ਮਹਿਲਾ ਪ੍ਰੀਮੀਅਰ ਲੀਗ ਦਾ ਆਗਾਜ਼ ਹੋ ਗਿਆ ਹੈ ਤੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਸ ਨੇ ਗੁਜਰਾਤ ਜਾਇੰਟਸ ਨੂੰ ਮਾਤ ਦੇ ਕੇ ਟੂਰਨਾਮੈਂਟ ਦੀ ਬੇਹਤਰੀਨ ਸ਼ੁਰੂਆਤ ਕੀਤੀ ਪਰ ਸੀਜ਼ਨ ਦੀ ਸ਼ੁਰੂਆਤ ਹੀ ਇਕ ਵਿਵਾਦ ਨਾਲ ਹੋਈ ਹੈ ਜਿਸ ਨੂੰ ਲੈ ਕੇ ਗੁਜਰਾਤ ਜਾਇੰਟਸ ਨੇ ਬਿਆਨ ਵੀ ਜਾਰੀ ਕੀਤਾ ਹੈ।
ਵੈਸਟਇੰਡੀਜ਼ਦੀ ਖਿਡਾਰੀ ਡਿਏਂਡ੍ਰਾ ਮਹਿਲਾ ਪ੍ਰੀਮੀਅਰ ਲੀਗ ਦਾ ਹਿੱਸਾ ਨਹੀਂ ਬਣ ਸਕੀ। ਉੁਨ੍ਹਾਂ ਨੂੰ ਗੁਜਰਾਤ ਜਾਇੰਟਸ ਨੇ 60 ਲੱਖ ਰੁਪਏ ਵਿਚ ਖਰੀਦੀਆ ਸੀ ਪਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਟੀਮ ਨੇ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਨੂੰ ਆਪਣਾ ਨਾਂ ਸ਼ਾਮਲ ਕੀਤਾ। ਗੁਜਰਾਤ ਜਾਇੰਟਸ ਨੇ ਬਿਆਨ ਦਿੱਤਾ ਕਿ ਡਿਏਂਡ੍ਰਾ ਡਾਟਿਨ ਫਿਟ ਨਹੀਂ ਹੈ ਤੇ ਉਹ ਟੂਰਨਾਮੈਂਟ ਨਹੀਂ ਖੇਡ ਸਕਦੀ ਹੈ।
ਹਾਲਾਂਕਿ ਟੀਮ ਦੇ ਦਾਅਵੇ ‘ਤੇ ਡਿਏਂਡ੍ਰਾ ਡਾਟਿਨ ਨੇ ਸਵਾਲ ਖੜ੍ਹੇ ਕੀਤੇ ਤੇ ਕਿਹਾ ਕਿ ਉਹ ਪੂਰੀ ਤਰ੍ਹਾਂ ਫਿਟ ਹੈ, ਕਿਸੇ ‘ਤੇ ਵੀ ਵਿਸ਼ਵਾਸ ਨਾ ਕੀਤਾ ਜਾਵੇ ਕਿ ਉਨ੍ਹਾਂ ਬਾਰੇ ਕੀ ਕਿਹਾ ਜਾ ਰਿਹਾ ਹੈ। ਡਿਏਂਡ੍ਰਾ ਨੇ ਟਵੀਟ ਕਰਕੇ ਲਿਖਿਆ ਮੇਰੇ ਕੋਲ ਜੋ ਮੈਸੇਜ ਆ ਰਹੇ ਹਨ ਉਨ੍ਹਾਂ ਲਈ ਮੈਂ ਸ਼ੁਕਰੀਆ ਕਰਦੀ ਹਾਂ ਪਰ ਸੱਚ ਕੁਝ ਹੋਰ ਹੈ।
ਇਹ ਵੀ ਪੜ੍ਹੋ : ਗੋਇੰਦਵਾਲ ਜੇਲ੍ਹ ਮਾਮਲੇ ‘ਤੇ ਮਾਨ ਸਰਕਾਰ ਦੀ ਕਾਰਵਾਈ, ਜੇਲ੍ਹ ਸੁਪਰਡੈਂਟ ਸਣੇ 7 ਅਧਿਕਾਰੀ ਸਸਪੈਂਡ, 5 ਗ੍ਰਿਫਤਾਰ
ਹੁਣ ਗੁਜਰਾਤ ਜਾਇੰਟਸ ਨੇ ਬਿਆਨ ਜਾਰੀ ਕੀਤਾ ਹੈ ਤੇ ਉਨ੍ਹਾਂ ਕਿਹਾ ਕਿ ਡਿਏਂਡ੍ਰਾ ਡਾਟਿਨ ਇਕ ਬੇਹਤਰੀਨ ਪਲੇਅਰ ਹੈ ਤੇ ਟੀਮ ਲਈ ਕਾਫੀ ਅਹਿਮ ਸੀ ਪਰ ਤੈਅ ਸਮੇਂ ਤੋਂ ਪਹਿਲਾਂ ਸਾਨੂੰ ਮੈਡੀਕਲ ਕਲੀਅਰੈਂਸ ਨਹੀਂ ਮਿਲਿਆ ਸੀ ਜੋ WPL ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਲਈ ਜ਼ਰੂਹੀ ਹੈ। ਸਾਨੂੰ ਉਮੀਦ ਹੈ ਕਿ ਉਹ ਆਉਣ ਵਾਲੇ ਸੀਜਨ ਵਿਚ ਸਾਡੇ ਨਾਲ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: