ਵੂਮੈਨਸ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਦਾ ਆਗਾਜ਼ 4 ਮਾਰਚ ਨੂੰ ਗੁਜਰਾਤ ਜਾਇੰਟਸ ਤ ਮੁੰਬਈ ਇੰਡੀਅਨਸ ਵਿਚ ਮੁਕਾਬਲੇ ਨਾਲ ਹੋਵੇਗਾ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਸ ਮਹਿਲਾ ਟੀਮ ਨੇ ਵੀ ਆਪਣੀ ਟੀਮ ਲਈ ਕਪਤਾਨ ਦੇ ਨਾਂ ਦਾ ਐਲਾਨ ਕਰਨ ਦੇ ਨਾਲ ਹਰਮਨਪ੍ਰੀਤ ਕੌਰ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਹੈ। ਬੋਲੀ ਦੌਰਾਨ ਮੁੰਬਈ ਇੰਡੀਅਨਸ ਫ੍ਰੈਂਚਾਈਜੀ ਨੇ ਹਰਮਨਪ੍ਰੀਤ ਕੌਰ ਨੂੰ ਆਪਣੀ ਟੀਮ ਵਿਚ ਸਾਮ ਕਰਨ ਲਈ ਕਰੋੜ 80 ਲੱਖ ਰੁਪਏ ਖਰਚ ਕਰ ਦਿੱਤੇ ਸਨ।
ਹਰਮਨਪ੍ਰੀਤ ਕੌਰ ਦਾ ਟੀ-20 ਫਾਰਮੈਟ ਵਿਚ ਰਿਕਾਰਡ ਦੇਖਿਆ ਜਾਵੇ ਤਾਂ ਉਹ ਮੌਜੂਦਾ ਸਮੇਂ ਵਿਚ ਭਾਰਤੀ ਮਹਿਲਾ ਟੀਮ ਦੀ ਕਪਤਾਨ ਹੋਣ ਦੇ ਨਾਲ ਬੇਹੱਦ ਹੀ ਅਹਿਮ ਖਿਡਾਰੀ ਵੀ ਹੈ। ਹੁਣੇ ਜਿਹੇ ਖਤਮ ਹੋਏ ਮਹਿਲਾ ਟੀ-20 ਵਰਲਡ ਕੱਪ ਦੌਰਾਨ ਹਰਮਨਪ੍ਰੀਤ ਕੌਰ ਨੇ ਆਪਣਾ 150ਵਾਂ ਕੌਮਾਂਤਰੀ ਮੁਕਾਬਲਾ ਖੇਡਿਆ ਸੀ ਜਿਸ ਦੇ ਬਾਅਦ ਉਹ ਇਸ ਮੁਕਾਮ ‘ਤੇ ਪਹੁੰਚਣ ਵਾਲੀ ਪੁਰਸ਼ ਤੇ ਮਹਿਲਾ ਕ੍ਰਿਕਟ ਵਿਚ ਪਹਿਲੀ ਖਿਡਾਰੀ ਵੀ ਬਣ ਗਈ ਸੀ।
ਹਰਮਨਪ੍ਰੀਤ ਕੌਰ ਨੂੰ ਕਪਤਾਨ ਬਣਾਏ ਜਾਣ ਦੇ ਮੌਕੇ ‘ਤੇ ਇਸ ਫ੍ਰੈਂਚਾਈਜੀ ਦੀ ਮਾਲਕ ਨੀਤੀ ਅੰਬਾਨੀ ਨੇ ਕਿਹਾ ਕਿ ਸਾਨੂੰ ਹਰਮਨਪ੍ਰੀਤ ਕੌਰ ਨੂੰ ਮੁੰਬਈ ਇੰਡੀਅਨਸ ਟੀਮ ਦਾ ਕਪਤਾਨ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਡੀ ਟੀਮ ਵੀ ਮੈਦਾਨ ‘ਤੇ ਬੇਹਤਰ ਖੇਡ ਦਿਖਾਉਣ ਵਿਚ ਸਮਰੱਥ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਸ਼ੁਰੂ ਕਰੇਗੀ ‘ਸਰਕਾਰ ਤੁਹਾਡੇ ਦੁਆਰ’ ਸਕੀਮ, ਲੋਕਾਂ ਨੂੰ ਮਿਲਣਗੀਆਂ 40 ਸੇਵਾਵਾਂ
ਮੁੰਬਈ ਇੰਡੀਆ ਮਹਿਲਾ ਟੀਮ ਨੂੰ ਆਪਣਾ ਪਹਿਲਾ ਮੁਕਾਬਲਾ ਗੁਜਰਾਤ ਜੁਆਇੰਟਸ ਖਿਲਾਫ 4 ਮਾਰਚ ਨੂੰ ਮੁੰਬਈ ਦੇ ਹੀ ਡੀਵਾਈ ਪਾਟਿਲ ਸਪੋਰਟਸ ਸਟੇਡੀਅਮ ਵਿਚ ਖੇਡਣਾ ਹੈ। ਇਸ ਦੇ ਬਾਅਦ ਟੀਮ ਸੀਜ਼ਨ ਵਿਚ ਆਪਣਾ ਦੂਜਾ ਮੁਕਾਬਲਾ 6 ਮਾਰਚ ਨੂੰ ਅਰਸੀਬੀ ਮਹਿਲਾ ਟੀਮ ਖਿਲਾਫ ਖੇਡਣ ਉਤਰੇਗੀ ਜਿਸ ਦੀ ਕਪਤਾਨੀ ਸਮ੍ਰਿਤੀ ਮੰਧਾਨਾ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: