ਬਿਲਾਸਪੁਰ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਕਲੀ ਨੋਟ ਦੇ ਗੈਰ-ਕਾਨੂੰਨੀ ਕਾਰੋਬਾਰ ਵਿਚ ਲੱਗੇ ਇਕ ਨੌਜਵਾਨ ਦੇ ਘਰ ‘ਤੇ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਨਕਲੀ ਨੋਟ ਨੋਟ ਛਾਪਣ ਵਾਲੀ ਮਸ਼ੀਨ ਦੇ ਨਾਲ ਹੀ ਇਥੇ ਇਕ ਟੈਂਕੀ ਵਿਚ ਮਹਿਲਾ ਦੀ 6 ਟੁਕੜਿਆਂ ਵਿਚ ਕੀਤੀ ਗਈ ਲਾਸ਼ ਮਿਲੀ। ਇਸ ਲਾਸ਼ ਪਾਣੀ ਦੀ ਟੈਂਕੀ ਵਿਚ ਰੱਖੀ ਹੋਈ ਸੀ। ਮੁਲਜ਼ਮ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਸ ਨੇ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਕੱਟ ਕੇ ਲੁਕਾ ਦਿੱਤਾ ਸੀ। ਉਸ ਨੇ ਕਤਲ ਕਰਨ ਦੀ ਵਜ੍ਹਾ ਨਾਲ ਪਤਨੀ ਦੇ ਚਰਿੱਤਰ ‘ਤੇ ਸ਼ੱਕ ਹੋਣਾ ਦੱਸਿਆ।
ਦਰਅਸਲ ਨਕਲੀ ਨੋਟ ਦੀ ਤਲਾਸ਼ੀ ਵਿਚ ਜਦੋਂ ਪੁਲਿਸ ਮੁਲਜ਼ਮ ਦੇ ਘਰ ਪਹੁੰਚਿਆ ਤਾਂ ਉਸ ਦੇ ਘਰ ਦੀ ਸਥਿਤੀ ਹੈਰਾਨ ਕਰਨ ਵਾਲੀ ਸੀ। ਪੁਲਿਸ ਨੂੰ ਘਰ ਤੋਂ ਬਦਬੂ ਆ ਰਹੀ ਸੀ। ਇਸ ਵਿਚ ਜਿਵੇਂ ਹੀ ਪੁਲਿਸ ਨੇ ਸਿੰਟੈਕਸ ਦੀ ਟੈਂਕੀ ਦਾ ਢੱਕਣ ਖੋਲ੍ਹਿਆ ਤਾਂ ਟੁਕੜਿਆਂ ਵਿਚ ਕੱਟੀ ਲਾਸ਼ ਮਿਲੀ ਤਾਂ ਮੁਲਜ਼ਮ ਪਵਨ ਨੇ ਦੱਸਿਆ ਕਿ ਲਾਸ਼ ਪਤਨੀ ਸਤੀ ਸਾਹੂ ਦੀ ਹੈ। ਫਿਲਹਾਲ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ।
ਉਸਲਾਪੁਰ ਰੇਲਵੇ ਸਟੇਸ਼ਨ ਦੇ ਪਿੱਛੇ ਰਹਿਣ ਵਾਲਾ ਪਵਨ ਸਿੰਘ ਠਾਕੁਰ ਨਕਲੀ ਨੋਟਾਂ ਦਾ ਕਾਰੋਬਾਰ ਕਰਦਾ ਹੈ ਜਿਸ ਦੇ ਬਾਅਦ ਪੁਲਿਸ ਦੀ ਟੀਮ ਨੇ ਉਸ ਨੂੰ ਉਸਲਾਪੁਰ ਓਵਰਬ੍ਰਿਜ ਕੋਲ ਨਕਲੀ ਨੋਟਾਂ ਨਾਲ ਦਬੋਚ ਲਿਆ ਤੇ ਫਿਰ ਜਦੋਂ ਉਸ ਦੇ ਘਰ ਛਾਪਾ ਮਾਰਿਆ ਤਾਂ 500 ਤੇ 200 ਦੇ ਨਕਲੀ ਨੋਟ ਮਿਲੇ।
ਮੁਲਜ਼ਮ ਨੇ ਦੱਸਿਆ ਕਿ ਉਹ ਪਤਨੀ ਤੇ ਦੋ ਬੱਚਿਆਂ ਨਾਲ ਰਹਿੰਦਾ ਸੀ। ਉਸ ਦੀ ਵਡੀ ਧੀ 5 ਸਾਲ ਦੀ ਹੈ ਤੇ ਬੇਟਾ 3 ਸਾਲ ਦਾ ਹੈ। ਉਹ ਇਥੇ ਕਿਰਾਏ ‘ਤੇ ਰਹਿੰਦਾ ਸੀ ਤੇ ਸੀਸੀਟੀਵੀ ਕੈਮਰਾ ਆਪ੍ਰੇਟਿੰਗ ਤੇ ਰਿਪੇਅਰਿੰਗ ਦਾ ਕੰਮ ਕਰਦਾ ਹੈ। ਉਸ ਨੂੰ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਸੀ। ਉਹ ਕਿਸੇ ਹੋਰ ਲੜਕੇ ਨਾਲ ਗੱਲ ਕਰਦੀ ਹੈ। ਉਸ ਨੇ 5 ਜਨਵਰੀ ਨੂੰ ਪਤਨੀ ਦਾ ਕਤਲ ਕਰ ਦਿੱਤਾ ਸੀ।
ਪਵਨ ਸਿੰਘ ਠਾਕੁਰ ਨੇ ਪਤਨੀ ਸਤੀ ਸਾਹੂ ਨਾਲ ਲਵਮੈਰਿਜ ਕੀਤੀ ਸੀ। ਲੜਕੀ ਦੇ ਪੇਕੇ ਵਾਲੇ ਉਸ ਨਾਲ ਜ਼ਿਆਦਾ ਮਤਲਬ ਨਹੀਂ ਰੱਖਦੇ ਸਨ। 2 ਮਹੀਨੇ ਬੀਤਣ ਦੇ ਬਾਅਦ ਵੀ ਮਹਿਲਾ ਦੇ ਪੇਕੇ ਵਾਲਿਆਂ ਨੇ ਕਿਸ ਤਰ੍ਹਾਂ ਦੀ ਭਾਲ ਨਹੀ ਕੀਤੀ। ਇਥੋਂ ਤੱਕ ਕਿ ਆਸ-ਪਾਸ ਦੇ ਲੋਕਾਂ ਨੂੰ ਵੀ ਕੋਈ ਭਣਕ ਨਹੀਂ ਲੱਗੀ। ਮੁਲਜ਼ਮ ਕੰਮ ਦੇ ਬਹਾਨੇ ਜਾਣ ਦਾ ਬੋਲ ਕੇ ਬੱਚਿਆਂ ਨੂੰ ਪਿੰਡ ਵਿਚ ਆਪਣੇ ਮਾਪਿਆਂ ਕੋਲ ਛੱਡ ਆਇਆ ਸੀ।
ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਦਾ ਵੱਡਾ ਐਲਾਨ, ਰਿਟਾਇਰਡ ਅਗਨੀਵੀਰਾਂ ਨੂੰ BSF ‘ਚ ਮਿਲੇਗਾ 10 ਫੀਸਦੀ ਰਾਖਵਾਂਕਰਨ
ਪੁੱਛਗਿਛ ਵਿਚ ਪਤਾ ਲੱਗਾ ਕਿ ਪਵਨ ਸਿੰਘ ਦੀ ਪਤਨੀ ਸਤੀ ਸਾਹੂ ਮੁੰਗੇਲੀ ਦੇ ਦਾਊਪਾਰਾ ਦੀ ਰਹਿਣ ਵਾਲੀ ਸੀ। ਲਗਭਗ 10 ਸਾਲ ਪਹਿਲਾਂ ਉਸ ਦੀ ਦੋਸਤੀ ਹੋਈ ਸੀ। ਵਿਆਹ ਦੇ ਬਾਅਦ ਤੋਂ ਦੋਵੇਂ ਉਸਲਾਪੁਰ ਵਿਚ ਰਹਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮੁਲਜਮ ਪਵਨ ਸਿੰਘ ਠਾਕੁਰ ਨਾਲ ਉਸ ਦੇ ਹੋਰਨਾਂ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਨਕਲੀ ਨੋਟ ਬਣਾਉਣ ਦਾ ਕੰਮ ਕਰਦੇ ਸਨ।
ਵੀਡੀਓ ਲਈ ਕਲਿੱਕ ਕਰੋ -: