ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਕੇਂਦਰ ਦੀਆਂ ਖੁਫੀਆ ਏਜੰਸੀਆਂ ਨੇ ਜੋ ਰਿਪੋਰਟ ਸੌਂਪੀ ਹੈ, ਉਸ ਵਿਚ ਕਈ ਹੈਰਾਨਜਨਕ ਖੁਲਾਸੇ ਹੋਏ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅਜਨਾਲਾ ਵਰਗੀ ਘਟਨਾ ਨੂੰ ਅੰਜਾਮ ਦੇਣ ਵਿਚ ਕਈ ਦੇਸ਼ ਵਿਰੋਧੀ ਤਾਕਤਾਂ ਪੂਰੀ ਤਰ੍ਹਾਂ ਤੋਂ ਸਰਗਰਮ ਸਨ। ਉੁਨ੍ਹਾਂ ਦਾ ਮਕਸਦ ਹਾਲਾਤ ਵਿਗੜਨ ‘ਤੇ ਸੂਬੇ ਵਿਚ ਵੱਡੇ ਪੈਮਾਨੇ ‘ਤੇ ਦੰਗੇ ਫੈਲਾਉਣਾ ਸੀ।
ਸ਼ਰਾਰਤੀ ਤੱਤਾਂ ਦੇ ਇਨ੍ਹਾਂ ਖਤਰਨਾਕ ਸੂਬਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰੀ ਵੀ ਵਿਆਪ ਪੱਧਰ ‘ਤੇ ਜਵਾਬੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਹਰ ਜ਼ਿਲ੍ਹੇ ਤੋਂ ਖਾਲਿਸਤਾਨੀ ਸਮਰਥਕਾਂ ਦੀ ਸੂਚੀ ਬਣਾਈ ਗਈ ਹੈ। ਇਸ ਦੇ ਨਾਲ ਪੂਰੇ ਸੂਬੇ ਵਿਚ ਖਾਲਿਸਤਾਨੀ ਨੇਤਾ ਅੰਮ੍ਰਿਤਪਾਲ ਸਿੰਘ ਦੀ ਖਾਲਸਾ ਯਾਤਰਾ ਵਿਚ ਜਿਹੜੇ-ਜਿਹੜੇ ਲੋਕਾਂ ਨੇ ਸਹਿਯੋਗ ਕੀਤਾ ਸੀ, ਉਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਖੁਫੀਆ ਏਜੰਸੀ ਮੁਤਾਬਕ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ਪਿਛਲੇ ਤਿੰਨ ਮਹੀਨੇ ਦੌਰਾਨ ਇਕਦਮ ਵਧ ਗਈਆਂ ਸਨ। ਖਾਸ ਤੌਰ ‘ਤੇ ਇਸ ਖਾਲਸਾ ਵਿਹੀਰ ਯਾਤਰਾ ਦੇ ਬਾਅਦ ਉਸ ਦੇ ਸਮਰਥਕਾਂ ਵਿਚ ਭਾਰੀ ਵਾਧਾ ਦੇਖਿਆ ਗਿਆ। ਅਜਨਾਲਾ ਕਾਂਡ ਦੇ ਸਮੇਂ ਜ਼ਿਆਦਾਤਰ ਉਹੀ ਲੋਕ ਮੌਜੂਦ ਸਨ ਜਿਨ੍ਹਾਂ ਨੇ ਅੰਮ੍ਰਿਤਪਾਲ ਦੀ ਖਾਲਸਾ ਵਿਹੀਰ ਯਾਤਰਾ ਵਿਚ ਹਿੱਸਾ ਲਿਆ ਸੀ। ਇਨ੍ਹਾਂ ਲੋਕਾਂ ਵਿਚ ਵੱਡੀ ਗਿਣਤੀ ਵਿਚ ਐੱਨਆਰਆਈ ਤੇ ਨੌਜਵਾਨ ਸ਼ਾਮਲ ਸਨ।
ਇਹ ਵੀ ਪੜ੍ਹੋ : ਕੈਪਟਨ ਦੇ ਸਾਬਕਾ ਸਲਾਹਕਾਰ ਨੂੰ ਵਿਜੀਲੈਂਸ ਦਾ ਸੰਮਨ, ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ‘ਚ ਕੀਤਾ ਤਲਬ
ਸੂਬੇ ਵਿਚ CRPF ਦੀਆਂ ਡੇਢ ਦਰਜਨ ਕੰਪਨੀਆਂ ਨੂੰ ਪੰਜਾਬ ਭੇਜਣ ਦੇ ਬਾਅਦ ਗ੍ਰਹਿ ਮੰਤਰਾਲੇ ਦੋ ਅਹਿਮ ਬੈਠਕਾਂ ਕਰ ਚੁੱਕਾ ਹੈ। ਪਹਿਲੀ ਬੈਠਕ ਸੂਬਾ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਈ ਜਿਥੋਂ ਕੇਂਦਰ ਵੱਲੋਂ ਸੂਬੇ ਤੋਂ ਭੇਜੀ ਗਈ ਰਿਪੋਰਟ ‘ਤੇ ਚਰਚਾ ਹੋਈ। ਦੂਜੀ ਬੈਠਕ ਵਿਚ ਅੱਧਾ ਦਰਜਨ ਰੈਪਿਡ ਐਕਸ਼ਨ ਫੋਰਸ ਨੂੰ ਆਪਣੇ-ਆਪਣੇ ਸੈਂਟਰ ‘ਤੇ ਅਲਰਟ ਮੋਡ ਵਿਚ ਰਹਿਣ ਦਾ ਨਿਰਦੇਸ਼ ਦਿੱਤਾ ਗਿਆ। ਅਜਿਹਾ ਇਸ ਲਈ ਕਿ ਹਾਲਾਤ ਵਿਗੜਨ ਦੀ ਸੂਰਤ ਵਿਚ ਸੂਬਾ ਸਰਕਾਰ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: