ਤਰਨਤਾਰਨ ਦੇ ਪੱਟੀ ਵਿਚ ਬੀਤੇ ਦਿਨੀਂ ਕਾਂਗਰਸੀ ਨੇਤਾ ਤੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਲੀਵਾਲ ਦੀ ਹੱਤਿਆ ਕਰਨ ਵਾਲੀ ਫਰਾਰ ਮਹਿਲਾ ਨੂੰ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ। ਮਹਿਲਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਮਹਿਲਾ ਚੇਅਰਮੈਨ ਦੇ ਮਹੱਲ ਵਿਚ ਸਜਾਵਟ ਦਾ ਕੰਮ ਕਰਦੀ ਸੀ ਤੇ ਕੱਲ੍ਹ ਉਹ ਪ੍ਰਧਾਨ ਦੀ ਲਾਇਸੈਂਸੀ ਪਿਸਤੌਲ ਤੋਂ ਮੇਜਰ ਸਿੰਘ ਦੀ ਉਨ੍ਹਾਂ ਦੇ ਮਹੱਲ ਵਿਚ ਹੱਤਿਆ ਕਰਕੇ ਫਰਾਰ ਹੋ ਗਈ ਸੀ। ਮਹਿਲਾ ਅੰਮ੍ਰਿਤਸਰ ਦੇ ਮਕਬੂਲਪੁਰਾ ਦੀ ਰਹਿਣ ਵਾਲੀ ਹੈ ਜੋ ਕਿ ਕੱਲ੍ਹ ਤੋਂ ਫਰਾਰ ਸੀ।
ਦੱਸ ਦੇਈਏ ਕਿ ਬੀਤੇ ਦਿਨੀਂ ਰਣਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਧਾਰੀਵਾਲ ਦੇ ਬਿਆਨਾਂ ‘ਤੇ ਅਸਲ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 42 ਦਰਜ ਕੀਤਾ ਗਿਆ ਸੀ। ਕਤਲ ਦੀ ਵਜ੍ਹਾ ਰੰਜ਼ਿਸ਼ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਮੇਜਰ ਸਿੰਘ ਨੂੰ ਬਲੈਕਮੇਲ ਕਰ ਕੇ ਡਰਾ-ਧਮਕਾ ਕੇ 2 ਲੱਖ ਰੁਪਏ ਦੀ ਮੰਗ ਕਰ ਰਹੀ ਸੀ।
ਇਹ ਵੀ ਪੜ੍ਹੋ : ਭਾਰਤੀ ਟੀਮ ਨੂੰ ਟੀ-20 ਮਹਿਲਾ ਵਰਲਡ ਕੱਪ 2024 ‘ਚ ਮਿਲੀ ਐਂਟਰੀ, ਸ਼੍ਰੀਲੰਕਾ ਤੇ ਆਇਰਲੈਂਡ ਨਹੀਂ ਬਣਾ ਸਕੇ ਜਗ੍ਹਾ
ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਗਈ ਜਿਸ ਦੇ ਆਧਾਰ ‘ਤੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਵਾਰਦਾਤ ਸਮੇਂ ਵਰਤੀ ਗਈ ਲਾਇਸੈਂਸੀ ਪਿਸਤੌਲ .32 ਬੋਰ ਵੀ ਬਰਾਮਦ ਕਰ ਲਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: