ਰੂਸੀ ਏਅਰਲਾਈਨ ਦੀ ਉਡਾਣ ‘ਚ ਬੰਬ ਦੀ ਧਮਕੀ ਮਿਲੀ ਹੈ। ਸੂਚਨਾ ਮੁਤਾਬਕ ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਇਸ ਸਬੰਧੀ ਦਿੱਲੀ ਪੁਲਿਸ ਨੇ ਐਤਵਾਰ ਨੂੰ ਫਲਾਈਟ ਵਿੱਚ ਬੰਬ ਹੋਣ ਦੀ ਧਮਕੀ ਦੇਣ ਵਾਲੀ ਈ-ਮੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਇਹ ਈ-ਮੇਲ ਸ਼ੁੱਕਰਵਾਰ ਨੂੰ ‘ਡਾਇਲ GMRF ਫੀਡਬੈਕ ਪੋਰਟਲ’ ‘ਤੇ ਆਈ।
ਇਹ ਵੀ ਪੜ੍ਹੋ : ਬਿਆਸ ਦਰਿਆ ‘ਤੇ ਬਣੇਗਾ ਪੰਜਾਬ ਦਾ ਪਹਿਲਾ 800 ਮੀਟਰ ਲੰਬਾ ਕੇਬਲ ਬ੍ਰਿਜ
ਇਸ ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਏਰੋਫਲੋਟ ਫਲਾਈਟ SU-232 ਵਿੱਚ ਇੱਕ ਸੋਡਾ ਕੈਨ ਵਿੱਚ ਇੱਕ ਬੰਬ ਹੈ, ਜੋ ਅੱਧ ਵਿਚਕਾਰ ਫਟ ਜਾਵੇਗਾ। ਦੱਸ ਦੇਈਏ ਕਿ Aeroflot ਇੱਕ ਰੂਸੀ ਏਅਰਲਾਈਨ ਹੈ। ਇਸ ਦੀ SU-232 ਫਲਾਈਟ ਮਾਸਕੋ ਅਤੇ ਦਿੱਲੀ ਵਿਚਕਾਰ ਯਾਤਰਾ ਕਰਦੀ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: