ਕਾਨਪੁਰ ਦਿਹਾਤ ਵਿਚ ਇਕ ਝੌਂਪੜੀ ਵਿਚ ਅੱਗ ਲੱਗਣ ਨਾਲ ਮਾਤਾ-ਪਿਤਾ ਤੇ ਤਿੰਨ ਬੱਚਿਆਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। 7 ਲੋਕਾਂ ਦੇ ਪਰਿਵਾਰ ਦੇ 5 ਲੋਕ ਝੌਂਪੜੀ ਅੰਦਰ ਸੌਂ ਰਹੇ ਹਨ ਉਦੋਂ ਝੌਂਪੜੀ ਵਿਚ ਅੱਗ ਲੱਗ ਗਈ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਜਦੋਂ ਤੱਕ ਅੱਗ ‘ਤੇ ਕਾਬੂ ਪਾਇਆ ਉਦੋਂ ਤੱਕ 5 ਲੋਕ ਪੂਰੀ ਤਰ੍ਹਾਂ ਸੜ ਚੁੱਕੇ ਸਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਘਟਨਾ ਰੂਰਾ ਥਾਣਾ ਖੇਤਰ ਦੇ ਹਾਰਾਮਊ ਪਿੰਡ ਵਿਚ ਬੰਜਾਰਿਆਂ ਦੀ ਵੱਡੀ ਬਸਤੀ ਦੀ ਹੈ। ਪਿੰਡ ਵਾਲਿਆਂ ਨੂੰ ਸ਼ੰਕਾ ਹੈ ਕਿ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਝੌਂਪੜੀ ਵਿਚ ਅੱਗ ਲੱਗੀ ਹੈ। ਰਾਤ ਨੂੰ ਜਦੋਂ ਉਹ ਸੌਂ ਰਹੇ ਸਨ ਤਾਂ ਸ਼ਾਰਟ ਸਰਕਟ ਹੋਇਆ ਤੇ ਝੌਂਪੜੀ ਵਿਚ ਅੱਗ ਲੱਗ ਗਈ।
ਰੂਰਾ ਦੇ ਹਾਰਾਮਊ ਪਿੰਡ ਵਿਚ ਇਕ ਬੰਜਾਰਾ ਡੇਰਾ ਹੈ। ਡੇਰੇ ਵਿਚ ਸੈਂਕੜੇ ਪਰਿਵਾਰ ਝੌਂਪੜੀ ਬਣਾ ਕੇ ਰਹਿੰਦੇ ਹਨ। ਇਸ ਡੇਰੇ ਵਿਚ ਪ੍ਰਕਾਸ਼ ਆਪਣੀ ਪਤਨੀ ਰੇਸ਼ਮ, ਪੁੱਤਰ ਸਤੀਸ਼, ਨੂੰਹ ਕਾਜਲ ਤੇ ਦੋ ਪੋਤੇ ਤੇ ਇਕ ਪੋਤੀ ਨਾਲ ਰਹਿੰਦੇ ਹਨ। ਪ੍ਰਕਾਸ਼ ਤੇ ਸਤੀਸ਼ ਮਜ਼ਦੂਰੀ ਕਰਦੇ ਸਨ। ਕੱਲ੍ਹ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਮਜ਼ਦੂਰ ਕਰਕੇ ਘਰ ਪਰਤੇ। ਘਰ ‘ਤੇ ਪਤਨੀ, ਨੂੰਹ ਤੇ ਬੱਚਿਆਂ ਨਾਲ ਖਾਣਾ ਖਾਧਾ। ਇਸ ਦੇ ਬਾਅਦ ਪੂਰਾ ਪਰਿਵਾਰ ਝੌਂਪੜੀ ਅੰਦਰ ਸੌਣ ਚਲਾ ਗਿਆ। ਝੌਂਪੜੀ ਦੇ ਬਾਹਰ ਦਰਵਾਜ਼ੇ ‘ਤੇ ਮੰਜੀ ਵਿਛਾ ਕੇ ਪ੍ਰਕਾਸ਼ ਤੇ ਪਤਨੀ ਰੇਸ਼ਮ ਸੌਂ ਗਏ ਸਨ। ਜਦੋਂ ਦੇਰ ਰਾਤ ਝੌਂਪੜੀ ਨੂੰ ਅੱਗ ਲੱਗੀ ਤਾਂ ਸਭ ਤੋਂ ਪਹਿਲਾਂ ਉਹ ਹੀ ਉਠੇ। ਅੱਗ ਦੀਆਂ ਲਪਟਾਂ ਦੇਖ ਕੇ ਪਿੰਡ ਵਿਚ ਸ਼ੋਰ ਮਚ ਗਿਆ ਪਰ ਜਦੋਂ ਤੱਕ ਡੇਰੇ ਦੇ ਲੋਕ ਅੱਗ ਬੁਝਾਉਣ ਦੀਕੋਸ਼ਿਸ਼ ਕਰਦੇ ਉਦੋਂ ਤੱਕ ਪੰਜ ਜ਼ਿੰਦਗੀਆਂ ਖਤਮ ਹੋ ਗਈਆਂ ਸਨ।
ਇਹ ਵੀ ਪੜ੍ਹੋ : ਦਿੱਲੀ ਦੇ ਜੈਤਪੁਰ ‘ਚ ਹਾਰਡਵੇਅਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਹਾਦਸੇ ‘ਚ 1 ਮਜ਼ਦੂਰ ਦੀ ਮੌ.ਤ
ਹਾਦਸੇ ਵਿਚ ਸਤੀਸ਼ (3) ਤੇ ਕਾਜਲ (26) ਨਾਲ ਤਿੰਨ ਬੱਚੇ ਸੰਨੀ (6), ਸੰਦੀਪ (5) ਤੇ ਗੁੜੀਆ (3) ਦੀ ਸੜ ਕੇ ਮੌਤ ਹੋ ਗਈ। ਸੀਐੱਮ ਯੋਗੀ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਜ਼ਖਮੀਆਂ ਨੂੰ ਸਹੀ ਇਲਾਜ ਦੇਣ ਦੇ ਨਿਰਦੇਸ਼ ਦਿੱਤੇ ਹਨ ਤੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸਹਾਇਤਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।
ਵੀਡੀਓ ਲਈ ਕਲਿੱਕ ਕਰੋ -: