ਡੇਰਾ ਸੱਚਾ ਸੌਦਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਖਿਲਾਫ ਦਾਇਰ ਪਟੀਸ਼ਨ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਕੋਰਟ ਵਿਚ ਆਪਣਾ ਜਵਾਬ ਦਾਇਰ ਕੀਤਾ ਹੈ। ਸਰਕਾਰ ਨੇ ਰਾਮ ਰਹੀਮ ਦਾ ਪੱਖ ਲੈਂਦੇ ਹੋਏ ਕਿਹਾ ਕਿ ਨਾ ਉਹ ਹਾਰਡਕੋਰ ਕ੍ਰਿਮੀਨਲ ਹੈ ਤੇ ਨਾ ਹੀ ਕੋਈ ਸੀਰੀਅਲ ਕੀਲਰ ਹੈ। ਹਰਿਆਣਾ ਸਰਕਾਰ ਨੇ ਕਿਹਾ ਕਿ ਰਾਮ ਰਹੀਮ ਨੂੰ ਆਪਣੇ ਕੀਤੇ ‘ਤੇ ਪਛਤਾਵਾ ਹੈ। ਉਸ ਨੂੰ ਆਈਪੀਸੀ ਦੀ ਧਾਰਾ 302 ਨਾਲ 120 ਬੀ ਜੋੜਦੇ ਹੋਏ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸਰਕਾਰ ਨੇ ਰੋਹਤਕ ਦੇ ਜੇਲ੍ਹ ਸੁਪਰੀਡੈਂਟ ਰਾਹੀਂ ਜਵਾਬ ਦਾਇਰ ਕੀਤਾ। ਸਰਕਾਰ ਨੇ ਕਿਹਾ ਕਿ ਪਿਛਲੇ ਹੁਕਮਾਂ ਮੁਤਾਬਕ ਹੀ ਉਸ ਨੂੰ ਪੈਰੋਲ ਦਿੱਤੀ ਗਈ।
ਸਰਕਾਰ ਨੇ ਕਿਹਾ ਕਿ ਪਹਿਲਾਂ ਵੀ ਰਾਮ ਰਹੀਮ ਨੂੰ ਤਿੰਨ ਵਾਰ ਪੈਰੋਲ ਦਿੱਤੀ ਗਈ ਸੀ ਤੇ ਉਸ ਨੇ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਕੀਤੀ। ਇਸ ਤੋਂ ਇਲਾਵਾ 1000 ਹੋਰ ਕੈਦੀਆੰ ਨੂੰ ਵੀ ਪੈਰੋਲ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਅਧਿਕਾਰ ਹੈ ਕਿ ਉਹ ਸਮਾਜ ਵਿਚ ਫਿਰ ਤੋਂ ਆ ਕੇ ਚੰਗੀ ਉਦਾਹਰਣ ਪੇਸ਼ ਕਰੇ। ਜੋ ਲੋਕ ਜੇਲ੍ਹ ਤੋਂ ਛੁਟਦੇ ਹਨ ਤੇ ਫਿਰ ਉਨ੍ਹਾਂ ਨੂੰ ਸਮਾਜ ਦਾ ਸਮਰਥਨ ਨਹੀਂ ਮਿਲਦਾ ਤੇ ਉਹ ਫਿਰ ਤੋਂ ਅਪਰਾਧੀ ਬਣ ਸਕਦੇ ਹਨ। ਇਸ ਲਈ ਕੈਦੀਆਂ ਨੂੰ ਸਮਾਜ ਨਾਲ ਤਾਲਮੇਲ ਬਣਾਏ ਰੱਖਣ ਦਾ ਮੌਕਾ ਦੇਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਸ਼ੁਰੂ ਕਰੇਗੀ ‘ਸਰਕਾਰ ਤੁਹਾਡੇ ਦੁਆਰ’ ਸਕੀਮ, ਲੋਕਾਂ ਨੂੰ ਮਿਲਣਗੀਆਂ 40 ਸੇਵਾਵਾਂ
ਦੱਸ ਦੇਈਏ ਕਿ ਰਾਮ ਰਹੀਮ ਦੀ ਪੈਰੋਲ ਖਿਲਾਫ SGPC ਨੇ ਪਟੀਸ਼ਿ ਦਾਇਰ ਕੀਤੀ ਹੈ। ਡੇਰਾ ਮੁਖੀ ਕਤਲ ਤੇ ਜਬਰ-ਜਨਾਹ ਵਰਗੇ ਮਾਮਲਿਆਂ ਵਿਚ ਸਜ਼ਾ ਕੱਟ ਰਿਹਾ ਹੈ। ਪੰਜਾਬ ਵਿਚ ਵੀ ਉਸ ਖਿਲਾਫ ਕਈ ਮਾਮਲੇ ਦਰਜ ਹਨ। ਉਸ ਦੇ ਸਮਰਥਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਹੈ ਜਿਸ ‘ਤੇ ਸਿੱਖਾਂ ਤੇ ਉਸ ਦੇ ਸਮਰਥਕਾਂ ਵਿਚ ਕਈ ਵਾਰ ਵਿਵਾਦ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: