ਭਾਰਤੀ ਰੇਲਵੇ ਸਮੇਂ-ਸਮੇਂ ‘ਤੇ ਨਵੀਆਂ ਸੇਵਾਵਾਂ ਲਿਆਉਂਦਾ ਰਹਿੰਦਾ ਹੈ ਤਾਂ ਜੋ ਯਾਤਰੀ ਆਪਣੀ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰ ਸਕਣ। ਰੇਲਵੇ ਨੇ ਯਾਤਰੀਆਂ ਦੇ ਸਫਰ ‘ਚ ਲਿਜਾਉਣ ਵਾਲੇ ਸਾਮਾਨ ਸਬੰਧੀ ਇਕ ਅਹਿਮ ਫੈਸਲਾ ਕੀਤਾ ਹੈ। ਹੁਣ ਲੰਬੇ ਸਫਰ ‘ਤੇ ਜਾਣ ਵਾਲੇ ਯਾਤਰੀਆਂ ਨੂੰ ਟਰੇਨ ‘ਚ ਜ਼ਿਆਦਾ ਸਾਮਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਯਾਤਰੀ ਫਲਾਈਟ ਦੀ ਤਰ੍ਹਾਂ ਰੇਲਗੱਡੀ ਵਿੱਚ ਇੱਕ ਨਿਸ਼ਚਿਤ ਸੀਮਾ ਤੱਕ ਹੀ ਸਾਮਾਨ ਲੈ ਜਾ ਸਕਦੇ ਹਨ। ਇਸ ਦੇ ਲਈ ਰੇਲਵੇ ਦੀ ਵਜ਼ਨ ਸੀਮਾ ਤੈਅ ਕੀਤੀ ਗਈ ਹੈ। ਜੇਕਰ ਕੋਈ ਯਾਤਰੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ‘ਤਾਂ ਉਸ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਕਸਰ ਦੇਖਿਆ ਜਾਂਦਾ ਹੈ ਕਿ ਕਈ ਯਾਤਰੀ ਜ਼ਿਆਦਾ ਸਾਮਾਨ ਲੈ ਕੇ ਸਫਰ ਕਰਦੇ ਦੇਖੇ ਜਾਂਦੇ ਹਨ। ਇਸ ਕਾਰਨ ਉਹ ਖੁਦ ਤਾਂ ਪਰੇਸ਼ਾਨ ਹੋ ਹੀ ਜਾਂਦੇ ਹਨ, ਨਾਲ ਹੀ ਉਸ ਨਾਲ ਸਫਰ ਕਰਨ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਨੇ ਹਰੇਕ ਕੋਚ ਲਈ ਸਮਾਨ ਦੀ ਸੀਮਾ ਤੈਅ ਕੀਤੀ ਹੈ। ਇਸ ਤੋਂ ਇਲਾਵਾ ਰੇਲਵੇ ਵੱਲੋਂ ਯਾਤਰੀ ਨੂੰ ਜ਼ਿਆਦਾ ਸਾਮਾਨ ਚੁੱਕਣ ਦੀ ਬਜਾਏ ਉਸ ਨੂੰ ਪਾਰਸਲ ਆਫਿਸ ਜਾ ਕੇ ਸਾਮਾਨ ਬੁੱਕ ਕਰਨ ਦੀ ਹਦਾਇਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਯਾਤਰੀ 109 ਰੁਪਏ ‘ਚ ਆਪਣੇ ਲਈ ਸਮਾਨ ਦੀ ਵੈਨ ਵੀ ਬੁੱਕ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਰਾਹੋ ‘ਚ ਕੂੜੇ ਦੇ ਢੇਰ ‘ਚੋਂ ਮਿਲੀ ਨਵਜੰਮੇ ਬੱਚੇ ਦੀ ਮ੍ਰਿਤਕ ਦੇਹ
ਰੇਲਵੇ ਦੇ ਅਨੁਸਾਰ, ਯਾਤਰੀ ਰੇਲ ਕੋਚ ਵਿੱਚ 40 ਤੋਂ 70 ਕਿਲੋਗ੍ਰਾਮ ਤੱਕ ਦਾ ਸਮਾਨ ਲੈ ਜਾ ਸਕਦੇ ਹਨ। ਯਾਤਰੀਆਂ ਵੱਲੋਂ ਬਿਨਾਂ ਵਾਧੂ ਪੈਸੇ ਖਰਚ ਕੀਤੇ ਸਲੀਪਰ ਕਲਾਸ ਵਿੱਚ 40 ਕਿਲੋ ਤੱਕ ਦਾ ਸਮਾਨ ਲਿਜਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੈਕਿੰਡ AC ਵਿਚ 50 ਕਿਲੋਗ੍ਰਾਮ ਅਤੇ ਫਸਟ ਕਲਾਸ AC ਵਿਚ 70 ਕਿਲੋਗ੍ਰਾਮ ਤੱਕ ਦਾ ਸਾਮਾਨ ਲਿਜਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਯਤਾਰੀ ਵਾਧੂ ਪੈਸੇ ਦੇ ਕੇ 80 ਕਿਲੋਗ੍ਰਾਮ ਵਜ਼ਨ ਦਾ ਸਾਮਾਨ ਲਿਜਾ ਸਕਦੇ ਹਨ। ਜੇਕਰ ਕੋਈ ਯਾਤਰੀ ਯਾਤਰਾ ਦੌਰਾਨ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: