ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ ਨਾਲ ਮਿਲਦੀ-ਜੁਲਦੀ ਫਰਜ਼ੀ ਵੈੱਬਸਾਈਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਐੱਸਈਬੀ ਨੂੰ ਸ਼ੱਕ ਹੈ ਕਿ ਅਜਿਹਾ ਕਰਕੇ ਸ਼ਰਾਰਤੀ ਤੱਤ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਸਕਦੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਮਾਮਲੇ ਵਿਚ ਪੀਐੱਸਈਬੀ ਨੇ ਜਿਥੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਦੂਜੇ ਪਾਸੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਹਦਾਇਤ ਦਿੱਤੀ ਹੈ ਕਿ ਫਰਜ਼ੀ ਵੈੱਬਸਾਈਟ ਤੋਂ ਕੋਈ ਚੀਜ਼ ਡਾਊਨਲੋਡ ਕਰਨ ਤੋਂ ਬਚੋ। ਉਕਤ ਵੈੱਬਸਾਈਟ ਨਾਲ ਫੀਸਾਂ ਦੀ ਆਨਲਾਈਨ ਅਦਾਇਗੀ ਜਾਂ ਕੋਈ ਜਾਣਕਾਰੀ ਨਾ ਲਓ। ਵਰਨਾ ਉਨ੍ਹਾਂ ਦਾ ਨਿੱਜੀ ਨੁਕਸਾਨ ਹੋ ਸਕਦਾ ਹੈ। ਅਜਿਹੇ ਵਿਚ ਧੋਖਾ ਹੋਣ ‘ਤੇ ਪੀਐੱਸਈਬੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।
PSEB ਵੱਲੋਂ ਚਾਰ ਕਲਾਸਾਂ ਦੀਆਂ ਪ੍ਰੀਖਿਆਵਾਂ ਨਾਲ ਜੁੜਿਆ ਸਾਰਾ ਕੰਮ ਆਨਲਾਈਨ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ ਕਲਾਸ 5ਵੀਂ, 8ਵੀਂ, 10ਵੀਂ ਤੇ 12ਵੀਂ ਸ਼ਾਮਲ ਹਨ। ਪੀਐੱਸਈਬੀ ਵੱਲੋਂ ਪ੍ਰੀਖਿਆਵਾਂ ਨਾਲ ਜੁੜਿਆ ਸਾਰਾ ਕੰਮ ਆਨਲਾਈਨ ਕੀਤਾ ਜਾਂਦਾ ਹੈ। ਅਜਿਹੇ ਵਿਚ ਵਿਦਿਆਰਥੀਆਂ ਦਾ ਬੋਰਡ ਦੀ ਵੈੱਬਸਾਈਟ ਦੇਖਣਾ ਲੱਗਾ ਰਹਿੰਦਾ ਹੈ ਪਰ ਇਸੇ ਚੀਜ਼ ਦਾ ਫਾਇਦਾ ਹੁਣ ਸ਼ਰਾਰਤੀ ਤੱਤ ਉਠਾ ਰਹੇ ਹਨ।
ਉਨ੍ਹਾਂ ਨੇ ਪੀਐੱਸਈਬੀ ਦੀ ਵੈੱਬਸਾਈਟ ਨਾਲ ਮਿਲਦੀ-ਜੁਲਦੀ ਵੈੱਬਸਾਈਟ ਬਣਾ ਦਿੱਤੀ ਜੋ ਕਿ ਦੇਖਣ ਵਿਚ ਪੂਰੀ ਤਰ੍ਹਾਂ ਤੋਂ ਅਸਲੀ ਵੈੱਬਸਾਈਟ ਦੀ ਤਰਫ ਦਿਖਦੀ ਹੈ ਪਰ ਅਸਲ ਵਿਚ ਅਜਿਹਾ ਕੁਝ ਵੀ ਨਹੀਂ ਹੈ। ਹੁਣ ਤੱਕ ਬੋਰਡ ਦੇ ਧਿਆਨ ਵਿਚ ਦੋ ਵੈੱਬਸਾਈਟ ਆਈਆਂ ਹਨ। ਇਕ ਦਾ ਤਾਂ ਲਾਗਇਨ ਆਈਡੀ ਬੋਰਡ ਦੀ ਵੈੱਬਸਾਈਟ ਦੀ ਤਰ੍ਹਾਂ ਹੈ ਜਦੋਂ ਕਿ ਦੂਜੇ ਰਿਜ਼ਲਟ ਦੇ ਸਮੇਂ ਦਿੱਤੇ ਜਾਣ ਵਾਲੇ ਲਿੰਕ ਦੀ ਤਰ੍ਹਾਂ ਦਿਖਦੀ ਹੈ। ਪੀਐੱਸਈਬੀ ਦੇ ਉਪ-ਸਕੱਤਰ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ। ਵਿਦਿਆਰਥੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਪੀਐੱਸਈਬੀ ਦੀ ਅਸਲੀ ਵੈੱਬਸਾਈਟ www.pseb.ac.in ‘ਤੇ ਲਾਗਇਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਲੀਬੀਆ ‘ਚ ਫਸੇ 12 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ, ਸਾਰਿਆਂ ਦੀ ਹੋਈ ਵਤਨ ਵਾਪਸੀ
ਵਿਦਿਆਰਥੀਆਂ ਨੂੰ ਆਨਲਾਈਨ ਕੰਮ ਵਿਚ ਕੋਈ ਦਿੱਕਤ ਨਾ ਆਵੇ। ਇਸ ਚੀਜ਼ ਨੂੰ ਧਿਆਨ ਵਿਚ ਰੱਖ ਕੇ ਪੀਐੱਸਈਬੀ ਵੱਲੋਂ ਆਪਣੀ ਲੈਬ ਬਣਾਈ ਗਈ ਹੈ। ਇਥੇ ਲਗਭਗ 25 ਤੋਂ ਵਧ ਮੁਲਾਜ਼ਮ ਤਾਇਨਾਤ ਕੀਤੇ ਹਨ ਜੋ ਕਿ ਹਰ ਚੀਜ ‘ਤੇ ਨਜ਼ਰ ਰੱਖਦੇ ਹਨ। ਨਾਲ ਹੀ ਕੁਝ ਵੀ ਨਵੀਂ ਚੀਜ਼ ਸਾਹਮਣੇ ਆਉਂਦੀ ਹੈ ਤਾਂ ਉਸ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਲੈਬ ਵਿਚ ਹੀ ਪ੍ਰੀਖਿਆਵਾਂ ਦੇ ਸਾਲਾਨਾ ਰਿਜ਼ਲਟ ਤੋਂ ਲੈ ਕੇ ਹੋਰ ਕੰਮ ਨੂੰ ਆਖਰੀ ਰੂਪ ਦਿੱਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: