ਦਿੱਲੀ ਆਬਕਾਰੀ ਨੀਤੀ ਕੇਸ ਵਿਚ ਰਾਊਜ ਐਵੇਨਿਊ ਕੋਰਟ ਨੇ ਸੀਬੀਆਈ ਵਾਲੇ ਮਾਮਲੇ ਵਿਚ ਮਨੀਸ਼ ਸਿਸੋਦੀਆ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਹੈ। ਹੁਣ ਉਹ 3 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿਚ ਰਹਿਣਗੇ। ਸਿਸੋਦੀਆ ਫਿਲਹਾਲ ਈਡੀ ਦੀ ਹਿਰਾਸਤ ਵਿਚ ਹਨ ਤੇ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰਟ ਵਿਚ ਪੇਸ਼ ਕੀਤਾ ਗਿਆ। ਸੀਬੀਆਈ ਕੇਸ ਵਿਚ ਨਿਆਇਕ ਹਿਰਾਸਤ ਖਤਮ ਹੋਣ ‘ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰਟ ਵਿਚ ਪੇਸ਼ ਕੀਤਾ। ਮਾਮਲੇ ਵਿਚ ਸੀਬੀਆਈ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਤੇ ਅਹਿਮ ਮੋੜ ‘ਤੇ ਹੈ।
ਅਜੇ 22 ਮਾਰਚ ਤੱਕ ਉਹ ਈਡੀ ਦੀ ਹਿਰਾਸਤ ਵਿਚ ਹਨ। ਇਸ ਮਾਮਲੇ ਵਿਚ ਸਿਸੋਦੀਆ ਦੀ ਰਿਮਾਂਡ 22 ਮਾਰਚ ਤੱਕ ਲਈ ਈਡੀ ਨੂੰ ਦੇ ਦਿੱਤੀ ਸੀ। ਈਡੀ ਨੇ ਕੋਰਟ ਵਿਚ ਕਿਹਾ ਸੀ ਕਿ ਉਪ ਰਾਜਪਾਲ ਨੇ ਜਦੋਂ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ ਤਾਂ ਮਨੀਸ਼ ਨੇ ਆਪਣਾ ਫੋਨ ਬਦਲ ਲਿਆ ਸੀ ਪਰ ਏਜੰਸੀ ਨੇ ਉਨ੍ਹਾਂ ਦਾ ਮੋਬਾਈਲ ਡਾਟਾ ਫਿਰ ਕੱਢ ਲਿਆ ਹੈ। ਹੁਣ ਏਜੰਸੀ ਨੇ ਉਨ੍ਹਾਂ ਦੇ ਮੋਬਾਈਲ ਤੇ ਈ-ਮੇਲ ਤੋਂ ਕੱਢੇ ਗਏ ਡਾਟਾ ਦੀ ਜਾਂਚ ਕਰ ਰਹੀ ਹੈ ਤੇ ਮਨੀਸ਼ ਤੋਂ ਸਵਾਲ ਪੁੱਛਣੇ ਹਨ।
ਇਹ ਵੀ ਪੜ੍ਹੋ : ‘CM ਭਗਵੰਤ ਸਿੰਘ ਮਾਨ ਦੇ ਹੱਥਾਂ ਵਿਚ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ’ : ਕੁਲਦੀਪ ਸਿੰਘ ਧਾਲੀਵਾਲ
ਈਡੀ ਦੇ ਵਕੀਲ ਜੋਹੈਬ ਹੁਸੈਨ ਨੇ ਕਿਹਾ ਸੀ ਕਿ ਸਿਸੋਦੀਆ ਦੇ ਅਸਿਸਟੈਂਟ ਵਿਜੇ ਨਾਇਰ ਇਸ ਪੂਰੀ ਸਾਜ਼ਿਸ਼ ਨੂੰ ਕੋਆਰਡੀਨੇਟ ਕਰ ਰਹੇ ਸਨ।ਇਸ ਘਪਲੇ ਵਿਚ ਸਰਕਾਰੀ ਤੰਤਰ, ਵਿਚੌਲੀਏ ਤੇ ਕਈ ਹੋਰ ਲੋਕ ਸ਼ਾਮਲ ਹਨ। ਇਹ ਸਾਜ਼ਿਸ਼ ਨਾਇਰ, ਸਿਸੋਦੀਆ, ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ ਧੀ ਕੇ. ਕਵਿਤਾ ਤੇ ਕਈ ਦੂਜੇ ਲੋਕਾਂ ਨੇ ਮਿਲ ਕੇ ਰਚੀ। ਇਸ ਮਾਮਲੇ ਵਿਚ 219 ਕਰੋੜ ਰੁਪਏ ਦੇ ਮਨੀ ਟ੍ਰੇਲ ਦਾ ਪਤਾ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ -: