ਮਹਾਰਾਸ਼ਟਰ ਦੇ ਪੁਣੇ ਵਿਚ ਜ਼ਮਾਨਤ ‘ਤੇ ਆਏ ਇਕ ਵਿਅਕਤੀ ਨੇ ਆਪਣੀ ਪਤਨੀ ਤੇ 2 ਸਾਲ ਦੀ ਬੱਚੀ ਨੂੰ ਟ੍ਰੇਨ ਤੋਂ ਧੱਕਾ ਦੇ ਦਿੱਤਾ ਜਿਸ ਨਾਲ ਬੱਚੀ ਦੀ ਮੌਤ ਹੋ ਗਈ ਜਦੋਂ ਕਿ ਮਹਿਲਾ ਦੀ ਹਾਲਤ ਗੰਭੀਰ ਹੈ। ਸ਼ਖਸ ਆਪਣੀ ਪਹਿਲੀ ਪਤਨੀ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਸੀ। ਘਟਨਾ ਸ਼ਨਵੀਰ ਸਵੇਰੇ 8 ਵਜੇ ਪੁਣੇ-ਮੁੰਬਈ ਪ੍ਰਗਤੀ ਐਕਸਪ੍ਰੈਸ ਟ੍ਰੇਨ ਵਿਚ ਹੋਈ।
ਪੁਲਿਸ ਨੇ ਦੱਸਿਆ ਕਿ 28 ਸਾਲ ਦਾ ਮੁਲਜ਼ਮ ਆਕਾਸ਼ ਭੌਸਲੇ ਪਤਨੀ ਵ੍ਰਿਸ਼ਾਲੀ ਤੇ ਬੇਟੀ ਆਰੀਆ ਨੂੰ ਧੱਕਾ ਦੇਣ ਦੇ ਬਾਅਦ ਫਰਾਰ ਹੋ ਗਿਆ। ਹਾਲਾਂਕਿ ਉਸ ਨੂੰ ਫੜ ਲਿਆ ਗਿਆ ਹੈ। ਉਸ ਨੇ ਪੁੱਛਗਿਛ ਵਿਚ ਦੱਸਿਆ ਕਿ ਉਸ ਨੂੰ ਦੂਜੀ ਪਤਨੀ ‘ਤੇ ਸ਼ੱਕ ਸੀ। ਇਸ ਲਈ ਮਾਰਨਾ ਚਾਹੁੰਦਾ ਸੀ।
ਭੌਂਸਲੇ ‘ਤੇ ਪਹਿਲਾਂ ਤੋਂ 7 ਮਾਮਲੇ ਦਰਜ ਹਨ। ਪਰਿਵਾਰਕ ਵਿਵਾਦ ਦੇ ਚੱਲਦੇ ਉਸ ਨੇ ਪਹਿਲੀ ਪਤਨੀ ਦਾ ਕਤਲ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਨੇ ਚਾਰ ਸਾਲ ਪਹਿਲਾਂ ਦੂਜਾ ਵਿਆਹ ਕੀਤਾ ਸੀ। ਉਸ ਨੇ ਪਤਨੀ ਨੂੰ ਦੱਸਿਆ ਕਿ ਅਸੀਂ ਮੁੰਬਈ ਵਿਚ ਹਾਜੀ ਅਲੀ ਦਰਗਾਹ ਜਾਣਾ ਸੈ।
ਇਸ ਲਈ ਉਹ ਪਤਨੀ ਤੇ ਬੱਚੀ ਨਾਲ ਟ੍ਰੇਨ ਦੇ ਜਨਰਲ ਅਪਾਰਟਮੈਂਟ ਵਿਚ ਬੈਠੇ। ਟ੍ਰੇਨ ਜਦੋਂ ਖੜਕੀ ਸਟੇਸ਼ਨ ‘ਤੇ ਪਹੁੰਚੀ ਤਾਂ ਆਕਾਸ਼ ਉਠਿਆ ਤੇ ਪਤਨੀ ਨੂੰ ਟ੍ਰੇਨ ਦੇ ਦਰਵਾਜ਼ੇ ਕੋਲ ਆਉਣ ਨੂੰ ਕਿਹਾ। ਉਸ ਦੀ ਪਤਨੀ ਨੇ ਬੱਚੀ ਨੂੰ ਗੋਦ ਵਿਚ ਲਿਆ ਤੇ ਦਰਵਾਜ਼ੇ ਕੋਲ ਚਲੀ ਗਈ। ਜਿਵੇਂ ਹੀ ਉਹ ਪਹੁੰਚੀ ਤਾਂ ਆਕਾਸ਼ ਨੇ ਉਸ ਨੂੰ ਧੱਕਾ ਦੇ ਦਿੱਤਾ।
ਟ੍ਰੇਨ ਰੁਕਦੇ ਹੀ ਆਕਾਸ਼ ਮੌਕੇਤੋਂ ਫਰਾਰ ਹੋ ਗਿਆ। ਟ੍ਰੇਨ ਵਿਚ ਬੈਠੇ ਹੋਰ ਯਾਤਰੀਆਂ ਨੇ ਕੰਟਰੋਲ ਰੂਮ ਵਿਚ ਇਸ ਦੀ ਜਾਣਕਾਰੀ ਦਿੱਤੀ। ਟਿਕਟ ਕਲੈਕਟਰ ਤੇ ਜੀਆਰਪੀ ਮੁਲਾਜ਼ਮ ਨੇ ਮਹਿਲਾ ਤੇ ਬੱਚੀ ਨੂੰ ਹਸਪਤਾਲ ਪਹੁੰਚਾਇਆ ਜਿਥੇ ਬੱਚੀ ਦੀ ਮੌਤ ਹੋ ਗਈ। ਇਸ ਦੇ ਬਾਅਦ ਪੁਲਿਸ ਨੇ ਵਿਸ਼ਾਲੀ ਦੇ ਫੋਨ ਤੋਂ ਆਕਾਸ਼ ਨੂੰ ਕਾਲ ਕੀਤਾ ਤੇ ਬੱਚੀ ਨੂੰ ਦੇਖਣ ਲਈ ਹਸਪਤਾਲ ਬੁਲਾਇਆ। ਜਿਵੇਂ ਹੀ ਆਕਾਸ਼ ਹਸਪਤਾਲ ਪਹੁੰਚਿਆ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਖੇਤੀ ਮੰਤਰੀ ਤੋਮਰ ਨਾਲ ਮੀਟਿੰਗ ਤੋਂ ਬਾਅਦ SKM ਦੀ ਮਹਾਪੰਚਾਇਤ ਖਤਮ, MSP ਤੇ ਕਰਜ਼ਾ ਮਾਫੀ ਦੀ ਰੱਖੀ ਮੰਗ
ਪੁੱਛਗਿਛ ਵਿਚ ਮੁਲਜ਼ਮ ਨੇ ਦੱਸਿਆ ਕਿ ਉਹ ਬੇਰੋਜ਼ਗਾਰ ਹੈ। ਉਸ ਦੀ ਪਤਨੀ ਘਰ ਚਲਾਉਣ ਲਈ ਹੋਰਨਾਂ ਦੇ ਘਰਾਂ ਵਿਚ ਨੌਕਰਾਣੀ ਦਾ ਕੰਮ ਕਰਦੀ ਸੀ। ਉਸ ਨੂੰ ਪਤਨੀ ‘ਤੇ ਸ਼ੱਕ ਸੀ। ਇਸ ਲਈ ਉਸ ਨੇ ਮਾਰਨ ਦਾ ਫੈਸਲਾ ਕੀਤਾ। ਮੁਲਜ਼ਮ ਨੇ ਪਲਾਨ ਬਣਾਇਆ ਕਿ ਉਹ ਪਤਨੀ ਨੂੰ ਮੁੰਬਈ ਲੈ ਕੇ ਜਾਵੇਗਾ ਤੇ ਟ੍ਰੇਨ ਤੋਂ ਧੱਕਾ ਦੇ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -: