ਹਿਮਾਚਲ ਦੀ ਰਾਜਧਾਨੀ ਸ਼ਿਮਲਾ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ ‘ਤੇ ਇਕ ਇਨੋਵਾ ਕਾਰ ਨੇ ਲਗਭਗ 10 ਲੋਕਾਂ ਨੂੰ ਦਰੜ ਦਿੱਤਾ। ਹਾਦਸੇ ਵਿਚ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਕਈ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੋਲਨ ਦੇ ਹਸਪਤਾਲ ਭਰਤੀ ਕਰਾਇਆ ਗਿਆ ਹੈ ਜਿਥੇਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਧਰਮਪੁਰ ਕੋਲ ਸੁੱਕੀ ਜੋਹੜੀ ਪਿੰਡ ਕੋਲ ਹੋਇਆ।
ਹਿਮਾਚਲ ਪੁਲਿਸ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ ਹੈ ਤੇ ਇਨੋਵਾ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮਰਨ ਵਾਲੇ ਲੋਕਾਂ ਵਿਚ ਜ਼ਿਆਦਾਤਰ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕ ਹਨ। ਸਵੇਰੇ ਇਹ ਲੋਕ ਮਜ਼ਦੂਰੀ ‘ਤੇ ਜਾਣ ਲਈ ਪੈਦਲ ਸੜਕ ਤੋਂ ਲੰਘ ਰਹੇ ਸਨ ਉਦੋਂ ਇਕ ਇਨੋਵਾ ਕਾਰ ਤੇਜ਼ ਰਫਤਾਰ ਨਾਲ ਆਈ ਤੇ ਇਨ੍ਹਾਂ ਲੋਕਾਂ ਨੂੰ ਕੁਚਲ ਕੇ ਅੱਗੇ ਨਿਕਲ ਗਈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਵੱਡੀ ਵਾਰਦਾਤ! ਮੇਲਾ ਦੇਖਣ ਗਏ 19 ਸਾਲਾ ਨੌਜਵਾਨ ਦਾ ਕਿਰਚਾਂ ਮਾਰ ਬੇਰਹਿਮੀ ਨਾਲ ਕਤਲ
ਸਥਾਨਕ ਮੀਡੀਆ ਮੁਤਾਬਕ ਇਨੋਵਾ ਕਾਰ ਇਕ ਟੈਕਸੀ ਸੀ, ਜੋ ਸੋਲਨ ਤੋਂ ਪ੍ਰਵਾਣੂ ਵੱਲ ਜਾ ਰਹੀ ਸੀ। ਹਾਦਸੇ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਐਂਬੂਲੈਂਸ ਨੂੰ ਕਾਲ ਕੀਤਾ ਤੇ ਜ਼ਖਮੀਆਂ ਦੇ ਹਸਪਤਾਲ ਵਿਚ ਭਰਤੀ ਕਰਾਇਆ। ਇਨੋਵਾ ਕਾਰ ਨੂੰ ਕੁਝ ਦੂਰੀ ‘ਤੇ ਰੋਕ ਲਿਆ ਗਿਆ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਨੋਵਾ ਕਾਰ ਦਾ ਡਰਾਈਵਰ ਨਸ਼ੇ ਵਿਚ ਸੀ ਜਾਂ ਕਾਰ ਦੇ ਬ੍ਰੇਕ ਫੇਲ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: