ਲੁਧਿਆਣਾ ਵਿਚ ਹਲਕਾ ਗਿਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਮਾਰਕੀਟ ਕਮੇਟੀ ਵਿਚ ਛਾਪਾ ਮਾਰਿਆ। ਵਿਧਾਇਕ ਦੀ ਦਫਤਰ ਵਿਚ ਆਉਣ ਦੀ ਖਬਰ ਸੁਣਦੇ ਹੀ ਅਧਿਕਾਰੀਆਂ ਵਿਚ ਹਫੜਾ-ਦਫੜੀ ਮਚ ਗਈ। ਲਗਭਗ 11.30 ਵਜੇ ਤੱਕ ਕੋਈ ਅਧਿਕਾਰੀ ਦਫਤਰ ਵਿਚ ਮੌਜੂਦ ਨਹੀਂ ਸੀ। ਛਾਪੇਮਾਰੀ ਦੌਰਾਨ ਵਿਧਾਇਕ ਸੰਗੋਵਾਲ ਨੇ ਦਫਤਰਾਂ ਵਿਚ ਜਾ ਕੇ ਦੇਖਿਆ ਤਾਂ ਕੋਈ ਅਧਿਕਾਰੀ ਮੌਜੂਦ ਨਹੀਂ ਸੀ। ਸਿਰਫ ਇਕ ਮਹਿਲਾ ਉਹ ਵੀ 11.20 ‘ਤੇ ਡਿਊਟੀ ‘ਤੇ ਪਹੁੰਚੀ।
ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਮਾਰਕੀਟ ਕਮੇਟੀ ਵਿਚ ਵੱਡੇ ਪੱਧਰ ‘ਤੇ ਘਪਲੇਬਾਜ਼ੀ ਹੋ ਰਹੀ ਹੈ। ਅਧਿਕਾਰੀ ਆਪਣੀਆਂ ਭ੍ਰਿਸ਼ਟ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਅੱਜ ਜਦੋਂ ਉਨ੍ਹਾਂ ਨੇ ਰੇਡ ਕੀਤੀ ਤਾਂ ਉਨ੍ਹਾਂ ਨੇ ਕਿਸੇ ਵੀ ਜਗ੍ਹਾ ਕਿਸੇ ਚੀਜ਼ ਦੇ ਰੇਟ ਲਿਖਿਆ ਨਹੀਂ ਮਿਲਿਆ। ਸਾਰੇ ਦਫਤਰਾਂ ਨੂੰ ਤਾਲੇ ਲੱਗੇ ਸਨ। ਵਿਧਾਇਕ ਨੇ ਕਿਹਾ ਕਿ ਦਫਤਰ ਵਿਚ ਆਧੁਨਿਕ ਮਸ਼ੀਨਾਂ ਨੂੰ ਅਧਿਕਾਰੀਆਂ ਨੇ ਕਬਾੜ ਬਣਾਇਆ ਹੋਇਆ ਹੈ।
ਇਕ ਮਸ਼ੀਨ ਦੀ ਕੀਮਤ ਲਗਭਗ 50 ਲੱਖ ਹੈ। ਵਿਧਾਇਕ ਸੰਗੋਵਾਲ ਨੇ ਮੌਕੇ ‘ਤੇ ਅਧਿਕਾਰੀਆਂ ਨੂੰ ਬੁਲਾਇਆ ਤੇ ਉਨ੍ਹਾਂ ਦੀ ਕਲਾਸ ਲਗਾਈ। ਉਨ੍ਹਾਂ ਸਾਰੇ ਅਧਿਕਾਰੀਆਂ ਦੀ ਸੂਚੀ ਬਣਵਾਈ ਜੋ ਦੇਰੀ ਤੋਂ ਦਫਤਰ ਪਹੁੰਚਦੇ ਹਨ। ਇਸ ਦੇ ਨਾਲ ਪਿਛਲੇ 1 ਮਹੀਨੇ ਦਾ ਰਿਕਾਰਡ ਵੀ ਚੈੱਕ ਕੀਤਾ ਕਿ ਅਧਿਕਾਰੀਆਂ ਦੇ ਦਫਤਰ ਵਿਚ ਪਹੁੰਚਣ ਦਾ ਸਮਾਂ ਕੀ ਹੈ।
ਇਹ ਵੀ ਪੜ੍ਹੋ : ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਹੋਇਆ ਸਸਪੈਂਡ
MLA ਸੰਗੋਵਾਲ ਨੇ ਕਿਹਾ ਕਿ ਮਾਰਕੀਟ ਕਮੇਟੀ ਦਫਤਰ ਵਿਚ ਸਫਾਈ ਦਾ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਹੈ। ਗੰਦਗੀ ਦੇ ਅੰਬਾਰ ਲੱਗ ਰਹੇ ਹਨ। ਜੋ ਅਧਿਕਾਰੀ ਲਾਪ੍ਰਵਾਹੀ ਵਰਤਣਗੇ ਉਨ੍ਹਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਚੈਕਿੰਗ ਜਾਰੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: