ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਚ MBBS ਵਿਦਿਆਰਥਣ ਨੇ ਆਪਣੇ ਹੋਸਟਲ ਦੇ ਕਮਰੇ ਵਿਚ ਖੁਦਕੁਸ਼ੀ ਕਰ ਲਈ। ਪਰਿਵਾਰ ਦੀ ਸ਼ਿਕਾਇਤ ‘ਤੇ ਵੱਲਾ ਪੁਲਿਸ ਨੇ ਡਾਕਟਰ ਪ੍ਰਤਿਭਾ ਸਣੇ 10 ਖਿਲਾਫ ਆਤਮਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ। ਪਰਿਵਾਰ ਨੇ ਦੋਸ਼ ਲਗਾਇਆ ਕਿ ਮੁਲਜਮ ਉਨ੍ਹਾਂ ਦੀ ਧੀ ਨੂੰ ਧਮਕਾਉਂਦੇ ਸਨ ਕਿ ਉਹ ਭਵਿੱਖ ਵਿਚ ਉਸ ਨੂੰ ਕਦੇ ਵੀ ਡਾਕਟਰ ਨਹੀਂ ਬਣਨ ਦੇਣਗੇ। ਐੱਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਿਤਕ ਵਿਦਿਆਰਥੀ ਦੀ ਮਾਂ ਕਮਲੇਸ਼ ਰਾਣੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਕਿਸੇ ਤਰ੍ਹਾਂ ਆਪਣੀ ਇਕਲੌਤੀ ਧੀ ਦੀ ਡਾਕਟਰੀ ਕਰਵਾ ਰਹੀ ਸੀ। ਧੀ ਨੇ ਸਖਤ ਮਿਹਨਤ ਕਰਕੇ MBBS ਦੀ ਪੜ੍ਹਾਈ ਪੂਰੀ ਕੀਤੀ ਤੇ ਇਸੇ ਕਾਲਜ ਵਿਚ ਉਹ ਆਪਣੀ ਇੰਟਰਨਸ਼ਿਪ ਕਰ ਰਹੀ ਸੀ। ਧੀ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਉਕਤ ਮੁਲਜ਼ਮ ਉਸ ਨੂੰ ਪ੍ਰੇਸ਼ਾਨ ਕਰਦੇ ਹਨ ਕਿ ਉਹ ਪੰਪੋਸ਼ਾ ਨੂੰ ਡਾਕਟਰ ਨਹੀਂ ਬਣਨ ਦੇਣਗੇ।
ਇਹ ਵੀ ਪੜ੍ਹੋ : ਤਾਮਿਲਨਾਡੂ ‘ਚ ਜੇਬ ਤੇ ਜੁੱਤੇ ਰਾਹੀਂ 3.8 ਕਰੋੜ ਰੁ: ਦੇ ਸੋਨੇ ਦੀ ਤਸਕਰੀ, DRI ਨੇ 11 ਲੋਕਾਂ ਨੂੰ ਕੀਤਾ ਕਾਬੂ
ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੀ ਧੀ ਨੇ ਹੋਸਟਲ ਦੇ ਕਮਰੇ ਵਿਚ ਪੱਖੇ ਨਾਲ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਵੱਲਾ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਜਲੰਧਰ ਸਥਿਤ ਰਾਮਾ ਮੰਡੀ ਵਾਸੀ ਕਮਲੇਸ਼ ਰਾਣੀ ਦੀ ਸ਼ਿਕਾਇਤ ‘ਤੇ ਵੱਲਾ ਪੁਲਿਸ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀ ਗਾਇਨੀ ਵਾਰਡ ਦੀ ਐੱਚਓਡੀ ਡਾ. ਪ੍ਰਤਿਭਾ, ਡਾ. ਬੀਰ ਦਵਿੰਦਰ ਸਿੰਘ, ਸੀਆਰ ਗਗਨਦੀਪ ਕੌਰ, ਡਾ. ਪ੍ਰਭਹਿੰਮਤ, ਪ੍ਰਿਯੰਕਾ, ਸੀਆਰ ਨਮਿਸ਼ਾ, ਕਰਨਬੀਰ ਸਿੰਘ, ਪ੍ਰੋਫੈਸਰ ਸਵਾਤੀ, ਜਿੰਮੀ ਸਟੇਨੋ ਤੇ ਡਾ. ਪੀਯੂਸ਼ ਨੂੰ ਨਾਮਜ਼ਦ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: