ਘਰ ਵਿਚ ਪਾਲਤੂ ਜਾਨਵਰਾਂ ਨੂੰ ਪਾਲਣ ਦਾ ਚਲਨ ਬਹੁਤ ਹੀ ਆਮ ਹੈ। ਲੋਕ ਆਪਣੇ ਘਰਾਂ ਵਿਚ ਆਮ ਤੌਰ ‘ਤੇ ਬਿੱਲੀ, ਕੁੱਤਾ ਤੇ ਹੋਰ ਕੁਝ ਪਾਲਤੂ ਜਾਨਵਰ ਪਾਲਦੇ ਹਨ ਪਰ ਸ਼ਾਇਦ ਹੀ ਤੁਸੀਂ ਕਿਸੇ ਨੂੰ ਘਰ ਵਿਚ ਕਿਸੇ ਖਤਰਨਾਕ ਜਾਨਵਰ ਨੂੰ ਪਾਲਦੇ ਹੋਏ ਦੇਖਿਆ ਜਾਂ ਸੁਣਿਆ ਹੋਵੇਗਾ। ਅਸੀਂ ਤੁਹਾਨੂੰ ਇਕ ਅਜਿਹੇ ਲੜਕੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਘਰ ਵਿਚ ਖਤਰਨਾਕ ਮਗਰਮੱਛ ਪਾਲਿਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਮਗਰਮੱਛ ਕਿਸੇ ਕੈਦ ਵਿਚ ਨਹੀਂ ਰੱਖਿਆ ਗਿਆ ਹੈ ਸਗੋਂ ਘਰ ਦੇ ਮੈਂਬਰ ਦੀ ਤਰ੍ਹਾਂ ਹੀ ਆਜ਼ਾਦ ਘੁੰਮਦਾ-ਫਿਰਦਾ ਹੈ।
ਮਗਰਮੱਛ ਜਿਸ ਨੂੰ ਦੇਖ ਕੇ ਹੀ ਡਰ ਲੱਗਦਾ। ਅਜਿਹੇ ਹੀ ਮਗਰਮੱਛ ਨਾਲ ਨਾ ਸਿਰਫ ਇਹ ਸ਼ਖਸ ਰਹਿ ਰਿਹਾ ਹੈ ਸਗੋਂ ਉਸ ਨਾਲ ਇਸ ਤਰ੍ਹਾਂ ਪਿਆਰ ਕਰਦਾ ਹੈ ਜਿਵੇਂ ਉਹ ਕੋਈ ਮਗਰਮੱਛ ਨਾ ਹੋਵੇ ਸਗੋਂ ਪਿਆਰਾ ਜਿਹਾ ਪਾਲਤੂ ਕੁੱਤਾ ਜਾਂ ਬਿੱਲੀ ਹੋਵੇ। ਮਗਰਮੱਛ ਨੂੰ ਆਪਣੇ ਘਰ ਵਿਚ ਪਾਲਤੂ ਜਾਨਵਰ ਦੀ ਤਰ੍ਹਾਂ ਪਾਲਣ ਵਾਲਾ ਸ਼ਖਸ ਮੈਕਸੀਕੋ ਦੇ 29 ਸਾਲ ਦਾ ਜੋਨਾਥਨ ਅਰੀਜਾ ਹੈ। ਮਗਰਮੱਛ ਦੇ ਮਾਲਕ ਵਿਚ ਇੰਨਾ ਪਿਆਰ ਹੈ ਕਿ ਉੁਹ ਰਾਤ ਨੂੰ ਇਕ ਹੀ ਬੈੱਡ ‘ਤੇ ਸੌਂਦੇ ਹਨ। ਜੋਨਾਥਨ ਅਰਿਜਾ ਨੇ ਕਿਹਾ ਕਿ ਗਮੋਰਾ ਮਗਰਮੱਛ ਬਿਲਕੁਲ ਪਾਲਤੂ ਕੁੱਤੇ ਦੀ ਤਰ੍ਹਾਂ ਉਸ ਦੇ ਨਾਲ ਰਹਿੰਦਾ ਹੈ।
ਜੋਨਾਥਨ ਜਦੋਂ ਕੁਰਸੀ ‘ਤੇ ਆਰਾਮ ਕਰ ਰਿਹਾ ਹੁੰਦਾ ਹੈ ਤਾਂ ਉਹ ਉਸ ਉਪਰ ਆ ਕੇ ਸੌਂ ਜਾਂਦਾ ਹੈ। ਇੰਨਾ ਹੀ ਨਹੀਂ ਜੋਨਾਥਨ ਦੇ ਪਾਲਤੂ ਮਗਰਮੱਛ ਨੂੰ ਪਤਾ ਹੈ ਕਿ ਘਰ ਵਿਚ ਪੌੜੀਆਂ ‘ਤੇ ਕਿਵੇਂ ਚੜ੍ਹਨਾ ਹੈ। ਜਦੋਂ ਉਸ ਦਾ ਮਨ ਹੁੰਦਾ ਹੈ ਤਾਂ ਆਪਣੀ ਹੀ ਇੱਛਾ ਨਾਲ ਤਾਲਾਬ ਵਿਚ ਅੰਦਰ ਜਾਂ ਬਾਹਰ ਜਾਂਦਾ ਹੈ। ਜੋਨਾਥਨ ਜਦੋਂ ਗੇਮ ਖੇਡ ਰਿਹਾ ਹੁੰਦਾ ਹੈ ਤਾਂ ਉਸ ਦਾ ਮਗਰਮੱਛ ਉਸ ਉਪਰ ਆ ਕੇ ਲੇਟ ਜਾਂਦਾ ਹੈ। ਜੋਨਾਥਨ ਦੇ ਮਗਰਮੱਛ ਦਾ ਨਾਂ ਗੇਮੋਰਾ ਹੈ।
ਗੇਮੋਰਾ ਸਿਹਤਮੰਦ ਰਹੇ ਇਸ ਲਈ ਜੋਨਾਥਨ ਨੇ ਘਰ ਦੇ ਤਾਪਮਾਨ ਨੂੰ ਕੰਟਰੋਲ ਵਿਚ ਕੀਤਾ ਹੋਇਆ ਹੈ। ਜੋਨਾਥਨ ਸਵੇਰੇ ਸਭ ਤੋਂ ਪਹਿਲਾਂ ਮਗਰਮੱਛ ਦਾ ਡਿਜੀਟਲ ਥਰਮੋਸਟੇਟ ‘ਤੇ ਜਾਂਚ ਕਰਦਾ ਹੈ। ਜੇਕਰ ਘਰ ਦਾ ਤਾਪਮਾਨ ਠੰਡਾ ਹੁੰਦਾ ਹੈ ਤਾਂ ਹੀਟਰ ਆਨ ਕਰ ਦਿੰਦਾ ਹੈ। ਜੋਨਾਥਨ ਦੱਸਦਾ ਹੈ ਕਿ ਉਸ ਦੇ ਰਹਿਣ ਲਈ ਜੋ ਤਾਲਾਬ ਹੈ ਉਸ ਦਾ ਪਾਣੀ ਫਿਲਟਰ ਤੇ ਕਈ ਵਾਰ ਸਾਫ ਕਰਨਾ ਪੈਂਦਾ ਹੈ।
ਮਗਰਮੱਛ ਗੈਮੋਰਾ ਖਰਗੋਸ਼, ਚੂਹਾ, ਬੀਫ, ਚਿਕਨ ਤੇ ਕੁਝ ਕ੍ਰਸਟੇਸ਼ੀਅੰਸ ਖਾਂਦਾ ਹੈ ਜੋ ਉੁਸ ਦਾ ਮਾਲਕ ਹੈਚਰੀ ਤੋਂ ਖਰੀਦਦਾ ਹੈ। ਉਹ ਭੁੱਖਾ ਨਾ ਰਹੇ ਇਸ ਲਈ ਉਹ 15 ਦਿਨਾਂ ਦਾ ਖਾਣਾ ਡੀਫ੍ਰਾਸਟ ਕਰਕੇ ਰੱਖਦਾ ਹੈ। ਜੋਨਾਥਨ ਕੋਲ ਇਸ ਮਗਰਮੱਛ ਤੋਂ ਇਲਾਵਾ ਦੋ ਛੋਟੇ ਕੁੱਤੇ ਅਤੇ ਕੁਝ ਸਨੈਪਿੰਗ ਕੱਛੂਏ ਵੀ ਹਨ।
ਵੀਡੀਓ ਲਈ ਕਲਿੱਕ ਕਰੋ -: