ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋਈਆਂ। ਇਮਰਾਨ ਦੇ ਸਮਰਥਕਾਂ ਨੇ ਪੁਲਿਸ ਨੂੰ ਕਰਾਰਾ ਜਵਾਬ ਦਿੱਤਾ। ਉੁਨ੍ਹਾਂ ਦੇ ਸਮਰਥਕਾਂ ਤੇ ਪੁਲਿਸ ਵਿਚ ਝੜਪ ਦੇ ਬਾਅਦ ਲਾਹੌਰ ਦੇ ਜਮਾਨ ਪਾਰਕ ਇਲਾਕੇ ਵਿਚ ਯੁੱਧ ਵਰਗੇ ਹਾਲਾਤ ਦਿਖੇ। ਸੜਕਾਂ ‘ਤੇ ਅੱਥਰੂ ਗੈਸ ਦੇ ਗੋਲੇ, ਸੜੇ ਹੋਏ ਟਾਇਰ ਤੇ ਵਾਹਨ ਦਾ ਮਲਬਾ ਬਿਖਰਿਆ ਪਿਆ ਨਜ਼ਰ ਆ ਰਿਹਾ ਹੈ। ਇਸ ਝੜਪ ਵਿਚ ਦਰਜਨਾਂ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ।
ਸੂਤਰਾਂ ਮੁਤਾਬਕ ਪੁਲਿਸ ਨੇ ਜਦੋਂ ਅੱਥਰੂ ਗੈਸ ਦੇ ਗੋਲੇ ਇਮਰਾਨ ਦੇ ਘਰ ਸੁੱਟੇ ਤਾਂ ਸਾਬਕਾ ਪੀਐੱਮ ਮਾਸਕ ਪਹਿਨ ਕੇ ਬਾਹਰ ਨਿਕਲੇ। ਉਹ ਲੋਕਾਂ ਨਾਲ ਗੱਲਾਂ ਕਰਦੇ ਦਿਖੇ। ਲਾਹੌਰ ਦੀ ਕੋਰਟ ਨੇ ਪੁਲਿਸ ਤੇ ਇਮਰਾਨ ਖਾਨ ਦੇ ਸਮਰਥਕਾਂ ਵਿਚ ਲੜਾਈ ਵਰਗੇ ਹਾਲਾਤ ਦੇਖ ਕੇ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ ! CM ਮਾਨ ਨੇ 6 ਮੰਤਰੀਆਂ ਦੇ ਬਦਲੇ ਵਿਭਾਗ
ਪਾਕਿਸਤਾਨ ਪੁਲਿਸ ਤੋਸ਼ਾਖਾਨਾ ਮਾਮਲੇ ਵਿਚ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਬਾਅਦ ਬਖਤਰਬੰਦ ਵਾਹਨਾਂ ਨਾਲ ਉੁਨ੍ਹਾਂ ਦੇ ਲਾਹੌਰ ਸਥਿਤ ਘਰ ਤੋਂ ਗ੍ਰਿਫਤਾਰ ਕਰਨ ਲਈ ਪਹੁੰਚੀ ਸੀ। ਇਮਰਾਨ ਖਾਨ ‘ਤੇ ਪ੍ਰਧਾਨ ਮੰਤਰੀ ਰਹਿਣ ਦੌਰਾਨ ਮਿਲੇ ਤੋਹਫਿਆਂ ਨੂੰ ਤੋਸ਼ਾਖਾਨਾ ਤੋਂ ਘੱਟ ਰੇਟ ‘ਤੇ ਖਰੀਦਣ ਤੇ ਮੁਨਾਫੇ ਲਈ ਵੇਚਣ ਦੇ ਦੋਸ਼ ਹਨ।
ਵੀਡੀਓ ਲਈ ਕਲਿੱਕ ਕਰੋ -: