ਮੋਬਾਈਲ ਫੋਨ ਨੇ ਮਨੁੱਖੀ ਜੀਵਨ ਵਿਚ ਇਸ ਕਦਰ ਆਪਣੀ ਜਗ੍ਹਾ ਬਣਾ ਲਈ ਹੈ ਕਿ ਲੋਕਾਂ ਕੋਲ ਆਪਣਿਆਂ ਲਈ ਸਮਾਂ ਨਹੀਂ ਹੈ। ਮੋਬਾਈਲ ਤੋਂ ਵੱਧ ਅਹਿਮੀਅਤ ਦੇਣਾ ਹੁਣ ਰਿਸ਼ਤਿਆਂ ਲਈ ਖਤਰਾ ਬਣ ਚੁੱਕਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਆਪਣੀ ਜ਼ਿੱਦ ‘ਤੇ ਅੜੀ ਮਹਿਲਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਹ ਫੋਨ ਕਿਸੇ ਕੀਮਤ ‘ਤੇ ਨਹੀਂ ਛੱਡ ਸਕਦੀ ਭਾਵੇਂ ਇਸ ਲਈ ਉਸ ਨੂੰ ਆਪਣਾ ਪਤੀ ਨੂੰ ਕਿਉਂ ਨਾ ਛੱਡਣਾ ਪਵੇ।
ਤਾਜ਼ਾ ਮਾਮਲੇ ਵਿਚ ਸਮਾਰਟਫੋਨ ਪਤੀ-ਪਤਨੀ ਵਿਚ ਤਕਰਾਰ ਦਾ ਅਹਿਮ ਮੁੱਦਾ ਬਣ ਗਿਆ ਹੈ। ਮਾਮਲਾ ਗਾਜ਼ੀਆਬਾਦ ਦੇ ਲੋਨੀ ਇਲਾਕੇ ਦਾ ਹੈ। ਜਿਥੇ ਮੋਬਾਈਲ ਪ੍ਰੇਮੀ ਪਤਨੀ ਦੇ ਫੋਨ ਤੋਂ ਵਧ ਲਗਾਅ ਦੇਖ ਨਾਰਾਜ਼ ਪਤੀ ਨੂੰ ਉਸ ਨੇ ਦੋ-ਟੁਕ ਜਵਾਬ ਦਿੱਤਾ। ਪਤਨੀ ਨੇ ਕਿਹਾ ਕਿ ਪਤੀ ਭਾਵੇਂ ਛੁੱਟ ਜਾਵੇ ਪਰ ਸਮਾਰਟਫੋਨ ਦਾ ਸਾਥ ਕਦੇ ਨਹੀਂ ਛੱਡੇਗੀ। ਸਥਿਤੀ ਇਹ ਹੋਈ ਕਿ ਮਾਮਲਾ ਪਰਿਵਾਰ ਪਰਮਾਰਸ਼ ਕੇਂਦਰ ਪਹੁੰਚ ਚੁੱਕਾ ਹੈ।
ਪਤੀ ਦੀ ਸ਼ਿਕਾਇਤ ਮੁਤਾਬਕ ਪਤਨੀ ਦਿਨ ਭਰ ਮੋਬਾਈਲ ਫੋਨ ‘ਤੇ ਲੱਗੀ ਰਹਿੰਦੀ ਹੈ। ਘਰ ਦੀ ਛੋਟੀ ਜਿਹੀ ਗੱਲ ਨੂੰ ਲੈ ਕੇ ਉਹ ਭੈਣ ਤੇ ਜੀਜੇ ਨੂੰ ਫੋਨ ਕਰਕੇ ਭੈਣ ਨਾਲ ਮਿਲ ਕੇ ਪਤੀ ਦੀ ਬੁਰਾਈ ਕਰਕੇ ਭਲਾ-ਬੁਰਾ ਸੁਣਾਉਂਦੀ ਹੈ। ਇੰਨਾ ਹੀ ਨਹੀਂ ਦੂਜੇ ਪਾਸੇ ਮੌਜੂਦ ਪਤਨੀ ਦੀ ਭੈਣ ਵੀ ਉਸ ਨੂੰ ਖੂਬ ਖੋਰੀ-ਖੋਟੀ ਸੁਣਾਉਂਦੀ ਹੈ ਜਿਸ ‘ਤੇ ਪਤਨੀ ਬਿਲਕੁਲ ਵੀ ਵਿਰੋਧ ਨਹੀਂ ਕਰਦੀ। ਪਤਨੀ ਦੇ ਫੋਨ ਪ੍ਰੇਮ ਤੋਂ ਪਤੀ ਨੇ ਪਤਨੀ ਨੂੰ ਕੀਪੈਡ ਵਾਲਾ ਫੋਨ ਦੇਣ ਦੀ ਗੱਲ ਕਹਿ ਦਿੱਤੀ ਤਾਂ ਉਹ ਪਤਨੀ ਦੇ ਨਿਸ਼ਾਨੇ ‘ਤੇ ਆ ਗਿਆ ਤੇ ਉਹ ਨਾਰਾਜ਼ ਹੋ ਕੇ ਪੇਕੇ ਚਲੀ ਗਈ। ਨਤੀਜਾ ਇਹ ਹੋਇਆ ਕਿ ਪਤੀ ਪਤਨੀ ਵਿਚ ਮੋਬਾਈਲ ਤੋਂ ਸ਼ੁਰੂ ਹੋਈ ਤਕਰਾਰ ਪਰਿਵਾਰ ਪਰਾਮਰਸ਼ ਕੇਂਦਰ ਜਾ ਪਹੁੰਚਿਆ।
ਵੀਡੀਓ ਲਈ ਕਲਿੱਕ ਕਰੋ -: