਸ ਦੇ ਪਿਤਾ ਸਾਤਵਿਕ ਨੂੰ ਬਹੁਤ ਪਿਆਰ ਕਰਦੇ ਸਨ। ਉਹ ਅਕਸਰ ਉਸ ਨੂੰ ਸਕੂਲ ਤੋਂ ਬਾਅਦ ਸੈਰ ਕਰਨ ਲਈ ਲੈ ਜਾਂਦੇ ਸੀ। ਸ਼ਨੀਵਾਰ ਨੂੰ ਵੀ ਸਾਤਵਿਕ ਉਨ੍ਹਾਂ ਨਾਲ ਸੈਰ ਕਰਨ ਲਈ ਨਿਕਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ SDM ਸਦਰ ਜਤਿੰਦਰ ਕੁਮਾਰ, CO ਸਿਟੀ ਰਾਮਪ੍ਰਵੇਸ਼ ਰਾਏ ਸਮੇਤ ਸਿਟੀ ਕੋਤਵਾਲੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡਰਾਈਵਰ ਦੀ ਪਛਾਣ ਰਾਮ ਬਹਾਦਰ ਥਾਣਾ ਪਿੰਡ ਸੰਦੌਲੀ ਥਾਣਾ ਸਰਾਂ ਜ਼ਿਲ੍ਹਾ ਕਾਨਪੁਰ ਨਗਰ ਵਜੋਂ ਹੋਈ ਹੈ।