ਪਾਕਿਸਤਾਨ ਦੇ ਇਕ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਤੋਸ਼ਖਾਨਾ ਮਾਮਲੇ ਵਿਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਦੋ ਹੋਰ ਮਾਮਲਿਆਂ ਵਿਚ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਦੌਰਾਨ ਕੋਰਟ ਪਰਿਸਰ ਦੇ ਬਾਹਰ ਸਾਬਕਾ ਪ੍ਰਧਾਨ ਮੰਤਰੀ ਦੇ ਸੈਂਕੜੇ ਸਮਰਥਕਾਂ ਨੇ ਆਪਣੇ ਨੇਤਾ ਨੂੰ ਸਪੋਰਟ ਕਰਦੇ ਹੋਏ ਖੂਬ ਹੰਗਾਮਾ ਕੀਤਾ।
ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਖਾਨ ਨੇ ਲਾਹੌਰ ਦੇ ਜਮਾਂ ਪਾਰਕ ਸਥਿਤ ਆਪਣੀ ਰਿਹਾਇਸ਼ ਨਾਲ ਇਸਲਾਮਾਬਾਦ ਦੀ ਯਾਤਰਾ ਕੀਤੀ ਤੇ ਇਥੇ ਸੰਘੀ ਰਾਜਧਾਨੀ ਵਿਚ ਤਿੰਨ ਮਾਮਲਿਆਂ ਵਿਚ ਪੇਸ਼ ਹੋਏ।ਵਧੀਕ ਸੈਸ਼ਨ ਜੱਜ ਜ਼ਫਰ ਇਕਬਾਲ ਨੇ ਤੋਸ਼ਾਖਾਨਾ ਮਾਮਲੇ ‘ਚ 70 ਸਾਲਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਖਾਨ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਤੇ ਅਦਾਲਤ ਦੇ ਸਾਹਮਣੇ ਪੇਸ਼ ਨਾ ਹੋਣ ‘ਤੇ ਸੁਣਵਾਈ 7 ਮਾਰਚ ਤੱਕ ਲਈ ਮੁਲਤਵੀ ਕਰ ਦਿੱਤੀ।
ਇਮਰਾਨ ਖਾਨ ਤੋਹਫੇ ਖਰੀਦਣ ਲਈ ਵਿਵਾਦਾਂ ਵਿਚ ਰਹੇ ਹਨ ਜਿਸ ਵਿਚ ਇਕ ਮਹਿੰਗੀ ਗ੍ਰੈਫ ਕਲਾਈ ਘੜੀ ਵੀ ਸ਼ਾਮਲ ਹੈ ਜਿਸ ਨੂੰ ਉਨ੍ਹਾਂ ਨੇ ਤੋਸ਼ਖਾਨਾ ਨਾਂ ਦੀ ਰਾਜ ਡਿਪਾਜਿਟਰੀ ਤੋਂ ਰਿਆਇਤੀ ਕੀਮਤ ‘ਤੇ ਪ੍ਰਧਾਨ ਮੰਤਰੀ ਤੋਂ ਹਾਸਲ ਕੀਤੀ ਸੀ ਤੇ ਉਸ ਨੂੰ ਫਾਇਦੇ ਲਈ ਵੇਚ ਦਿੱਤਾ ਸੀ। ਜਸਟਿਸ ਰਜਾ ਜਾਵੇਦ ਨੇ ਖੂਨ ਨੂੰ 9 ਮਾਰਚ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ। ਇਸਲਾਮਬਾਦ ਪੁਲਿਸ ਨੇ ਤੋਸ਼ਾਖਾਨਾ ਮਾਮਲੇ ਦੇ ਜਵਾਬ ਵਿਚ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਖਾਨ ਤੇ ਪੀਟੀਆਈ ਦੇ ਸੀਨੀਅਰ ਨੇਤਾਵਾਂ ਖਿਲਾਫ ਅੱਤਵਾਦ ਦਾ ਮਾਮਲਾ ਦਰਜ ਕੀਤਾ ਸੀ।
ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਨੇ ਪਿਛਲੇ ਸਾਲ ਅਕਤੂਬਰ ‘ਚ ਇਸਲਾਮਾਬਾਦ ਦੀ ਬੈਂਕਿੰਗ ਅਦਾਲਤ ‘ਚ ਖਾਨ ਅਤੇ ਹੋਰ ਪੀਟੀਆਈ ਨੇਤਾਵਾਂ ‘ਤੇ ਕਥਿਤ ਤੌਰ ‘ਤੇ ਪਾਬੰਦੀਸ਼ੁਦਾ ਫੰਡ ਪ੍ਰਾਪਤ ਕਰਨ ਦਾ ਮਾਮਲਾ ਦਰਜ ਕੀਤਾ ਸੀ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪਿਛਲੇ ਸਾਲ ਪਾਰਟੀ ਨੂੰ ਇਹ ਲੁਕਾਉਣ ਦਾ ਦੋਸ਼ੀ ਪਾਇਆ ਸੀ ਕਿ ਉਸ ਨੂੰ ਪੈਸਾ ਮਿਲਿਆ ਸੀ ਤੇ ਖਾਨ ਨੂੰ ਅਯੋਗ ਵੀ ਠਹਿਰਾਇਆ ਸੀ।
ਇਹ ਵੀ ਪੜ੍ਹੋ : ਭਾਰਤੀ ਟੀਮ ਨੂੰ ਟੀ-20 ਮਹਿਲਾ ਵਰਲਡ ਕੱਪ 2024 ‘ਚ ਮਿਲੀ ਐਂਟਰੀ, ਸ਼੍ਰੀਲੰਕਾ ਤੇ ਆਇਰਲੈਂਡ ਨਹੀਂ ਬਣਾ ਸਕੇ ਜਗ੍ਹਾ
ਇਮਰਾਨ ਖਾਨ ਨੂੰ ਅਪਰੈਲ ਵਿੱਚ ਆਪਣੀ ਲੀਡਰਸ਼ਿਪ ਵਿੱਚ ਅਵਿਸ਼ਵਾਸ ਦਾ ਵੋਟ ਗੁਆਉਣ ਤੋਂ ਬਾਅਦ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਇਹ ਘਟਨਾ ਅਮਰੀਕਾ ਦੁਆਰਾ ਰੂਸ, ਚੀਨ ਅਤੇ ਅਫਗਾਨਿਸਤਾਨ ਬਾਰੇ ਉਨ੍ਹਾਂ ਦੀ ਆਜ਼ਾਦ ਵਿਦੇਸ਼ ਨੀਤੀ ਦੇ ਫੈਸਲਿਆਂ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਸੀ। ਦੱਸ ਦੇਈਏ ਕਿ ਸਾਲ 2018 ‘ਚ ਸੱਤਾ ‘ਚ ਆਏ ਪੀਟੀਆਈ ਮੁਖੀ ਸੰਸਦ ‘ਚ ਬੇਭਰੋਸਗੀ ਮਤੇ ਰਾਹੀਂ ਬੇਦਖਲ ਕੀਤੇ ਜਾਣ ਵਾਲੇ ਇਕਲੌਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਹਨ।
ਵੀਡੀਓ ਲਈ ਕਲਿੱਕ ਕਰੋ -: