ਚੁਰੂ ਜ਼ਿਲ੍ਹਾ ਦੇ ਪਿੰਡ ਰਾਮਸਰਾ ‘ਚ ਆਪਣੇ ਨਹਾਉਣ ਦੀ ਵੀਡੀਓ ਇੰਸਟਾਗ੍ਰਾਮ ‘ਤੇ ਲਾਈਵ ਕਰਦੇ ਹੋਏ ਛੱਪੜ ‘ਚ ਡੁੱਬਣ ਕਾਰਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਦੀ ਭੀੜ ਮੌਕੇ ‘ਤੇ ਇਕੱਠੀ ਹੋ ਗਈ। ਪਿੰਡ ਵਾਸੀਆਂ ਨੇ ਨੌਜਵਾਨ ਦੇ ਡੁੱਬਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਬਚਾਅ ਕਾਰਜ ਚਲਾ ਕੇ ਕਰੀਬ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਚਾਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।
ਮੌਕੇ ‘ਤੇ ਮੌਜੂਦ 17 ਸਾਲਾਂ ਮੋਨੂੰ ਅਨੁਸਾਰ ਐਤਵਾਰ ਦੁਪਹਿਰ ਨੂੰ ਲੋਕੇਸ਼ ਨੇ ਉਸ ਨੂੰ ਕਰੀਬ 4.30 ਵਜੇ ਛੱਪੜ ‘ਚ ਨਹਾਉਣ ਲਈ ਬੁਲਾਇਆ ਸੀ। ਪਰ ਮੋਨੂੰ ਨੇ ਨਹਾਉਣ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਨੌਜਵਾਨ ਨੇ ਉਸ ਨੂੰ ਆਪਣੇ ਨਹਾਉਣ ਦੀ ਵੀਡੀਓ ਇੰਸਟਾਗ੍ਰਾਮ ‘ਤੇ ਲਾਈਵ ਕਰਨ ਲਈ ਕਿਹਾ। ਉਸੇ ਸਮੇਂ ਜਦੋਂ ਅਚਾਨਕ ਲੋਕੇਸ਼ ਡੁੱਬਣ ਲੱਗਾ ਤਾਂ ਮੋਨੂੰ ਨੇ ਘਬਰਾ ਕੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪਿੰਡ ਵਾਸੀ ਅਤੇ ਨੌਜਵਾਨ ਦੇ ਰਿਸ਼ਤੇਦਾਰ ਮੌਕੇ ‘ਤੇ ਪਹੁੰਚ ਗਏ।
ਮਾਮਲੇ ਸਬੰਧੀ DSP ਰਾਜੇਂਦਰ ਬੁਰੜਕ ਨੇ ਦੱਸਿਆ ਕਿ ਪਿੰਡ ਦੇ ਚਾਰ ਨੌਜਵਾਨ ਕਰੀਬ 3 ਵਜੇ ਛੱਪੜ ‘ਚ ਨਹਾਉਣ ਗਏ ਸਨ। ਇਸ ਦੌਰਾਨ ਸੁਰੇਸ਼ (21) ਨੇ ਸ਼ਰਤ ਰੱਖੀ ਕਿ ਉਹ ਛੱਪੜ ਪਾਰ ਕਰੇਗਾ। ਇਸ ਤੋਂ ਬਾਅਦ ਉਹ ਸਭ ਤੋਂ ਅੱਗੇ ਤੈਰਨ ਲੱਗਾ ਪਰ ਪਾਣੀ ਦੇ ਵਿਚਕਾਰ ਸੰਤੁਲਨ ਗੁਆਉਣ ਕਾਰਨ ਉਹ ਡੁੱਬਣ ਲੱਗਾ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਤਿੰਨੇ ਸਾਥੀ ਡੂੰਘੇ ਪਾਣੀ ਵਿਚ ਜਾ ਡਿੱਗੇ। ਡੁੱਬਣ ਕਾਰਨ ਸੁਰੇਸ਼ ਨਾਇਕ (21), ਯੋਗੇਸ਼ ਰੇਗਰ (18), ਲੋਕੇਸ਼ ਨਿਮਲ (18) ਅਤੇ ਕਰੀਬ ਸਿੰਘ (18) ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਆਏ ਭਾਰਤ, PM ਮੋਦੀ ਨਾਲ ਕਰਨਗੇ ਮੁਲਾਕਾਤ
ਦੇਰ ਸ਼ਾਮ ਤੱਕ ਰਾਮਸਰਾ ਨਿਵਾਸੀ ਜੀਤੂ ਪ੍ਰਜਾਪਤ, ਉਮਰ ਪ੍ਰਜਾਪਤ, ਰਣਜੀਤ ਕਡਵਾਸਰਾ, ਤਾਰਾਚੰਦ ਪ੍ਰਜਾਪਤ, ਸੁਭਾਸ਼, ਓਮਪ੍ਰਕਾਸ਼ ਨਾਈ ਅਤੇ ਪਿਆਰੇਲਾਲ ਨੇ ਤਿੰਨ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਇਕ ਤੋਂ ਬਾਅਦ ਇਕ ਚਾਰ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਚਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਚੁਰੂ ਦੇ ਸਰਕਾਰੀ ਭਾਰਤੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਸੋਮਵਾਰ ਨੂੰ ਰਿਪੋਰਟ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: