ਏਅਰ ਇੰਡੀਆ ਦੀ ਫਲਾਈਟ ਯਾਤਰੀਆਂ ਨੂੰ ਦੇਣ ਵਾਲੇ ਖਾਣੇ ਨੂੰ ਲੈ ਕੇ ਸ਼ਿਕਾਇਤਾਂ ‘ਚ ਘਿਰ ਰਹੀ ਹੈ। ਇਕ ਹੀ ਦਿਨ ‘ਚ ਦੋ ਅਲਗ-ਅਲਗ ਫਲਾਈਟ ‘ਚੋਂ ਯਾਤਰੀਆਂ ਵੱਲੋਂ ਖਾਣੇ ਨੂੰ ਲੀ ਕੇ ਸ਼ਿਕਾਇਤ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਇਕ ਮਸ਼ਹੂਰ ਸ਼ੈੱਫ ਸੰਜੀਵ ਕਪੂਰ ਹਨ। ਦੂੱਜੇ ਮਾਮਲੇ ‘ਚ ਬਿਜ਼ਨੈੱਸ ਕਲਾਸ ਦੇ ਇਕ ਯਾਤਰੀ ਨੂੰ ਦਿੱਤੇ ਗਏ ਖਾਣੇ ‘ਚ ਕੀੜੇ ਮਿਲੇ ਹਨ। ਇਹ ਦੋਵੇਂ ਟਵੀਟ ਸੋਸ਼ਲ ਮੀਡਿਆ ‘ਤੇ ਕਾਫ਼ੀ ਵਾਇਰਲ ਹੋ ਰਹੇ ਹਨ।
ਸੰਜੀਵ ਕਪੂਰ ਨੇ 26 ਫਰਵਰੀ ਨੂੰ ਰਾਤ 8.54 ਵਜੇ ਟਵੀਟ ਕੀਤਾ। ਉਨ੍ਹਾਂ ਲਿਖਿਆ, ‘ਜਾਗੋ ਏਅਰ ਇੰਡੀਆ’ ਦੀ ਨਾਗਪੁਰ ਤੋਂ ਮੁੰਬਈ ਦੀ ਫਲਾਈਟ 0740 ‘ਤੇ ਮੈਨੂੰ ਤਰਬੂਜ, ਖੀਰਾ, ਟਮਾਟਰ ਅਤੇ ਸੇਵ ਦੇ ਨਾਲ ਠੰਡਾ ਚਿਕਨ ਟਿੱਕਾ ਪਰੋਸਿਆ ਗਿਆ। ਨਾਲ ਹੀ ਇੱਕ ਸੈਂਡਵਿਚ ਸੀ, ਜਿਸ ਵਿੱਚ ਗੋਭੀ ਅਤੇ ਮੇਅਨੀਜ਼ ਦੀ ਭਰਾਈ ਨਾਂਮਾਤਰ ਸੀ। ਇਸ ਦੇ ਨਾਲ ਸਪੰਜ ਦਾ ਇੱਕ ਟੁਕੜਾ ਚੀਨੀ ਦੇ ਸ਼ਰਬਤ ਵਿੱਚ ਡੁਬੋਇਆ ਹੋਇਆ ਸੀ, ਜਿਸ ਵਿੱਚ ਕਰੀਮ ਅਤੇ ਪੀਲੇ ਰੰਗ ਦੀ ਟੌਪਿੰਗ ਸੀ। ਇਸ ਖਾਣੇ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਕੀ ਭਾਰਤੀਆਂ ਨੂੰ ਸੱਚਮੁੱਚ ਇਹ ਨਾਸ਼ਤੇ ‘ਚ ਖਾਣਾ ਚਾਹੀਦਾ ਹੈ?
ਦੂਜੀ ਘਟਨਾ ਮੁੰਬਈ ਤੋਂ ਚੇਨਈ ਜਾ ਰਹੀ ਫਲਾਈਟ ਨੰਬਰ AI671 ‘ਚ ਵਾਪਰੀ। ਯਾਤਰੀ ਮਹਾਵੀਰ ਜੈਨ ਨੇ ਰਾਤ 10.18 ‘ਤੇ ਖਾਣੇ ਦੀ ਵੀਡੀਓ ਪੋਸਟ ਕੀਤੀ, ਜਿਸ ‘ਚ ਪਲੇਟ ‘ਚ ਕੀੜਾ ਘੁੰਮਦਾ ਦੇਖਿਆ ਗਿਆ। ਮਹਾਵੀਰ ਜੈਨ ਨੇ ਆਪਣੀ ਫਲਾਈਟ ਅਤੇ ਸੀਟ ਨੰਬਰ ਲਿਖ ਕੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਸਫਾਈ ਦਾ ਧਿਆਨ ਨਹੀਂ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਐਲੋਨ ਮਸਕ ਬਣੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਲਿਸਟ ‘ਚ 10ਵੇਂ ਨੰਬਰ ‘ਤੇ
ਏਅਰ ਇੰਡੀਆ ਨੇ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ, ”ਪਿਆਰੇ ਸ਼੍ਰੀਮਾਨ ਜੈਨ, ਅਸੀਂ ਤੁਹਾਡੇ ਖਰਾਬ ਉਡਾਣ ਦੇ ਅਨੁਭਵ ਲਈ ਮੁਆਫੀ ਚਾਹੁੰਦੇ ਹਾਂ। ਅਸੀਂ ਭੋਜਨ ਪਰੋਸਣ ਦੀ ਪ੍ਰਕਿਰਿਆ ਦੇ ਹਰ ਪੜਾਅ ‘ਤੇ ਸਫਾਈ ਦਾ ਧਿਆਨ ਰੱਖਦੇ ਹਾਂ। ਅਸੀਂ ਇਸ ਮਾਮਲੇ ਨੂੰ ਆਪਣੀ ਕੇਟਰਿੰਗ ਟੀਮ ਨਾਲ ਸਾਂਝਾ ਕਰਾਂਗੇ, ਤਾਂ ਜੋ ਗਲਤੀ ਦੀ ਤੁਰੰਤ ਸਮੀਖਿਆ ਕਰਕੇ ਕਾਰਵਾਈ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: