ਜੂਨੀਅਰ ਮਹਿਲਾ ਕੋਚ ‘ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼ਾਂ ‘ਚ ਘਿਰੇ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵਧਣ ਜਾ ਰਹੀਆਂ ਹਨ। ਯੌਨ ਸ਼ੋਸ਼ਣ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਸੰਦੀਪ ਸਿੰਘ ਦੀ ਬਰੇਨ ਮੈਪਿੰਗ ਲਈ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ 31 ਮਾਰਚ ਨੂੰ ਹੋਵੇਗੀ। 30 ਦਸੰਬਰ ਨੂੰ ਪੰਚਕੂਲਾ ਸਟੇਡੀਅਮ ਵਿੱਚ ਤਾਇਨਾਤ ਜੂਨੀਅਰ ਮਹਿਲਾ ਕੋਚ ਨੇ ਸੰਦੀਪ ਸਿੰਘ ਖ਼ਿਲਾਫ਼ ਚੰਡੀਗੜ੍ਹ ਪੁਲਿਸ ਕੋਲ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕਰਵਾਇਆ ਸੀ।
ਹਰਿਆਣਾ ਦੇ ਸਾਬਕਾ ਖੇਡ ਮੰਤਰੀ ਅਤੇ ਸਾਬਕਾ ਓਲੰਪੀਅਨ ਸੰਦੀਪ ਸਿੰਘ ਤਿੰਨ ਮਹੀਨੇ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਏ ਸਨ। ਹਰਿਆਣਾ ਦੇ ਖੇਡ ਵਿਭਾਗ ਦੀ ਜੂਨੀਅਰ ਮਹਿਲਾ ਕੋਚ ਨੇ ਦੋਸ਼ ਲਾਇਆ ਸੀ ਕਿ ਸਾਬਕਾ ਖੇਡ ਮੰਤਰੀ ਨੇ ਉਸ ਨੂੰ ਆਪਣੀ ਸਰਕਾਰੀ ਰਿਹਾਇਸ਼ ’ਤੇ ਬੁਲਾ ਕੇ ਛੇੜਛਾੜ ਕੀਤੀ। ਮਹਿਲਾ ਕੋਚ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਖੇਡ ਮੰਤਰੀ ਹੋਰ ਵੀ ਮਹਿਲਾ ਖਿਡਾਰੀਆਂ ਨਾਲ ਗਲਤ ਹਰਕਤਾਂ ਕਰ ਚੁੱਕੇ ਹਨ। ਵਿਵਾਦ ਪੈਦਾ ਹੋਣ ਤੋਂ ਬਾਅਦ ਖੇਡ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ।
ਬ੍ਰੇਨ ਮੈਪਿੰਗ ਦੀ ਗੱਲ ਕਰੀਏ ‘ਤਾ ਇਹ ਇੱਕ ਨਿਊਰੋਸਾਇੰਸ ਤਕਨੀਕ ਹੈ, ਜਿਸ ਰਾਹੀਂ ਦਿਮਾਗ ਵਿੱਚ ਮੌਜੂਦ ਤਰੰਗਾਂ ਦੀ ਜਾਂਚ ਕੀਤੀ ਜਾਂਦੀ ਹੈ। ਟੈਸਟ ਲੈਬ ‘ਚ ਕੁਰਸੀ ‘ਤੇ ਬੈਠ ਕੇ ਇਸ ਵਿਸ਼ੇਸ਼ ਤਕਨੀਕ ਰਾਹੀਂ ਸੱਚ ਅਤੇ ਝੂਠ ਦਾ ਪਤਾ ਲਗਾਇਆ ਜਾਂਦਾ ਹੈ। ਇਸ ਟੈਸਟ ਰਾਹੀਂ ਇਹ ਸਮਝਿਆ ਜਾਂਦਾ ਹੈ ਕਿ ਕਿ ਦੋਸ਼ੀ ਨੇ ਅਪਰਾਧ ਕੀਤਾ ਹੈ, ਉਸ ਦਾ ਦਿਮਾਗ ਇਸ ਨੂੰ ਕਰਨ ਦੇ ਕਿਸ ਹੱਦ ਤੱਕ ਸਮਰੱਥ ਹੈ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ, ਕੇਨੈਡਾ ‘ਚ ਭਾਰਤੀ ਨੌਜਵਾਨ ਦੀ ਮਿਲੀ ਲਾ.ਸ਼, ਜਾਂਚ ‘ਚ ਜੁਟੀ ਪੁਲਿਸ
ਬ੍ਰੇਨ ਮੈਪਿੰਗ ਕਾਰਨ ਮਨੁੱਖ ਨੂੰ ਕੋਈ ਸਰੀਰਕ ਜਾਂ ਮਾਨਸਿਕ ਨੁਕਸਾਨ ਨਹੀਂ ਹੁੰਦਾ। ਬ੍ਰੇਨ ਮੈਪਿੰਗ ਟੈਸਟ ਵਿਚ ਵਿਅਕਤੀ ਦੇ ਸਿਰ ਨਾਲ ਸੈਂਸਰ ਜੋੜੇ ਜਾਂਦੇ ਹਨ। ਨਾਲ ਹੀ, ਅਪਰਾਧ ਨਾਲ ਸਬੰਧਤ ਦ੍ਰਿਸ਼ ਉਸ ਵਿਅਕਤੀ ਦੇ ਸਾਹਮਣੇ ਸਿਸਟਮ ‘ਤੇ ਦਿਖਾਇਆ ਅਤੇ ਸੁਣਾਇਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਕਈ ਵਾਰ ਬ੍ਰੇਨ ਮੈਪਿੰਗ ਕਰਨ ਵਿੱਚ 7 ਤੋਂ 8 ਦਿਨ ਲੱਗ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: