ਹਿੰਦੂ ਮੈਰਿਜ ਐਕਟ ਤਹਿਤ ਦੋ ਵਿਆਹ ਕਰਨਾ ਕਾਨੂੰਨਨ ਜੁਰਮ ਹੈ ਪਰ ਇਕ ਸ਼ਖਸ ਨੇ ਅਜਿਹਾ ਕਰ ਦਿੱਤਾ। ਫਿਲਹਾਲ ਫੈਮਿਲੀ ਕੋਰਟ ਨੇ ਦਖਲ ਦੇ ਕੇ ਤਿੰਨਾਂ ਵਿਚ ਸ਼ਾਂਤੀ ਸਥਾਪਤ ਕਰਨ ਦਾ ਫਾਰਮੂਲਾ ਸੁਝਾਇਆ। ਇਸ ਵਿਚ ਸ਼ਖਸ ਨੂੰ ਦੋਵੇਂ ਪਤਨੀਆਂ ਦੇ ਨਾਲ ਤਿੰਨ-ਤਿੰਨ ਦਿਨ ਬਿਤਾਉਣੇ ਪੈਣਗੇ। ਸੰਡੇ ਦੇ ਦਿਨ ਉਹ ਆਪਣੀ ਮਰਜ਼ੀ ਮੁਤਾਬਕ ਸਮਾਂ ਬਿਤਾ ਸਕੇਗਾ। ਜੇਕਰ ਸ਼ਖਸ ਇਸ ਸਮਝੌਤੇ ਨੂੰ ਤੋੜਦਾ ਹੈ ਤਾਂ ਪਹਿਲੀ ਪਤਨੀ ਨੂੰ ਅਧਿਕਾਰ ਹੋਵੇਗਾ ਕਿ ਉਹ ਕੋਰਟ ਦਾ ਰੁਖ਼ ਕਰ ਸਕੇ। ਇਸ ਮਾਮਲੇ ਵਿਚ ਸ਼ਖਸ ਨੂੰ ਆਪਣੀ ਸਾਰੀ ਜਾਇਦਾਦ ਦੋਵੇਂ ਪਤਨੀਆਂ ਵਿਚ ਵੰਡਣੀਪਈ ਹੈ।
ਐਗਰੀਮੈਂਟ ਮੁਤਾਬਕ ਨੋਇਡਾ ਦੇ ਸਾਫਟਵੇਅਰ ਇੰਜੀਨੀਅਰ ਨੂੰ ਆਪਣੀਆਂ ਦੋਵੇਂ ਪਤਨੀਆਂ ਵਿਚ ਆਪਣੇ 1.5 ਲੱਖ ਮਹੀਨੇ ਦੀ ਤਨਖਾਹ ਨੂੰ ਵੰਡਣਾ ਹੋਵੇਗਾ ਤੇ ਹਫਤੇ ਦੇ ਤਿੰਨ ਦਿਨ ਪਹਿਲੀ ਤੇ ਤਿੰਨ ਦਿਨ ਦੂਜੀ ਪਤਨੀ ਨਾਲ ਰਹਿਣਾ ਹੋਵੇਗਾ। ਐਤਵਾਰ ਦਾ ਦਿਨ ਉਹ ਆਪਣੇ ਲਈ ਰੱਖੇਗਾ। ਉਸ ਕੋਲ ਦੋ ਫਲੈਟ ਹਨ ਜੋ ਉਹ ਦੋਵੇਂ ਪਤਨੀਆਂ ਨੂੰ ਦੇਵੇਗਾ। ਸੋਮਵਾਰ ਤੋਂ ਬੁੱਧਵਾਰ ਤੱਕ ਇਕ ਪਤਨੀ ਨਾਲ ਤੇ ਵੀਰਵਾਰ ਤੋਂ ਸ਼ਨੀਵਾਰ ਦੂਜੀ ਪਤਨੀ ਨਾਲ ਬਿਤਾਏਗਾ।
ਜਨਵਰੀ 2023 ਵਿਚ ਗਵਾਲੀਅਰ ਫੈਮਿਲੀ ਕੋਰਟ ਨੇ ਵਿਵਾਦ ਦਾ ਹੱਲ ਕੱਢਣ ਲਈ ਇਕ ਕਾਊਂਸਲਰ ਐਡਵੋਕੇਟ ਹਰੀਸ਼ ਦੇਵਾਨ ਨੂੰ ਨਿਯੁਕਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੇ ਮਈ 2018 ਵਿਚ 26 ਸਾਲਾ ਮਹਿਲਾ ਨਾਲ ਵਿਆਹ ਕੀਤਾ ਸੀ। ਉਹ ਦੋਵੇਂ ਸਾਫਟਵੇਅਰ ਇੰਜੀਨੀਅਰ ਹਨ ਤੇ ਗੁੜਗਾਓਂ ਵਿਚ ਇਕ ਕੰਪਨੀ ਵਿਚ ਕੰਮ ਕਰਦੇ ਸਨ। ਸਾਲ 2020 ਵਿਚ ਜਦੋਂ ਉਸ ਦੀ ਪਤਨੀ ਗਰਭਵਤੀ ਹੋਈ ਤਾਂ ਮਹਾਮਾਰੀ ਕਾਰਨ ਉਹ ਪਤਨੀ ਨੂੰ ਗਵਾਲੀਅਰ ਆਪਣੇ ਮਾਤਾ-ਪਿਤਾ ਕੋਲ ਛੱਡ ਆਇਆ।
ਦੇਵਾਨ ਨੇ ਦੱਸਿਆ ਕਿ ਕੋਰੋਨਾ ਦੌਰਾਨ ਯਾਤਰਾ ‘ਤੇ ਰੋਕ ਸੀ ਇਸ ਲਈ ਉਸ ਨੇ ਮਹਿਲਾ ਨੂੰ ਸਹੁਰੇ ਘਰ ਰਹਿਣ ਲਈ ਕਿਹਾ ਤੇ ਖੁਦ ਗੁਰੂਗ੍ਰਾਮ ਆ ਗਿਆ। 2021 ਵਿਚ ਉਸੇ ਕੰਪਨੀ ਵਿਚ ਕੰਮ ਕਰਨ ਵਾਲੀ ਦੂਜੀ ਮਹਿਲਾ ਨਾਲ ਉਸ ਨੇ ਵਿਾਹ ਕਰ ਲਈ ਤੇ ਉਹ ਵੀ ਗਰਭਵਤੀ ਹੋ ਗਈ। ਦੂਜੀ ਪਤਨੀ ਨੇ ਜੁਲਾਈ 2021 ਵਿਚ ਇਕ ਬੱਚੀ ਨੂੰ ਜਨਮ ਦਿੱਤਾ। ਪਹਿਲੀ ਪਤਨੀ ਚਾਹੁੰਦੀ ਸੀ ਕਿ ਉਹ ਵਾਪਸ ਆ ਜਾਵੇ ਪਰ ਦੇਵਾਨ ਉਸ ਤੋਂ ਬਚਣ ਲੱਗਾ।
ਜਨਵਰੀ 2023 ਵਿਚ ਪਹਿਲੀ ਪਤਨੀ ਪਰਿਵਾਰ ਨਾਲ ਨੋਇਡਾ ਗਈ ਤੇ ਦੇਖਿਆ ਕਿ ਉਹ ਦੂਜੀ ਪਤਨੀ ਨਾਲ ਰਹਿ ਰਿਹਾ ਹੈ ਤੇਉਸ ਦਾ ਇਕ ਬੱਚਾ ਵੀ ਹੈ। ਉਸ ਨੇ ਨੋਇਡਾ ਦੇ ਪੁਲਿਸ ਸਟੇਸ਼ਨ ਸ਼ਿਕਾਇਤ ਦਰਜ ਕਰਾਈ ਪਰ ਕੋਈ FIR ਨਹੀਂ ਕੀਤੀ ਗਈ। ਉਸੇ ਮਹੀਨੇ ਪਹਿਲੀ ਪਤਨੀ ਨੇ ਗੁਜ਼ਾਰੇ ਭੱਤੇ ਲਈ ਗਵਾਲੀਅਰ ਦੀ ਫੈਮਿਲੀ ਕੋਰਟ ਵਿਚ ਮਾਮਲਾ ਦਰਜ ਕੀਤਾ।
ਇਹ ਵੀ ਪੜ੍ਹੋ : ਮੈਦਾਨ ‘ਤੇ ਵਾਪਸੀ ਲਈ ਮਿਹਨਤ ਕਰ ਰਹੇ ਰਿਸ਼ਭ ਪੰਤ, ਪੂਲ ‘ਚ ਚੱਲਦਿਆਂ ਦਾ ਸ਼ੇਅਰ ਕੀਤਾ ਵੀਡੀਓ
ਦੇਵਾਨ ਨੇ ਕਿਹਾ ਕਿ ਇਕ ਕਾਊਂਸਲਰ ਹੋਣ ਦੇ ਨਾਤੇ ਪਹਿਲੀ ਕੋਸ਼ਿਸ਼ ਇਸ ਮੁੱਦੇ ਨੂੰ ਹੱਲ ਕਰਨ ਦਾ ਹੁੰਦਾ ਹੈ। ਪਹਿਲੀ ਪਤਨੀ ਆਪਣੇ ਬੱਚੇ ਦੀ ਸੁਰੱਖਿਆ ਚਾਹੁੰਦੀ ਸੀ ਤੇ ਆਪਣੇ ਪਤੀ ਨੂੰ ਜੇਲ੍ਹ ਨਹੀਂ ਭੇਜਣਾ ਚਾਹੁੰਦੀ ਸੀ। ਦੂਜੀ ਪਤਨੀ ਪਹਿਲੀ ਪਤਨੀ ਨਾਲ ਰਹਿਣ ਨੂੰ ਤਿਆਰ ਸੀ ਪਰ ਉਹ ਆਦਮੀ ਖੁਦ ਪਹਿਲੀ ਪਤਨੀ ਨਾਲ ਨਹੀਂ ਰਹਿਣਾ ਚਾਹੁੰਦਾ ਸੀ। ਵਕੀਲ ਨੇ ਸ਼ਖਸ ਨੂੰ ਸਮਝਾਇਆ ਕਿ ਭਾਰਤੀ ਕਾਨੂੰਨ ਤਹਿਤ 2 ਵਿਆਹ ਕਰਨਾ ਗੈਰ-ਕਾਨੂੰਨੀ ਹੈ। ਇਸ ਲਈ ਤਿੰਨੇ ਆਪਸੀ ਸਮਝ ਦੇ ਨਾਲ ਐਗਰੀਮੈਂਟ ਦੀਆਂ ਸ਼ਰਤਾਂ ਮੁਤਾਬਕ ਰਹਿ ਸਕਦੇ ਹਨ। ਜੇਕਰ ਐਗਰੀਮੈਂਟ ਦਾ ਉਲੰਘਣ ਹੁੰਦਾ ਹੈ ਤਾਂ ਪਹਿਲੀ ਪਤਨੀ ਅਦਾਲਤ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: